ਪੰਜਾਬ

punjab

ETV Bharat / lifestyle

ਵੀਡੀਓ ਕਾਲਿੰਗ ਜ਼ੂਮ ਐਪ ਦੀ 369 ਪ੍ਰਤੀਸ਼ਤ ਵਧੀ ਆਮਦਨੀ - ਕੰਪਨੀ ਦਾ ਕੁੱਲ ਖਜ਼ਾਨਾ 2,65.14 ਕਰੋੜ ਡਾਲਰ

ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਘਰ ਤੋਂ ਕੰਮ ਕਰਨ ਦਾ ਦੌਰ ਕਾਫੀ ਵਧਿਆ ਹੈ ਇਸ ਵਿਚਾਲੇ ਵੀਡੀਓ ਕਾਨਫਰੰਸਿੰਗ ਅਤੇ ਚੈਟ ਪਲੇਟਫਾਰਮ ਜੂਮ ਨੂੰ ਕਾਫੀ ਫਾਇਦਾ ਪਹੁੰਚਿਆ ਹੈ। ਜ਼ੂਮ ਪਲੇਟਫਾਰਮ ਦਾ ਤਿਮਾਹੀ ਖਜਾਨਾ 369 ਫੀਸਦ ਵਧਕੇ 88.25 ਕਰੋੜ ਡਾਲਰ ਪਹੁੰਚ ਗਿਆ ਹੈ।

ਤਸਵੀਰ
ਤਸਵੀਰ

By

Published : Mar 6, 2021, 2:24 PM IST

ਸੇਨ ਫ੍ਰਾਂਸਿਸਕੋ: ਜ਼ੂਮ ਦਾ ਸਭ ਤੋਂ ਵਧ ਇਸਤੇਮਾਲ ਵੀਡੀਓ ਕਾਨਫਰੰਸਿੰਗ ਆਨਲਾਈਨ ਮੀਟਿੰਗ ਅਤੇ ਚੈਟ ਕਰਨ ਦੇ ਲਈ ਹੁੰਦਾ ਹੈ ਅਤੇ ਮਹਾਂਮਾਰੀ ਤੋਂ ਬਾਅਦ ਸਮਾਜਿਕ ਦੂਰੀ ਬਣਾਏ ਰੱਖਣ ਦੇ ਲਈ ਇਸਦਾ ਇਸਤੇਮਾਲ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ।

ਕੰਪਨੀ ਨੇ ਐਲਾਨ ਕੀਤਾ ਹੈ ਕਿ ਚੌਥੀ ਤਿਮਾਹੀ ਦੇ ਲਈ ਉਸਦੀ ਆਮਦਨ 26.04 ਕਰੋੜ ਡਾਲਰ ਜਾਂ ਪ੍ਰਤੀ ਸ਼ੇਅਰ 0.87 ਡਾਲਰ ਰਹੀ ਹੈ।

ਹੁਣ ਇਸਦੇ 10 ਤੋਂ ਵਧ ਕਰਮਚਾਰੀਆਂ ਦੇ ਨਾਲ ਲਗਭਗ 467,100 ਗਾਹਕ ਹਨ ਜਿਸ ਚ ਪਿਛਲੇ ਵਿੱਤ ਸਾਲ ਦੀ ਇਸ ’ਚ ਤਿਮਾਹੀ ਦੇ ਲਿਹਾਜ ਤੋਂ ਲਗਭਗ 470 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸਦੇ 1,644 ਗਾਹਕ 12 ਮਹੀਨੇ ਦੇ ਖਜ਼ਾਨੇ ਨੂੰ ਪਿੱਛੇ ਛੱਡਦੇ ਹੋਏ 100,000 ਤੋਂ ਵੱਧ ਯੋਗਦਾਨ ਦੇ ਰਿਹਾ ਹੈ ਜਿਸ ’ਚ ਪਿਛਲੇ ਵਿੱਤੀ ਸਾਲ ਦੀ ਮੁਕਾਬਲੇ ਸਮਾਨ ਤਿਮਾਹੀ ’ਚ ਲਗਭਗ 156 ਫੀਸਦ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜੋ: ਮਿਆਂਮਾਰ ਦੇ ਪੁਲਿਸ ਮੁਲਾਜ਼ਮ, ਆਮ ਨਾਗਰਿਕ ਭਾਰਤ ਵਿੱਚ ਹੋਏ ਦਾਖਲ, ਮਿਜ਼ੋਰਮ ਵਿੱਚ ਲਈ ਪਨਾਹ

ਜ਼ੂਮ ਦੇ ਸੰਸਥਾਪਕ ਅਤੇ ਸੀਈਓ ਏਰੀਕ ਐੱਸ ਯੁਆਨ ਨੇ ਕਿਹਾ ਅਸੀਂ ਇਕ ਭਰੋਸੇਮੰਦ ਪਾਰਟਨਰ ਅਤੇ ਆਧੁਨਿਕ ਤਰੀਕੇ ਨਾਲ ਕਿਧਰੋ ਵੀ ਕੰਮ ਕਰਨ ਲਈ ਇੱਕ ਇੰਜਨ ਦੇ ਰੂਪ ’ਚ ਆਪਣੀ ਭੂਮਿਕਾ ਦੇ ਲਈ ਵਚਨਬੱਧ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਵੇਂ ਅਸੀੰ ਵਿੱਤ ਸਾਲ 2022 ਚ ਪ੍ਰਵੇਸ਼ ਕਰਦੇ ਹਾਂ ਅਸੀਂ ਮੰਨਦੇ ਹਾਂ ਕਿ ਆਪਣੇ ਇਨੋਵੇਟਿਵ ਵੀਡੀਓ ਸੰਚਾਰ ਪਲੇਟਫਾਰਮ ਦੇ ਨਾਲ ਮਜਬੂਤ ਵਿਕਾਸ ਦੇ ਲਈ ਤੈਨਾਤ ਹੈ ਜਿਸ ਤੇ ਸਾਡੇ ਗਾਹਕ ਆਪਣੇ ਕੰਮ ਦਾ ਨਿਰਮਾਣ ਅਤੇ ਉਸਦਾ ਵਿਕਾਸ ਕਰਦੇ ਹਨ।

ਜੇਕਰ ਪੂਰੇ ਵਿੱਤ ਸਾਲ 2021 ਦੀ ਗੱਲ ਕੀਤੀ ਜਾਵੇਂ ਤਾ ਕੰਪਨੀ ਦਾ ਕੁੱਲ ਖਜ਼ਾਨਾ 2,65.14 ਕਰੋੜ ਡਾਲਰ ਰਿਹਾ ਜਿਸ ’ਚ ਸਾਲ ਦਰ ਸਾਲ 326 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।

ਜ਼ੂਮ ਦੇ ਸੀਈਓ ਨੇ ਕਿਹਾ ਹੈ ਕਿ ਵਿੱਤ ਸਾਲ 2021 ਚ ਅਸੀਂ ਆਪਣੇ ਗਾਹਕਾਂ ਅਤੇ ਗਲੋਬਲ ਕਮਿਯੂਨਿਟੀ ਨੂੰ ਮਹਾਂਮਾਰੀ ਦੇ ਜਵਾਬ ਚ ਮਹੱਤਵਪੂਰਨ ਸੰਚਾਰ ਅਤੇ ਸੇਵਾਵਾਂ ਪ੍ਰਦਾਨ ਕਰਕੇ ਆਪਣੇ ਕੰਮ ਨੂੰ ਵਧਾਇਆ ਹੈ।

ABOUT THE AUTHOR

...view details