ਪੰਜਾਬ

punjab

ETV Bharat / lifestyle

ਯੂ ਐਂਡ ਆਈ ਇੰਟਰਨੈਸ਼ਨਲ ਫੈਸ਼ਨ ਵੀਕ 'ਚ ਵੇਖਣ ਨੂੰ ਮਿਲੀ ਰਸ਼ਮੀ ਬਿੰਦਰਾ ਦੀ ਕਲੈਕਸ਼ਨ - Cancer Patient Motivational story

ਚੰਡੀਗੜ੍ਹ ਵਿੱਚ ਹੋ ਰਹੇ ਯੂ ਐਂਡ ਆਈ ਫੈਸ਼ਨ ਵੀਕ ਦੇ ਦੂਜੇ ਦਿਨ ਰਸ਼ਮੀ ਬਿੰਦਰਾ ਦੀ ਕਲੈਕਸ਼ਨ ਵੇਖਣ ਨੂੰ ਮਿਲੀ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਰਸ਼ਮੀ ਬਿੰਦਰਾ ਨੇ ਆਪਣੀ ਕਲੈਕਸ਼ਨ ਬਾਰੇ ਦੱਸਿਆ। ਕੀ ਕਿਹਾ ਉਨ੍ਹਾਂ ਨੇ ਇਹ ਜਾਣਨ ਲਈ ਪੜ੍ਹੋ ਪੂਰੀ ਖ਼ਬਰ

Rashmi bindra collection
ਫ਼ੋਟੋ

By

Published : Dec 16, 2019, 8:38 AM IST

Updated : Dec 16, 2019, 3:55 PM IST

ਚੰਡੀਗੜ੍ਹ: ਟ੍ਰਾਈਸਿਟੀ 'ਚ ਹੋ ਰਹੇ ਯੂ ਐਂਡ ਆਈ ਇੰਟਰਨੈਸ਼ਨਲ ਫੈਸ਼ਨ ਵੀਕ ਦੇ ਦੂਜੇ ਦਿਨ, ਫ਼ੈਸ਼ਨ ਡਿਜ਼ਾਇਨਰ ਰਸ਼ਮੀ ਬਿੰਦਰਾ ਦੀ ਕਲੈਕਸ਼ਨ ਵੇਖਣ ਨੂੰ ਮਿਲੀ। ਸਥਾਨਕ ਲੋਕਾਂ ਨੂੰ ਇਹ ਕਲੈਕਸ਼ਨ ਬਹੁਤ ਪਸੰਦ ਆਈ। ਰਸ਼ਮੀ ਬਿੰਦਰਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਕਿ ਉਨ੍ਹਾਂ ਦੀ ਕਲੈਕਸ਼ਨ ਜ਼ਿਆਦਾਤਰ ਕੁਦਰਤ 'ਤੇ ਆਧਾਰਿਤ ਹੁੰਦੀ ਹੈ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਜੋ ਉਹ ਕੁਦਰਤ ਕੋਲੋਂ ਮਹਿਸੂਸ ਕਰਦੇ ਹਨ। ਉਹ ਹੀ ਸਭ ਆਪਣੇ ਡਿਜ਼ਾਇਨਸ 'ਚ ਪਾਉਣ ਦੀ ਕੋਸ਼ਿਸ਼ ਕਰਦੇ ਹਨ।ਇਸ ਤੋਂ ਇਲਾਵਾ ਰਸ਼ਮੀ ਆਪਣੀ ਕਲੈਕਸ਼ਨ 'ਚ ਪੈਂਟ ਕਲਰਸ ਦੀ ਵਰਤੋਂ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਕਾਪੀ ਨਹੀਂ ਕਰਦੀ। ਜੋ ਉਨ੍ਹਾਂ ਦੇ ਦਿਲ ਵਿੱਚ ਆਉਂਦਾ ਹੈ ਉਹ ਹੀ ਕਰਦੀ ਹੈ।

ਵਰਣਨਯੋਗ ਹੈ ਕਿ ਰਸ਼ਮੀ ਬਿੰਦਰਾ ਨੂੰ ਕੈਂਸਰ ਹੈ। ਆਪਣੀ ਇਸ ਭਿਆਨਕ ਬਿਮਾਰੀ ਦੇ ਬਾਵਜੂਦ ਉਹ ਆਪਣੇ ਕੰਮ ਨੂੰ ਤਰਜ਼ੀਹ ਦਿੰਦੀ ਹੈ। ਰਸ਼ਮੀ ਬਿੰਦਰਾ ਨੇ ਹੌਂਸਲੇਂ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਜੇ ਮਨ ਵਿੱਚ ਚਾਅ ਹੋਵੇ ਤਾਂ ਕੋਈ ਵੀ ਜੰਗ ਜਿੱਤੀ ਜਾ ਸਕਦੀ ਹੈ।

Last Updated : Dec 16, 2019, 3:55 PM IST

ABOUT THE AUTHOR

...view details