ਨਵੀਂ ਦਿੱਲੀ : ਟਵਿਟਰ ਨੇ ਆਪਣੀ ਨਵੀਂ ਆਪਣੀ ਨਵੀਂ ਵੈਰੀਫਿਕੇਸ਼ਨ ਐਪਲੀਕੇਸ਼ਨ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੀ ਸ਼ੁਰੂਆਤ 6 ਸ਼੍ਰੇਣੀਆਂ ਨਾਲ ਹੋਵੇਗੀ ਤੇ ਯੂਜ਼ਰਸ ਨੂੰ ਮਾਈਕਰੋ-ਬਲੌਗਿੰਗ ਪਲੇਟਫਾਰਮ 'ਤੇ ਨੀਲੇ ਬੈਜ ਹਾਸਲ ਕਰਨ 'ਚ ਮਦਦ ਲਈ ਵਿਸ਼ਵਵਿਆਪੀ ਜਨਤਕ ਐਪਲੀਕੇਸ਼ਨਾਂ ਦੀ ਸਮੀਖਿਆ ਕੀਤੀ ਜਾਵੇਗੀ। ਇਨ੍ਹਾਂ ਛੇ 6 ਸ਼੍ਰੇਣੀਆਂ ਵਿੱਚ ਵਿਗਿਆਨੀ, ਵਿਦਵਾਨ ਤੇ ਧਾਰਮਿਕ ਨੇਤਾ ਵਰਗੀਆਂ ਸ਼੍ਰੇਣੀਆਂ ਸ਼ਾਮਲ ਹਨ। ਸਰਕਾਰ, ਕੰਪਨੀਆਂ, ਬ੍ਰਾਂਡ ਤੇ ਸੰਗਠਨ, ਸਮਾਚਾਰ ਸੰਸਥਾਵਾਂ ਤੇ ਪੱਤਰਕਾਰ, ਮਨੋਰੰਜਨ, ਖੇਡਾਂ ਤੇ ਗੇਮਿੰਗ ਐਕਟਵਿਸਟ, ਕਾਰਜਕਰਤਾ, ਪ੍ਰਬੰਧਕ ਅਤੇ ਹੋਰ ਪ੍ਰਭਾਵਸ਼ਾਲੀ ਲੋਕ ਸ਼ਾਮਲ ਹਨ।
ਕੁੱਝ ਹੀ ਸਮੇਂ 'ਚ ਵਿਖੇਗਾ ਬਦਲਾਅ
ਟਵਿਟਰ ਨੇ ਕਿਹਾ ਕਿ ਇਹ ਇਸ ਸਾਲ ਦੇ ਅੰਤ 'ਚ ਹੋਰ ਸ਼੍ਰੇਣੀਆਂ ਪੇਸ਼ ਕਰੇਗਾ, ਜਿਸ ਵਿੱਚ ਵਿਗਿਆਨੀ, ਵਿਦਿਅਕ ਅਤੇ ਧਾਰਮਿਕ ਨੇਤਾ ਵਰਗੀਆਂ ਸ਼੍ਰੇਣੀਆਂ ਸ਼ਾਮਲ ਹਨ, ਜਿਹੜੀਆਂ ਸ਼ੁਰੂ ਕੀਤੀਆਂ ਜਾਣਗੀਆਂ। ਅਗਲੇ ਕੁੱਝ ਹਫ਼ਤਿਆਂ ਦੇ ਅੰਦਰ, ਨਵੀਂ ਤਸਦੀਕ ਐਪਲੀਕੇਸ਼ਨ ਅਕਾਊਟ ਸੈਟਿੰਗ ਟੈਬ ਵਿੱਚ ਟਵਿਟਰ 'ਤੇ ਵਿਖਾਈ ਦਵੇਗੀ।
ਈ-ਮੇਲ ਰਾਹੀਂ ਪ੍ਰਤੀਕੀਰਿਆ ਦੀ ਉਮੀਂਦ
ਕੰਪਨੀ ਨੇ ਆਪਣੇ ਇੱਕ ਬਲਾਗ ਪੋਸਟ 'ਚ ਕਿਹਾ ਕਿ ਅਸੀਂ ਹੌਲੀ-ਹੌਲੀ ਸਭ ਲਈ ਜਾਰੀ ਕਰ ਰਹੇ ਹਾਂ, ਤਾਂ ਜੋ ਇਹ ਸੁਨਸ਼ਚਿਤ ਹੋ ਸਕੇ ਕਿ ਅਸੀਂ ਸਮੇਂ ਤੇ ਐਪਲੀਕੇਸ਼ਨਾਂ ਦੀ ਸਮੀਖਿਆ ਕਰ ਸਕੀਏ। ਇੱਕ ਵਾਰ ਅਰਜ਼ੀ ਜਮਾ ਕਰਵਾਉਣ ਮਗਰੋਂ , ਆਵੇਦਕ ਕੁੱਝ ਦਿਨਾਂ ਵਿਚਾਲੇ ਈ-ਮੇਲ ਰਾਹੀਂ ਪ੍ਰਤੀਕੀਰਿਆ ਦੀ ਉਮੀਂਦ ਕਰ ਸਕਦੇ ਹਨ, ਪਰ ਲਾਈਨ ਵਿੱਚ ਕਿੰਨੇ ਆਵੇਦਨ ਖੁਲ੍ਹੇ ਹਨ, ਇਸ ਅਧਾਰ 'ਤੇ ਕੁੱਝ ਹਫ਼ਤੇ ਲੱਗ ਸਕਦੇ ਹਨ।