ਨਵੀਂ ਦਿੱਲੀ: ਮਿਸਟ੍ਰੀ-ਪਾਰਟੀ-ਐਕਸ਼ਨ ਗੇਮ ਅਮਾਂਗ ਅਸ ਇੱਕ ਅਜਿਹਾ ਮੋਬਾਈਲ ਗੇਮ ਹੈ, ਜਿਸ ਨੂੰ ਸਾਲ 2020 ’ਚ ਐਂਡਰਾਇਡ ਅਤੇ ਆਈਓਐਸ ਐਪ ਸਟੋਰ ਦੋਹਾਂ ’ਚ ਸਭ ਤੋਂ ਵੱਧ ਡਾਊਨਲੋਡ ਕੀਤਾ ਗਿਆ। ਇਸ ਨੇ ਪੱਬਜੀ ਮੋਬਾਈਲ ਅਤੇ ਰੋਬਲਾਕਸ ਜਿਹੀਆਂ ਗੇਮਾਂ ਨੂੰ ਪਛਾੜ ਦਿੱਤਾ ਹੈ।
'ਅਮਾਂਗ ਅਸ' ਮੋਬਾਈਲ ਗੇਮ ਸਾਲ 2020 ’ਚ ਸਭ ਤੋਂ ਜ਼ਿਆਦਾ ਹੋਇਆ ਡਾਊਨਲੋਡ - 'ਅਮਾਂਗ ਅਸ'
ਕੀ ਤੁਸੀਂ ਵੀ ਆਨ-ਲਾਈਨ ਗੇਮਸ ਖੇਡਣਾ ਪਸੰਦ ਕਰਦੇ ਹੋ? ਤਾਂ, ਤੁਹਾਨੂੰ ਸਾਲ 2020 ਤੋਂ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਗਈ ਗੇਮ ਬਾਰੇ ਪਤਾ ਹੋਣਾ ਚਾਹੀਦਾ ਹੈ। ਮਿਸਟ੍ਰੀ, ਪਾਰਟੀ, ਐਕਸ਼ਨ ਗੇਮ 'ਅਮਾਂਗ ਅਸ' 2020 ’ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਜਾਣਾ ਵਾਲਾ ਮੋਬਾਈਲ ਗੇਮ ਬਣ ਗਈ ਹੈ। ਭਾਰਤ ’ਚ ਇਹ ਗੇਮ ਬੱਚਿਆਂ ’ਚ ਬਹੁਤ ਲੋਕਪ੍ਰਿਅ ਹੋਇਆ ਹੈ। ਕੋਵਿਡ-19 ਤਾਲਾਬੰਦੀ ਦੌਰਾਨ, ਇਸਦੀ ਲੋਕਪ੍ਰਿਅਤਾ ’ਚ ਉਛਾਲ ਦੇਖਿਆ ਗਿਆ।
'ਅਮਾਂਗ ਅਸ' ਮੋਬਾਈਲ ਗੇਮ ਸਾਲ 2020 ’ਚ ਸਭ ਤੋਂ ਜ਼ਿਆਦਾ ਹੋਇਆ ਡਾਊਨਲੋਡ
ਐਪਟੋਪਿਆ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਅਮਾਂਗ ਅਸ ਨੂੰ ਦੁਨੀਆ ਭਰ ’ਚ 26.4 ਕਰੋੜ ਲੋਕਾਂ ਨੂੰ ਡਾਊਨਲੋਡ ਕੀਤਾ ਗਿਆ ਹੈ, ਜਦਕਿ ਅਮਰੀਕਾ ’ਚ ਇਸ ਨੂੰ 4.1 ਕਰੋੜ ਯੂਜ਼ਰਸ ਦੁਆਰਾ ਡਾਊਨਲੋਡ ਕੀਤਾ ਗਿਆ ਹੈ।
22.7 ਕਰੋੜ ਡਾਊਨਲੋਡ ਦੇ ਨਾਲ, ਸਬਵੇ ਸਰਫ਼ੇਸ ਦੂਸਰੇ ਸਥਾਨ ’ਤੇ ਹੈ। 21.8 ਕੋਰੜ ਡਾਊਨਲੋਡ ਦੇ ਨਾਲ, ਗਰੇਨਾ ਫ੍ਰੀ ਫ਼ਾਇਰ ਤੀਸਰੇ ਥਾਂ ’ਤੇ ਹੈ। 17.5 ਕਰੋੜ ਡਾਊਨਲੋਡ ਦੇ ਨਾਲ, ਪੱਬ-ਜੀ (ਭਾਰਤ ’ਚ ਪ੍ਰਤੀਬੰਧਿਤ) ਚੌਥੇ ਸਥਾਨ ’ਤੇ ਹੈ।