ਪੰਜਾਬ

punjab

ETV Bharat / lifestyle

ਫੇਸਬੁੱਕ ਟੈਸਟਿੰਗ ਦਾ ਟਵਿੱਟਰ ਵਾਂਗ 'ਥ੍ਰੈਡਸ' ਫੀਚਰ - ਫੇਸਬੁੱਕ ਦਾ 'ਥ੍ਰੈਡਸ' ਫੀਚਰ

ਫੇਸਬੁੱਕ ਕੁੱਝ ਜਨਤਕ ਸ਼ਖਸੀਅਤਾਂ ਦੇ ਪੇਜਾਂ 'ਤੇ ਟਵਿੱਟਰ ਵਾਂਗ ਹੀ 'ਥ੍ਰੈਡਸ' ਫੀਚਰ ਦੀ ਟੈਸਟਿੰਗ ਕਰ ਰਿਹਾ ਹੈ, ਜੋ ਉਨ੍ਹਾਂ ਨੂੰ ਕਿਸੇ ਸਬੰਧਤ ਵਿਸ਼ੇ 'ਤੇ ਪੋਸਟਾਂ ਬਣਾਉਣ ਦੀ ਯੋਗਤਾ ਪ੍ਰਦਾਨ ਕਰੇਗਾ।

ਫੇਸਬੁੱਕ ਟੈਸਟਿੰਗ ਦਾ ਟਵਿੱਟਰ ਵਾਂਗ 'ਥ੍ਰੈਡਸ' ਫੀਚਰ
ਫੇਸਬੁੱਕ ਟੈਸਟਿੰਗ ਦਾ ਟਵਿੱਟਰ ਵਾਂਗ 'ਥ੍ਰੈਡਸ' ਫੀਚਰ

By

Published : Jul 3, 2021, 7:00 PM IST

ਨਵੀਂ ਦਿੱਲੀ: ਫੇਸਬੁੱਕ ਕੁੱਝ ਜਨਤਕ ਸ਼ਖਸੀਅਤਾਂ ਦੇ ਪੇਜਾਂ 'ਤੇ ਟਵਿੱਟਰ ਵਾਂਗ ਹੀ 'ਥ੍ਰੈਡਸ' ਫੀਚਰ ਦੀ ਟੈਸਟਿੰਗ ਕਰ ਰਿਹਾ ਹੈ, ਜੋ ਉਨ੍ਹਾਂ ਨੂੰ ਕਿਸੇ ਸਬੰਧਤ ਵਿਸ਼ੇ 'ਤੇ ਪੋਸਟਾਂ ਬਣਾਉਣ ਦੀ ਯੋਗਤਾ ਪ੍ਰਦਾਨ ਕਰੇਗਾ।

ਟੇਕਕ੍ਰੰਚ ਦੀ ਰਿਪੋਰਟ ਮੁਤਾਬਕ, ਨਵੀਂ ਵਿਸ਼ੇਸ਼ਤਾ ਜੋ ਵਿਕਾਸ ਅਧੀਨ ਹੈ ਪੋਸਟਾਂ ਨੂੰ ਵਧੇਰੇ ਦ੍ਰਿਸ਼ਟੀਕੋਣਾਂ ਨਾਲ ਜੋੜਦੀ ਹੈ ਤਾਂ ਕਿ ਪ੍ਰਸ਼ੰਸਕ ਸਮੇਂ ਦੇ ਨਾਲ ਅਪਡੇਟਾਂ ਦੀ ਆਸਾਨੀ ਨਾਲ ਪਾਲਣਾ ਕਰ ਸਕਣ।

ਰਿਪੋਰਟ ਵਿੱਚ ਸ਼ੁੱਕਰਵਾਰ ਨੂੰ ਕਿਹਾ ਗਿਆ, “ਜਦੋਂ ਨਵੀਂ ਪੋਸਟ ਫਾਲੋਅਰਜ਼ ਦੀਆਂ ਨਿਊਜ਼ ਫੀਡਸ 'ਤੇ ਦਿਖਾਈ ਦੇਵੇਗੀ, ਤਾਂ ਇਹ ਇੱਕ ਥ੍ਰੈਡਸ ਵਿੱਚ ਹੋਰ ਪੋਸਟਾਂ ਨਾਲ ਜੁੜੇ ਹੋਏ ਦਿਖਾਈ ਦੇਵੇਗੀ।”

ਸੋਸ਼ਲ ਮੀਡੀਆ ਸਲਾਹਕਾਰ ਮੈਟ ਨਾਵਰਾ ਨੇ ਪਹਿਲਾਂ ਇਸ ਵਿਸ਼ੇਸ਼ਤਾ ਨੂੰ ਕਿਰਿਆਸ਼ੀਲ ਰੂਪ ਵਿੱਚ ਦੇਖਿਆ ਹੈ।

ਫੇਸਬੁੱਕ ਪਲੇਟਫਾਰਮ 'ਤੇ ਫਿਲਹਾਲ "ਜਨਤਕ ਸ਼ਖਸੀਅਤਾਂ" ਦੇ ਛੋਟੇ ਸਮੂਹ ਨਾਲ ਵਿਸ਼ੇਸ਼ਤਾ ਦੀ ਜਾਂਚ ਕੀਤੀ ਜਾ ਰਹੀ ਹੈ।

ਥ੍ਰੈਡਸ ਪੋਸਟਾਂ ਵਿੱਚ "ਵੇਖੋ ਪੋਸਟ ਥ੍ਰੈਡਸ" ਬਟਨ ਹੋਵੇਗਾ, ਜੋ ਫਾਲੋਅਰਸ ਨੂੰ ਆਸਾਨੀ ਨਾਲ ਥ੍ਰੈਡਸ ਦੀਆਂ ਸਾਰੀਆਂ ਪੋਸਟਾਂ ਨੂੰ ਵੇਖਣ ਲਈ ਨੈਵੀਗੇਟ ਦਾ ਆਪਸ਼ਨ ਦਿੰਦਾ ਹੈ।

ਰਿਪੋਰਟ ਦੇ ਮੁਤਾਬਕ ਜਦੋਂ ਤੁਸੀਂ ਬਟਨ 'ਤੇ ਟੈਪ ਕਰਦੇ ਹੋ, ਤਾਂ ਤੁਹਾਨੂੰ ਦਿਖਾਇਆ ਜਾਵੇਗਾ ਜਿੱਥੇ ਤੁਸੀਂ ਸਾਰੀਆਂ ਥ੍ਰੈਡਸ ਪੋਸਟਾਂ ਨੂੰ ਇਕੱਠੇ ਵੇਖ ਸਕਦੇ ਹੋ।

ਸੁਤੰਤਰ ਲੇਖਕਾਂ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ, ਫੇਸਬੁੱਕ ਨੇ ਯੂਐਸ ਵਿੱਚ ਸਿਰਜਣਹਾਰਾਂ ਦਾ ਸਮਰਥਨ ਕਰਨ ਲਈ ਪਬਲਿਸ਼ਿੰਗ ਅਤੇ ਯੂਜ਼ਰਸ ਉਪਕਰਣਾਂ - ਬੁਲੇਟਿਨ - ਦਾ ਇੱਕ ਸਮੂਹ ਵੀ ਐਲਾਨ ਕੀਤਾ ਹੈ।

ਤਕਨੀਕੀ ਮਾਹਰਾਂ ਨੇ ਕਿਹਾ ਕਿ ਬੁਲੇਟਿਨ ਵਿੱਚ ਕੰਟੈਂਟ ਦੀ ਵਰਤੋਂ , ਮੁਦਰੀਕਰਨ ਅਤੇ ਯੂਜ਼ਰਸ ਦੇ ਵਾਧੇ ਉੱਤੇ ਕੇਂਦ੍ਰਤ ਸਹਾਇਤਾ ਸ਼ਾਮਲ ਹੋਵੇਗੀ।

ਇਹ ਵੀ ਪੜ੍ਹੋ : ਰਾਫੇਲ ਸੌਦਾ : ਭ੍ਰਿਸ਼ਟਾਚਾਰ ਦੀ ਜਾਂਚ ਲਈ ਫ੍ਰਾਂਸ ਤਿਆਰ, ਫ੍ਰਂਸੀਸੀ ਜੱਜ ਨਿਯੁਕਤ

ABOUT THE AUTHOR

...view details