ਨਵੀਂ ਦਿੱਲੀ: ਫੇਸਬੁੱਕ ਦੇ ਫੋਟੋ-ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 2021 ਲਈ ਸਟਿੱਕਰਾਂ ਦਾ ਨਵਾਂ ਸੈੱਟ ਜਾਰੀ ਕੀਤਾ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਮਨਾਇਆ ਜਾਵੇਗਾ।
ਫੋਟੋ-ਸ਼ੇਅਰਿੰਗ ਪਲੇਟਫਾਰਮ ਨੇ ਕਿਹਾ ਕਿ ਨਵੇਂ ਸਟਿੱਕਰ ਔਰਤਾਂ ਦਾ ਸਮਰਥਨ ਕਰਨ ਵਾਲੇ ਫਰੰਟ ਲਾਈਨ ਵਰਕਰਾਂ, ਮਾਵਾਂ ਅਤੇ ਸੰਗਠਨਾਂ ਨਾਲ ਇਕਜੁੱਟਤਾ ਜ਼ਾਹਰ ਕਰਨ ਲਈ ਪੇਸ਼ ਕੀਤੇ ਗਏ ਹਨ।
ਇੰਸਟਾਗ੍ਰਾਮ ਨੇ ਮਹਿਲਾ ਦਿਵਸ ਮਨਾਉਣ ਲਈ ਨਵੇਂ ਸਟਿੱਕਰ ਜਾਰੀ ਕੀਤੇ ਕੰਪਨੀ ਨੇ ਇਕ ਬਿਆਨ ‘ਚ ਕਿਹਾ ਕਿ ਇਹ ਸਟਿੱਕਰ ਫਰੰਟਲਾਈਨ ਵਰਕਰਾਂ ਨਾਲ ਇਕਮੁੱਠਤਾ ਦਿਖਾਉਣ ਲਈ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਨੇ ਮਹਾਂਮਾਰੀ ਦੇ ਸਮੇਂ ‘ਚ ਜ਼ਿੰਮੇਵਾਰੀ ਸੰਭਾਲੀ ਹੈ।
ਕੰਪਨੀ ਨੇ ਅੱਗੇ ਕਿਹਾ ਕਿ ਇਹ ਸਟਿੱਕਰ ਉਨ੍ਹਾਂ ਲਈ ਇਕਜੁੱਟਤਾ ਦਰਸਾਉਣ ਲਈ ਹਨ, ਜੋ ਦਿਵਿਯਾਂਗ ਸੰਗਠਨ ਹਨ, ਬਜ਼ੁਰਗ ਏਸ਼ੀਅਨ ਔਰਤਾਂ ਜਿਨ੍ਹਾਂ ਨੇ ਨਸਲਵਾਦ ਦਾ ਸਾਹਮਣਾ ਕੀਤਾ ਹੈ ਅਤੇ ਉਹ ਸਾਰੇ ਭਾਈਚਾਰੇ ਜਿਨ੍ਹਾਂ ਨੇ ਔਰਤਾਂ ਦੀ ਜ਼ਿੰਦਗੀ ‘ਚ ਖੁਸ਼ਹਾਲੀ ਲਿਆਉਣ ਲਈ ਕੰਮ ਕੀਤਾ ਹੈ। ਅਪਾਹਜ ਔਰਤਾਂ, ਸਿਹਤ ਕਰਮਚਾਰੀਆਂ, ਮਾਂ ਬਣਨ ਵਾਲੀਆਂ ਔਰਤਾਂ, ਕਿੰਨਰ / ਟ੍ਰਾਂਸਜੈਂਡਰ ਔਰਤਾਂ ਅਤੇ ਹੋਰਾਂ ਦੇ ਤਜ਼ਰਬਿਆਂ ਨੂੰ ਜੀਵਨ ‘ਚ ਢਾਲਣ ਲਈ ਇਹ ਸਟਿੱਕਰ ਪੰਜ ਕਲਾਕਾਰਾਂ ਦੁਆਰਾ ਡਿਜ਼ਾਇਨ ਕੀਤੇ ਗਏ ਹਨ। ਉਪਭੋਗਤਾ ਆਪਣੀਆਂ ਕਹਾਣੀਆਂ ‘ਚ ਦੁਨੀਆ ਭਰ ਦੀਆਂ ਔਰਤਾਂ ਦੁਆਰਾ ਦਰਸਾਏ ਗਏ ਇਨ੍ਹਾਂ ਨਵੇਂ ਸਟਿੱਕਰ ਨੂੰ ਵੀ ਸ਼ਾਮਲ ਕਰ ਸਕਦੇ ਹਨ। ਪਿਛਲੇ ਮਹੀਨੇ, ਸੋਸ਼ਲ ਮੀਡੀਆ ਦੇ ਦਿੱਗਜ਼ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਚੰਦਰ ਨਵੇਂ ਸਾਲ ਨੂੰ ਮਨਾਉਣ ਲਈ ਸਟਿੱਕਰ, ਏ.ਆਰ ਈਫੈਕਟ ਅਤੇ ਫਿਲਟਰ ਜਾਰੀ ਕੀਤੇ ਸੀ।
ਇਹ ਵੀ ਪੜ੍ਹੋ:ਸਾਲ 2020-21 ਲਈ ਜਮ੍ਹਾਂ ਈਪੀਐਫ 'ਤੇ ਮਿਲੇਗਾ 8.5 ਫ਼ੀਸਦੀ ਵਿਆਜ਼