ਕਿਊਪਟ੍ਰਿਨੋ (ਕੈਲੀਫੋਰਨੀਆ): ਐਪਲ ਨੇ ਸ਼ਕਤੀਸ਼ਾਲੀ ਏ14 ਬਾਓਨਿਕ ਚਿਪ, ਨਵੇਂ ਡਿਜ਼ਾਈਨ ਵਾਲੀ ਸਿਰੇਮਿਕ ਸ਼ੀਲਡ, ਪ੍ਰੋ ਕੈਮਰਾ ਪ੍ਰਣਾਲੀ, ਲਿਡਾਰ ਸਕੈਨਰ ਅਤੇ ਆਈਫੋਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੁਪਰ ਰੇਟਿਨਾ ਐਕਸਡੀਆਰ ਡਿਸਪਲੇਅ ਨਾਲ ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਜਾਰੀ ਕੀਤਾ ਹੈ। ਮੰਗਲਵਾਰ ਰਾਤ ਕੰਪਨੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਇਸਦਾ ਪ੍ਰੋ ਕੈਮਰਾ ਏ14 ਬਾਓਨਿਕ ਚਿਪ ਰਾਹੀਂ ਸੰਚਾਲਿਤ ਇਸ ਦਾ ਅਤਿ-ਆਧੁਨਿਕ ਕੈਮਰਾ ਫੋਟੋ ਅਤੇ ਵੀਡੀਓ ਦੇ ਸ਼ੌਕੀਨਾਂ ਲਈ ਇੱਕ ਬਹੁਤ ਵਧੀਆ ਟੂਲ ਦੀ ਤਰ੍ਹਾਂ ਹੈ। ਨਵੇਂ ਈਮੇਜ਼ ਸਿਗਨਲ ਪ੍ਰੋਸੈਸਰ (ਆਈਐੇਸਪੀ) ਦੇ ਨਾਲ ਏ14 ਬਾਓਨਿਕ ਡ੍ਰਾਈਵ ਫੋਟੋ ਦੀ ਕੁਆਲਿਟੀ ਨੂੰ ਵਧੀਆ ਕਰਦਾ ਹੈ।
ਆਈਫੋਨ 12 ਪ੍ਰੋ ਮਾਡਲ ਵਿੱਚ ਐਪਲ ਦੀ ਨਵਾਂ ਪ੍ਰੇਰਾ ਵਿਸ਼ੇਸ਼ਤਾ ਹੈ। ਇਸ ਆਈਫੋਨ ਦੇ ਖਪਤਕਾਰ ਆਈਫੋਨ 'ਤੇ ਜਾਂ ਹੋਰ ਕਿਸੇ ਪ੍ਰੋਫੈਸ਼ਨਲ ਫੋਟੋ ਐਡੀਟਿੰਗ ਐਪ ਨਾਲ ਫੋਟੋ ਦੇ ਰੰਗ, ਵੇਰਵਾ ਅਤੇ ਡਾਇਨਾਮਿਕ ਰੇਂਜ ਨੂੰ ਪੂਰਾ ਕੰਟਰੋਲ ਵਿੱਚ ਰੱਖ ਸਕਦੇ ਹਨ।
ਐਪਲ ਨੇ ਕਿਹਾ, ''ਆਈਫੋਨ 12 ਪ੍ਰੋ ਮਾਡਲ ਦੇ ਪ੍ਰੋ ਕੈਮਰਾ ਪ੍ਰਣਾਲੀ ਵਿੱਚ ਵਧੀਆ ਘੱਟ ਰੌਸ਼ਨੀ 'ਚ ਵਧੀਆ ਕਾਰਗੁਜਾਰੀ ਲਈ ਨਵੇਂ ਵਾਈਡ ਕੈਮਰੇ, ਇੱਕ ਮਹਿੰਗਾ ਅਲਟ੍ਰਾ ਵਾਈਡ ਕੈਮਰਾ ਅਤੇ ਵਧੀਆ ਈਮੇਜ਼ ਅਤੇ ਵੀਡੀਓ ਬਣਾਉਣ ਲਈ ਟੈਲੀਫੋਟੋ ਕੈਮਰਾ ਵੀ ਹੈ।''