ਸੈਨ ਫ਼੍ਰਾਂਸਿਸਕੋ: ਅਮਰੀਕੀ ਸਾਫ਼ਟਵੇਅਰ ਕੰਪਨੀ ਵੱਲੋਂ ਪੇਸ਼ ਕੀਤੀ ਗਈ ਸ਼ੁਰੂਆਤੀ ਕੀਮਤ ਤੋਂ ਬਾਅਦ ਟਿੱਕ-ਟੌਕ ਨੂੰ ਖ਼ਰੀਦਣ ਦੇ ਮਾਇਕਰੋਸਾਫ਼ਟ ਦੀ ਸੰਭਾਵਨਾ 20 ਫ਼ੀਸਦ ਤੋਂ ਘੱਟ ਹੋ ਗਈ ਹੈ।
ਟਿੱਕ-ਟੌਕ ਖ਼ਰੀਦਣ ਦੀ ਟਵੀਟਰ ਦੀ ਸੰਭਾਵਨਾ ਹੋਰ ਵੀ ਘੱਟ ਹੈ, ਕਿਉਂਕਿ ਮਾਇਕਰੋ-ਬਲਾਗਿੰਗ ਪਲੇਟਫ਼ਾਰਮ ਦੇ ਕੋਲ ਲੋੜੀਂਦਾ ਪੈਸਾ ਨਹੀਂ ਹੈ।
ਇਸੇ ਦਰਮਿਆਨ ਐੱਨਪੀਆਰ ਦੀ ਰਿਪੋਰਟ ਮੁਤਾਬਕ ਟਿੱਕ-ਟੌਕ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਵਿਰੁੱਦ ਮੁਕੱਦਮਾ ਦਾਇਰ ਕਰ ਸਕਦਾ ਹੈ, ਜਿਸ ਵਿੱਚ 45 ਦਿਨਾਂ ਦੇ ਅੰਦਰ ਸ਼ਾਰਟ ਵੀਡੀਓ ਸ਼ੇਅਰਿੰਗ ਪਲੇਟਫ਼ਾਰਮ ਦੇ ਚੀਨੀ ਮਾਲਿਕ ਦੇ ਨਾਲ ਲੈਣ-ਦੇਣ ਉੱਤੇ ਰੋਕ ਲਾਉਣ ਦੇ ਲਈ ਕਾਰਜ਼ਕਾਰੀ ਹੁਕਮ ਜਾਰੀ ਕੀਤੇ ਸਨ।
- ਸ਼ਨਿਚਰਵਾਰ ਨੂੰ ਸਰੋਤ-ਆਧਾਰਿਤ ਰਿਪੋਰਟ ਵਿੱਚ ਕਿਹਾ ਗਿਆ ਕਿ ਮੁਕੱਦਮੇ ਵਿੱਚ ਦਲੀਲ ਦਿੱਤੀ ਜਾਵੇਗੀ ਕਿ ਟਰੰਪ ਦੀ ਅਰਜ਼ੀ ਉੱਤੇ ਰੋਕ ਗ਼ੈਰ-ਕਾਨੂੰਨੀ ਹੈ। ਕੰਪਨੀ ਨੂੰ ਜਵਾਬ ਦੇਣ ਦਾ ਮੌਕਾ ਨਹੀਂ ਦਿੱਤਾ।
- ਟਰੰਪ ਵੱਲੋਂ 6 ਅਗਸਤ ਨੂੰ ਜਾਰੀ ਕੀਤੇ ਗਏ ਕਾਰਜ਼ਕਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਟਿੱਕ-ਟੌਕ ਵੱਲੋਂ ਇਕੱਠੇ ਕੀਤੇ ਗਏ ਡਾਟੇ ਨਾਲ ਚੀਨੀ ਕਮਿਊਨਿਸਟ ਪਾਰਟੀ ਨੂੰ ਵਿਅਕਤੀਗਤ ਅਤੇ ਮਾਲਿਕਾਨਾ ਵਰਤੋਂ ਕਰਨ ਦੀ ਆਗਿਆ ਮਿਲਦੀ ਹੈ।
- ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਚੀਨੀ ਕੰਪਨੀਆਂ ਵੱਲੋਂ ਵਿਕਸਿਤ ਅਤੇ ਸਵੈ-ਮਾਲਕੀ ਵਾਲੇ ਮੋਬਾਈਲ ਐਪਲੀਕੇਸ਼ਨ ਦੇ ਪ੍ਰਸਾਰ ਤੋਂ ਸੰਯੁਕਤ ਰਾਜ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ, ਨਿਵੇਸ਼ ਨੀਤੀ ਅਤੇ ਅਰਥ-ਵਿਵਸਥਾ ਨੂੰ ਖ਼ਤਰਾ ਹੈ।
ਟਿੱਕ-ਟੌਕ ਨੇ ਕਾਰਜ਼ਕਾਰੀ ਹੁਕਮਾਂ ਤੋਂ ਬਾਅਦ ਇੱਕ ਬਲਾਗ ਪੋਸਟ ਵਿੱਚ ਕਿਹਾ ਕਿ ਅਸੀਂ ਸਪੱਸ਼ਟ ਕੀਤਾ ਹੈ ਕਿ ਟਿੱਕ-ਟੌਕ ਨੇ ਚੀਨੀ ਸਰਕਾਰ ਦੇ ਨਾਲ ਕਦੇ ਵੀ ਉਪਯੋਗਕਰਤਾ ਡਾਟਾ ਸਾਂਝਾ ਨਹੀਂ ਕੀਤਾ ਹੈ। ਨਾ ਹੀ ਉਸ ਦੇ ਵਿਰੋਧ ਉੱਤੇ ਸਮੱਗਰੀ ਨੂੰ ਸੈਂਸਰ ਕੀਤਾ ਹੈ।