ਨਵੀਂ ਦਿੱਲੀ: ਮਾਈਕਰੋਬਲਾਗਿੰਗ ਪਲੇਟਫਾਰਮ ਟਵਿਟਰ ਨੇ ਇੱਕ ਨਵਾਂ ਫੀਚਰ ਟਾਪਿਕਸ ਨੂੰ ਭਾਰਤ 'ਚ ਲਾਂਚ ਕੀਤਾ ਹੈ। ਟਾਪਿਕਸ ਫੀਚਰ ਨਾਲ ਲੋਕਾਂ ਨੂੰ ਉਨ੍ਹਾਂ ਦੀ ਦਿਲਚਸਪੀ ਦੇ ਵੱਖੋਂ ਵੱਖ ਵਿਸ਼ਿਆਂ ਦੀ ਪਾਲਣਾ ਕਰਨ ਦੀ ਸੁਵਿਧਾ ਮਿਲੇਗੀ, ਜਿਸ ਨਾਲ ਉਹ ਆਪਣੀ ਟਾਈਮਲਾਈਨ 'ਤੇ ਵੱਧੋ ਵੱਧ ਕੁਮੈਂਟ ਵੇਖ ਸਕਦੇ ਹਨ। ਜਦੋਂ ਕੋਈ ਵਿਅਕਤੀ ਟਾਪਿਕਸ ਦੀ ਚੋਣ ਕਰਦਾ ਹੈ ਤਾਂ ਉਹ ਪੁਰੀ ਤਰ੍ਹਾਂ ਅਕਾਊਂਟ ਦੇ ਮੇਜਬਾਨ ਦੇ ਟਵੀਟਾਂ ਨੂੰ ਵੇਖੇਗਾ ਜੋ ਉਸ ਵਿਸ਼ੇ ਸਬੰਧੀ ਟਵਿਟਰ 'ਤੇ ਆਪਣੀ ਟਾਈਮਲਾਈਨ ਤੇ ਗੱਲਾਂ ਕਰਦੇ ਹਨ।
ਟਵਿਟਰ ਇੰਡੀਆ ਦੇ ਐਮਡੀ ਮਨੀਸ਼ ਮਹੇਸ਼ਵਰੀ ਨੇ ਕਿਹਾ ਕਿ ਹਿੰਦੀ ਵਿਸ਼ਿਆਂ ਨੂੰ ਜੋੜਨ ਨਾਲ ਭਾਸ਼ਾਵਾਂ 'ਚ ਵਖਰੇਵਿਆਂ ਸਬੰਧੀ ਸਾਡੀ ਪ੍ਰਤੀਬੱਧਤਾ ਉਜਾਗਰ ਹੁੰਦੀ ਹੈ। ਅਸੀਂ ਇਨ੍ਹਾਂ ਜੀਵੰਤ ਗੱਲਾ ਬਾਤਾਂ ਨੂੰ ਟਵਿਟਰ 'ਤੇ ਵੱਧਦਾ ਫੁੱਲਦਾ ਵੇਖ ਉਤਸ਼ਾਹਤ ਹੁੰਦੇ ਹਾਂ।
ਹਿੰਦੀ ਵਿਸ਼ਿਆਂ 'ਚ ਲੋਕ ਦੇਵਨਾਗਰੀ ਲਿਪੀ 'ਚ ਟਵੀਟ ਵੇਖ ਸਕਦੇ ਹਨ, ਨਾਲ ਹੀ ਹਿੰਦੀ ਸਪੀਚ ਰੋਮਨ ਵਰਣਮਾਲਾ 'ਚ ਟਾਈਪ ਵੀ ਕੀਤੇ ਜਾ ਸਕਣਗੇ।
ਭਾਰਤੀ ਵਰਤੋਕਾਰ ਇੱਕ ਹੀ ਵਿਸ਼ੇ ਸਬੰਧੀ ਗੱਲਬਾਤ ਕਰਨ ਦੇ ਸਮਰੱਥ ਹੋਣਗੇ, ਜਿਵੇਂ ਕਿ ਉਹ ਇੱਕ ਹੀ ਟੈਪ ਦੇ ਨਾਲ ਅਕਾਊਂਟ ਨੂੰ ਫੋਲੋ ਕਰ ਰਹੇ ਹੋਣ।
ਤੁਸੀਂ ਜਿਨ੍ਹਾਂ ਵਿਸ਼ਿਆਂ ਨੂੰ ਫੋਲੋ ਕਰਨਾ ਚਾਹੁੰਦੇ ਹੋ, ਉਨ੍ਹਾਂ ਨੂੰ ਲੱਭਣ ਲਈ ਫੋਨ 'ਤੇ ਟਵਿਟਰ ਐਪ ਖੋਲ੍ਹੋ, ਐਪ ਦੇ ਸਿਖਰ ਤੇ ਤਿੰਨ ਹਾਰੀਜੋਂਟਲ ਰੇਖਾਵਾਂ ਵਾਲੇ ਆਈਕਨ ਤੇ ਕਲਿੱਕ ਕਰੋ, ਟਾਪਿਕਸ ਤੇ ਟੈਪ ਕਰੋ ਅਤੇ ਤੁਹਾਨੂੰ ਸੁਝਾਏ ਗਏ ਵਿਸ਼ਿਆਂ ਦੀ ਲੜੀ ਵਿਖਾਈ ਦੇਵੇਗੀ।