ਪੰਜਾਬ

punjab

ETV Bharat / lifestyle

ਮਾਈਕ੍ਰੋਸਾੱਫਟ 30 ਜੂਨ ਨੂੰ ਬੰਦ ਕਰ ਰਿਹਾ ਹੈ ਮਾਈਨਕ੍ਰਾਫਟ ਅਰਥ ਗੇਮ - ਮਾਈਨਕ੍ਰਾਫਟ ਅਰਥ ਮੋਬਾਈਲ ਗੇਮ

ਮਾਈਕ੍ਰੋਸਾੱਫਟ, ਮਾਈਨਕ੍ਰਾਫਟ ਅਰਥ ਮੋਬਾਈਲ ਗੇਮ ਨੂੰ ਬੰਦ ਕਰਨ ਜਾ ਰਿਹਾ ਹੈ। 30 ਜੂਨ ਨੂੰ ਇਸ ਗੇਮ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਮਾਈਨਕ੍ਰਾਫਟ ਪਹਿਲੀ ਵਾਰ ਮਈ 2019 ਵਿੱਚ ਲਾਂਚ ਕੀਤੀ ਗਈ ਸੀ।

ਬੰਦ ਹੋ ਰਹੀ ਮਾਈਨਕ੍ਰਾਫਟ ਅਰਥ ਗੇਮ
ਬੰਦ ਹੋ ਰਹੀ ਮਾਈਨਕ੍ਰਾਫਟ ਅਰਥ ਗੇਮ

By

Published : Jan 9, 2021, 9:34 AM IST

ਨਵੀਂ ਦਿੱਲੀ: ਮਾਈਕ੍ਰੋਸੌਫਟ 30 ਜੂਨ ਨੂੰ ਆਪਣੀ ਮਾਈਨਕ੍ਰਾਫਟ ਅਰਥ ਮੋਬਾਈਲ ਗੇਮ ਨੂੰ ਬੰਦ ਕਰ ਦਵੇਗਾ। ਇਹ ਗੇਮ ਫ੍ਰੀ ਮੂਵਮੈਂਟ ਤੇ ਕੋਲੈਬੋਰੇਟਿਵ ਗੇਮ ਪਲੇ ਲਈ ਤਿਆਰ ਕੀਤੀ ਗਈ ਸੀ। ਇਹ ਦੋ ਚੀਜਾਂ, ਕੋਵਿਡ-19 ਮਹਾਂਮਾਰੀ ਕਾਰਨ ਅਸੰਭਵ ਹੋ ਗਈਆਂ ਸਨ।

ਮਾਈਨਕ੍ਰਾਫਟ ਟੀਮ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਆਪਣੇ ਸਰੋਤਾਂ ਨੂੰ ਦੂਜੇ ਖੇਤਰਾਂ ਵਿੱਚ ਮੁੜ ਕੇਂਦਰਿਤ ਕਰਨ ਦਾ ਮੁਸ਼ਕਲ ਫੈਸਲਾ ਲਿਆ ਹੈ, ਜੋ ਕਿ ਮਾਈਨਕ੍ਰਾਫਟ ਕਮਿਊਨਿਟੀ ਦੀ ਕਦਰ ਕਰਦੇ ਹਨ। ਜੂਨ 2021 ਵਿੱਚ ਮਾਈਨਕ੍ਰਾਫਟ ਅਰਥ ਲਈ ਸਮਰਥਨ ਖ਼ਤਮ ਕਰਦੇ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ 30 ਜੂਨ ਨੂੰ ਅਸੀਂ ਗੇਮ ਲਈ ਸਾਰੀ ਸਮੱਗਰੀ ਤੇ ਸੇਵਾ ਸਹਾਇਤਾ ਨੂੰ ਬੰਦ ਕਰ ਦਵਾਂਗੇ। ਇਸ ਤਾਰੀਕ ਤੋਂ ਬਾਅਦ, ਖਿਡਾਰੀ ਮਾਈਨਕ੍ਰਾਫਟ ਅਰਥ ਨੂੰ ਡਾਊਨਲੋਡ ਨਹੀਂ ਕਰ ਸਕਣਗੇ ਤੇ ਨਾਂ ਹੀ ਉਹ ਇਹ ਗੇਮ ਖੇਡ ਸਕਣਗੇ।

ਮਾਈਕ੍ਰੋਸਾੱਫਟ ਨੇ ਮਈ 2019 'ਚ ਸਭ ਤੋਂ ਪਹਿਲਾਂ ਮਾਈਨਕ੍ਰਾਫਟ ਅਰਥ ਗੇਮ ਲਾਂਚ ਕੀਤੀ ਸੀ।

ਮਾਈਕ੍ਰੋਸਾੱਫਟ ਦੀ ਟੀਮ ਨੇ ਕਿਹਾ ਕਿ ਰੂਬੀ ਬੈਲੇਂਸ ਵਾਲੇ ਸਾਰੇ ਖਿਡਾਰੀਆਂ ਨੂੰ ਮਿਨੀਕੋਇਨ ਦਿੱਤੀ ਜਾਵੇਗੀ। ਜਿਸ ਦੀ ਵਰਤੋਂ ਉਹ ਮਾਈਨਕ੍ਰਾਫਟ ਮਾਰਕੀਟਪਲੇਸ 'ਤੇ ਸਕਿਨ ਅਤੇ ਟੈਕਸਟ ਪੈਕ, ਨਕਸ਼ੇ ਅਤੇ ਇੱਥੋਂ ਤੱਕ ਕਿ ਮਿਨੀਗੇਮਜ ਖਰੀਦ ਸਕਦੇ ਹਨ।

ABOUT THE AUTHOR

...view details