ਪੰਜਾਬ

punjab

ETV Bharat / lifestyle

ਸਵਦੇਸ਼ੀ ਪਲੇਟਫਾਰਮ ਸ਼ੇਅਰਚੈਟ ਖਰੀਦਣ ’ਤੇ ਵਿਚਾਰ ਕਰ ਰਿਹਾ ਟਵਿੱਟਰ - ਸ਼ੇਅਰਚੈਟ ਖਰੀਦਣ ‘ਚ ਦਿਲਚਸਪੀ

ਟਵਿੱਟਰ ਨੇ ਇਸ ਅਧਿਕਾਰ ਲਈ 90 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਵਚਨਬੱਧਤਾ ਤੋਂ ਇਲਾਵਾ 1.1ਅਰਬ ਡਾਲਰ ਦੀ ਪੇਸ਼ਕਸ਼ ਕੀਤੀ ਹੈ। ਟਵਿੱਟਰ ਦੀ ਸ਼ੇਅਰਚੈਟ ਖਰੀਦਣ ‘ਚ ਦਿਲਚਸਪੀ ਕੋਈ ਨਵੀਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਅਮਰੀਕੀ ਪਲੇਟਫਾਰਮ ਸਵਦੇਸ਼ੀ ਐਪ ’ਤੇ ਅਧਿਕਾਰ ਕਰ ਸਕਦਾ ਹੈ।

ਤਸਵੀਰ
ਤਸਵੀਰ

By

Published : Mar 2, 2021, 1:13 PM IST

ਨਵੀਂ ਦਿੱਲੀ: ਟਵਿੱਟਰ ਭਾਰਤੀ ਬਾਜ਼ਾਰ ‘ਚ ਆਪਣੀ ਪਹੁੰਚ ਵਧਾਉਣ ਲਈ ਗੰਭੀਰ ਨਜ਼ਰ ਆ ਰਿਹਾ ਹੈ। ਅਮਰੀਕੀ ਮਾਈਕ੍ਰੋਬਲੌਗਿੰਗ ਪਲੇਟਫਾਰਮ ਕਥਿਤ ਤੌਰ 'ਤੇ ਦੇਸੀ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਸ਼ੇਅਰਚੈਟ ਨੂੰ ਖਰੀਦਣ 'ਤੇ ਵਿਚਾਰ ਕਰ ਰਿਹਾ ਹੈ।

ਟੈਕਕ੍ਰੰਚ ਦੀ ਇੱਕ ਰਿਪੋਰਟ ਦੇ ਅਨੁਸਾਰ, ਟਵਿੱਟਰ ਦੀ ਸ਼ੇਅਰਚੈਟ ਖਰੀਦਣ ‘ਚ ਦਿਲਚਸਪੀ ਇਸ ਲਈ ਹੈ ਕਿਉਂਕਿ ਟਵਿੱਟਰ ਦੀ ਮੋਜ (ਐਮਓਜੇ) ਦੇ ਛੋਟੀ ਵੀਡੀਓ ਪਲੇਟਫਾਰਮ ਦੇ ਮਾਧਿਅਮ ਤੋਂ 'ਟਿੱਕਟਾਕ' ਦੇ ਇੱਕ ਵਿਸ਼ਵਵਿਆਪੀ ਮੁਕਾਬਲੇ ਵਜੋਂ ਉੱਭਰਨ ਦੀ ਹੈ।

ਰਿਪੋਰਟ ‘ਚ ਅਣਜਾਣ ਸਰੋਤਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਟਵਿੱਟਰ ਨੇ ਇਸ ਦੇ ਅਧਿਕਾਰਾਂ ਲਈ 90 ਕਰੋੜ ਡਾਲਰ ਦੀ ਨਿਵੇਸ਼ ਕਰਨ ਦੀ ਵਚਨਬੱਧਤਾ ਤੋਂ ਇਲਾਵਾ 1.1 ਅਰਬ ਡਾਲਰ ਦੀ ਪੇਸ਼ਕਸ਼ ਕੀਤੀ ਹੈ।

ਰਿਪੋਰਟ ‘ਚ ਇਸ ਪ੍ਰਾਪਤੀ ਦੀ ਸੰਭਾਵਨਾ ਨੂੰ ਉਭਾਰਿਆ ਗਿਆ ਹੈ, ਕਿਉਂਕਿ ਸਮਝੌਤੇ ਲਈ ਗੱਲਬਾਤ ਬਾਰੇ ਟਵਿੱਟਰ ਜਾਂ ਸ਼ੇਅਰਚੇਟ ਦੁਆਰਾ ਅਜੇ ਤਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਸ਼ੇਅਰਚੈਟ ਦੀ ਮਲਕੀਅਤ ਵਾਲਾ ਮੋਜ ਪਹਿਲਾਂ ਹੀ 80 ਮਿਲੀਅਨ ਤੋਂ ਵੱਧ ਮਾਸਿਕ ਕਿਰਿਆਸ਼ੀਲ ਉਪਭੋਗਤਾ ਹੋਣ ਦਾ ਦਾਅਵਾ ਕਰਦਾ ਹੈ। ਸੁਰੱਖਿਆ ਕਾਰਨਾਂ ਕਰਕੇ ਜੂਨ 2020 ‘ਚ ਚੀਨੀ ਐਪ ਟਿਕਟਾਕ ’ਤੇ ਪਾਬੰਦੀ ਲੱਗਣ ਤੋਂ ਬਾਅਦ ਮੋਜ ਅਤੇ ਹੋਰ ਘਰੇਲੂ ਛੋਟੀ ਵੀਡੀਓ ਵਾਲੇ ਪਲੇਟਫਾਰਮ ‘ਚ ਵਾਧਾ ਦੇਖਣ ਨੂੰ ਮਿਲਿਆ।

ਹਾਲਾਂਕਿ, ਟਵਿੱਟਰ ਦੀ ਸ਼ੇਅਰਚੈਟ ਨੂੰ ਖਰੀਦਣ ‘ਚ ਦਿਲਚਸਪੀ ਕੋਈ ਨਵੀਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਅਮਰੀਕੀ ਪਲੇਟਫਾਰਮ ਸਵਦੇਸ਼ੀ ਐਪ ਤੇ ਅਧਿਕਾਰ ਕਰ ਸਕਦਾ ਹੈ। ਉਹ ਪਹਿਲਾਂ ਹੀ ਬੈਂਗਲੁਰੂ ਅਧਾਰਤ ਸਟਾਰਟਅੱਪ ‘ਚ ਨਿਵੇਸ਼ਕ ਹੈ।

ਇਹ ਵੀ ਪੜ੍ਹੋ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਰੀਟਾਈਮ ਇੰਡੀਆ ਸੰਮੇਲਨ ਦਾ ਉਦਘਾਟਨ ਕਰਨਗੇ ਅੱਜ

ABOUT THE AUTHOR

...view details