ਨਵੀਂ ਦਿੱਲੀ: ਸਮਾਰਟਫੋਨ ਬਣਾਉਣ ਵਾਲੀ ਚੀਨੀ ਕੰਪਨੀ ਸ਼ਿਓਮੀ ਦੇ MI ਬਰਾਊਜ਼ਰ ਪ੍ਰੋ ਅਤੇ MEIPAI ਐਪ ਪਿਛੇ ਜਿਹੇ ਬੰਦ ਕੀਤੇ ਗਏ 47 ਚੀਨੀ ਐਪਸ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਇਸਤੋਂ ਪਹਿਲਾਂ ਸਰਕਾਰ ਵੱਲੋਂ ਸ਼ਿਓਮੀ ਦੀ MI ਕਮਿਊਨਿਟੀ ਐਪ 'ਤੇ ਵੀ ਪਾਬੰਦੀ ਲਾਈ ਗਈ ਸੀ।
ਇਸ ਬਾਰੇ ਸੰਪਰਕ ਕਰਨ 'ਤੇ ਸ਼ਿਓਮੀ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਭਾਰਤੀ ਕਾਨੂੰ ਤਹਿਤ ਸਾਰੇ ਡਾਟਾ ਦੀ ਨਿੱਜਤਾ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਲਗਾਤਾਰ ਕਰ ਰਹੀ ਹੈ। ਅਸੀਂ ਇਸ ਘਟਨਾਕ੍ਰਮ ਨੂੰ ਸਮਝਣ ਅਤੇ ਉਸ ਹਿਸਾਬ ਨਾਲ ਉਚਿਤ ਕਦਮ ਚੁਕਣ ਦੀ ਦਿਸ਼ਾ ਵੱਲ ਕੰਮ ਕਰ ਰਹੇ ਹਾਂ।
ਚੀਨੀ ਕੰਪਨੀ ਸ਼ਿਓਮੀ ਦੇ MI ਬਰਾਊਜ਼ਰ ਪ੍ਰੋ ਅਤੇ MEIPAI ਐਪ ਪਾਬੰਦੀਸ਼ੁਦਾ ਸੂਚੀ 'ਚ ਸ਼ਾਮਲ ਦੱਸ ਦਈਏ ਕਿ ਪਿਛੇ ਜਿਹੇ ਭਾਰਤ-ਚੀਨ ਵਿੱਚ ਹੋਏ ਵਿਵਾਦ ਤੋਂ ਬਾਅਦ ਭਾਰਤ ਸਰਕਾਰ ਨੇ ਜੂਨ ਵਿੱਚ ਟਿੱਕਟਾਕ, ਯੂ.ਸੀ. ਬਰਾਊਜ਼ਰ, ਵੀਗੋ, ਬਾਇਡੂ ਮੈਪ ਅਤੇ ਬਾਇਡੂ ਟਰਾਂਸਲੇਟ ਵਰਗੇ 59 ਚੀਨੀ ਐਪਸ 'ਤੇ ਡਾਟਾ, ਅਖੰਡਤਾ ਅਤੇ ਦੇਸ਼ ਦੀ ਸੁਰੱਖਿਆ ਦੇ ਚਲਦਿਆਂ ਪਾਬੰਦੀ ਲਾਈ ਸੀ। ਇਸ ਵਿੱਚ ਸ਼ਿਓਮੀ ਦੀ 'ਮੀ' ਕਮਿਊਨਿਟੀ ਐਪ ਵੀ ਸ਼ਾਮਲ ਸੀ।
ਸਰਕਾਰ ਨੇ ਜਿਹੜੀਆਂ ਐਪਸ 'ਤੇ ਪਾਬੰਦੀ ਲਾਈ ਸੀ, ਉਨ੍ਹਾਂ ਵਿੱਚ ਟਿਕਟਾਕ ਲਾਈਟ, ਹੈਲੋ ਲਾਈਟ, ਸ਼ੇਅਰਇਟ ਲਾਈਟ, ਵੀਗੋ ਲਾਈਵ ਲਾਈਟ, ਬਾਇਡੂ ਸਰਚ ਅਤੇ ਬਾਇਡੂ ਲਾਈਟ ਆਦਿ ਸ਼ਾਮਲ ਹਨ।