ਪੰਜਾਬ

punjab

ETV Bharat / lifestyle

ਟਿੱਕ-ਟੌਕ ਦੀ ਥਾਂ ਲੈਣ ਲਈ ਸਨੈਪਚੈਟ ਕਰ ਰਿਹੈ ਨਵੇਂ ਫੀਚਰ ਦਾ ਪਰੀਖਣ - ਫੋਟੋ-ਮੈਸੇਜਿੰਗ ਐਪ ਸਨੈਪਚੈਟ

ਫੋਟੋ-ਮੈਸੇਜਿੰਗ ਐਪ ਸਨੈਪਚੈਟ ਨੇ ਇੱਕ ਨਵੇਂ ਫੀਚਰ ਦਾ ਪਰੀਖਣ ਸ਼ੁਰੂ ਕੀਤਾ ਹੈ, ਜਿਸ ਵਿੱਚ ਯੂਜਰਜ਼ ਆਪਣੀ ਤਸਵੀਰ ਨੂੰ ਮਿਊਜ਼ਿਕ ਦੇ ਨਾਲ ਸੈਟ ਕਰ ਸਕਣਗੇ। ਇਹ ਕਾਫ਼ੀ ਹੱਦ ਤੱਕ ਟਿੱਕ-ਟੌਕ ਵਰਗਾ ਹੀ ਹੋਵੇਗਾ। ਸੀਨੈੱਟ ਦੀ ਰਿਪੋਰਟ ਦੇ ਅਨੁਸਾਰ ਸਨੈਪਚੈਟ ਦੀ ਮੂਲ ਕੰਪਨੀ ਸਨੈਪ ਨੇ ਮਿਊਜ਼ਿਕ ਰਾਇਟਸ ਜਾਂ ਸੰਗੀਤ ਅਧਿਕਾਰਾਂ ਦੇ ਲਈ ਵਾਰਨਰ ਮਿਊਜ਼ਿਕ ਗਰੁੱਪ, ਯੂਨੀਵਰਸਲ ਮਿਊਜ਼ਿਕ ਪਬਲਿਸ਼ਿੰਗ ਗਰੁੱਪ ਤੇ ਮਾਰਲਿਨ ਸਮੇਤ ਕਈ ਵੱਡੀ ਕੰਪਨੀਆਂ ਦੇ ਨਾਲ ਸਮਝੋਤਾ ਕੀਤਾ ਹੈ।

ਤਸਵੀਰ
ਤਸਵੀਰ

By

Published : Aug 6, 2020, 5:00 PM IST

ਸੈਨ ਫ਼ਰਾਂਸਿਕੋ: ਫੋਟੋ-ਮੈਸੇਜਿੰਗ ਐਪ ਸਨੈਪਚੈਟ ਨੇ ਇੱਕ ਨਵੇਂ ਫੀਚਰ ਦਾ ਪਰੀਖਣ ਸ਼ੁਰੂ ਕੀਤਾ ਹੈ, ਜਿਸ ਵਿੱਚ ਯੂਜਰਜ਼ ਆਪਣੀ ਤਸਵੀਰ ਨੂੰ ਮਿਊਜ਼ਿਕ ਦੇ ਨਾਲ ਸੈਟ ਕਰ ਸਕਣਗੇ। ਇਹ ਕਾਫ਼ੀ ਹੱਦ ਤੱਕ ਟਿੱਕ-ਟੌਕ ਵਰਗਾ ਹੀ ਹੋਵੇਗਾ। ਸੀਨੈੱਟ ਦੀ ਰਿਪੋਰਟ ਦੇ ਅਨੁਸਾਰ ਸਨੈਪਚੈਟ ਦੀ ਮੂਲ ਕੰਪਨੀ ਸਨੈਪ ਨੇ ਮਿਊਜ਼ਿਕ ਰਾਇਟਸ ਜਾਂ ਸੰਗੀਤ ਅਧਿਕਾਰਾਂ ਦੇ ਲਈ ਵਾਰਨਰ ਮਿਊਜ਼ਿਕ ਗਰੁੱਪ, ਯੂਨੀਵਰਸਲ ਮਿਊਜ਼ਿਕ ਪਬਲਿਸ਼ਿੰਗ ਗਰੁੱਪ ਤੇ ਮਾਰਲਿਨ ਸਮੇਤ ਕਈ ਵੱਡੀ ਕੰਪਨੀਆਂ ਦੇ ਨਾਲ ਸਮਝੌਤਾ ਕੀਤਾ ਹੈ।

ਸਨੈਪਚੈਟ ਦੇ ਨਵੇਂ ਫੀਚਰ

ਇਸ ਨਵੇਂ ਫੀਚਰ ਦੀ ਮਦਦ ਨਾਲ ਯੂਜਰਜ਼ ਮਿਊਜ਼ਿਕ ਦੇ ਨਾਲ ਸਨੈਪਸ ਆਪਣੇ ਦੋਸਤਾਂ ਨੂੰ ਭੇਜ ਸਕਣਗੇ ਤੇ ਇਸ ਤੋਂ ਇਲਾਵਾ ਆਰਟ, ਗਾਣੇ ਦੇ ਸਿਰਲੇਖਾਂ ਤੇ ਕਲਾਕਾਰਾਂ ਦੇ ਨਾਮ ਵੀ ਦੇਖੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਇਸ ਵਿੱਚ ਇੱਕ 'ਪਲੇਅ ਸੌਂਗ' ਵਿਕਲਪ ਵੀ ਹੋਵੇਗਾ, ਜੋ ਲਿੰਕਫਾਇਰ ਦੇ ਵੈੱਬ ਵਿਊ ਨੂੰ ਖੋਲ੍ਹਣ ਵਿੱਚ ਸਹਾਇਤਾ ਕਰੇਗਾ, ਜਿਸ ਨਾਲ ਇੱਕ ਨੂੰ ਸਪੌਟੀਫਾਈ, ਐਪਲ ਮਿਊਜ਼ਿਕ ਅਤੇ ਸਾਉਂਡ ਕਲਾਉਡ ਵਰਗੇ ਸਟ੍ਰੀਮਿੰਗ ਪਲੇਟਫਾਰਮਾਂ 'ਤੇ ਪੂਰੇ ਗਾਣਿਆਂ ਦਾ ਅਨੰਦ ਲੈਣ ਦੀ ਮਨਜ਼ੂਰੀ ਮਿਲੇਗੀ।

ਸਨੈਪਚੈਟ ਦੇ ਨਵੇਂ ਫੀਚਰ

ਰਿਪੋਰਟ ਵਿੱਚ ਕੰਪਨੀ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਸੀਂ ਹਮੇਸ਼ਾ ਸਨੈਪਚੈਟਸ ਨੂੰ ਰਚਨਾਤਮਕ ਚੀਜ਼ਾਂ ਪਹੁੰਚਾਉਣ ਦੇ ਨਵੇਂ ਢੰਗਾਂ ਦੀ ਭਾਲ ਕਰਦੇ ਹਾਂ ਤਾਂ ਜੋ ਸਾਡੇ ਗ੍ਰਾਹਕ ਆਪਣੇ ਆਪ ਨੂੰ ਅੱਗੇ ਲਿਆ ਸਕਣ। ਸੰਗੀਤ ਇੱਕ ਨਵਾਂ ਪਹਿਲੂ ਹੋਵੇਗਾ ਜੋ ਉਹ ਉਨ੍ਹਾਂ ਦੀਆਂ ਤਸਵੀਰਾਂ ਵਿੱਚ ਸ਼ਾਮਲ ਕਰਨ ਦੇ ਯੋਗ ਹੋਣਗੇ। ਇਹ ਉਨ੍ਹਾਂ ਦੀ ਆਪਣੀ ਭਾਵਨਾ ਅਤੇ ਪਲ ਨੂੰ ਜ਼ਾਹਰ ਕਰਨ ਵਿੱਚ ਸਹਾਇਤਾ ਕਰੇਗੀ ਜੋ ਉਹ ਆਪਣੇ ਦੋਸਤਾਂ ਨਾਲ ਸਾਂਝੀ ਕਰਨਾ ਚਾਹੁੰਦੇ ਹਨ।

ਅਮਰੀਕਾ ਦੇ ਨਾਲ-ਨਾਲ ਕੈਨੇਡਾ ਤੇ ਆਸਟ੍ਰੇਲੀਆ ਵਿੱਚ ਇਹ ਨਵਾਂ ਫੀਚਰ ਪੇਸ਼ ਹੋਣ ਦੇ ਲਈ ਬਿਲਕੁਲ ਤਿਆਰ ਹੈ।

ਇੰਸਟਾਗ੍ਰਾਮ ਨੇ ਵੀ ਹਾਲ ਹੀ ਵਿੱਚ ਟੈਸਟਿੰਗ ਤੋਂ ਬਾਅਦ ਭਾਰਤ ਵਿੱਚ ਟਿੱਕ-ਟੌਕ ਵਰਗੇ ਹੀ ਆਪਣੇ ਇੱਕ ਫੀਚਰ ਨੂੰ ਲਾਂਚ ਕੀਤਾ ਹੈ, ਜਿਸ ਨੂੰ 'ਰੀਲਸ' ਕਿਹਾ ਜਾ ਰਿਹਾ ਹੈ।

ਗੂਗਲ ਦੀ ਮਲਕੀਅਤ ਵਾਲਾ ਯੂ-ਟਿਊਬ ਵੀ ਇੱਕ ਅਜਿਹੀ ਹੀ ਵਿਸ਼ੇਸ਼ਤਾ 'ਸਾਰਟਸ' 'ਤੇ ਕੰਮ ਕਰ ਰਿਹਾ ਹੈ ਜੋ ਸਾਲ ਦੇ ਅੰਤ ਤੱਕ ਪੇਸ਼ ਕੀਤਾ ਜਾਵੇਗਾ।

ABOUT THE AUTHOR

...view details