ਪਟਿਆਲਾ: ਹੇਅਰ ਇੰਡਸਟਰੀ ਦੇ ਵਿੱਚ ਮਸ਼ਹੂਰ ਹੇਅਰ ਐਕਸਪਰਟ ਜਾਵੇਦ ਹਬੀਬ ਕਿਸੇ ਪਹਿਚਾਣ ਦਾ ਮੌਹਤਾਜ਼ ਨਹੀਂ ਹੈ। ਉਨ੍ਹਾਂ ਨੇ ਇਸ ਇੰਡਸਟਰੀ ਦੇ ਵਿੱਚ ਚੰਗਾ ਨਾਂਅ ਕਮਾਇਆ ਹੈ। ਪਟਿਆਲਾ ਦੇ ਵਿੱਚ ਇੱਕ ਸੈਮੀਨਾਰ ਦੌਰਾਨ ਜਾਵੇਦ ਹਬੀਬ ਪੁੱਜੇ। ਇਸ ਮੌਕੇ ਈਟੀਵੀ ਭਾਰਤ ਨਾਲ ਉਨ੍ਹਾਂ ਨੇ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਪੱਤਰਕਾਰ ਵੱਲੋਂ ਹੇਅਰ ਕਲਰ ਕਰਵਾਉਣ ਬਾਰੇ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਾਲ ਕਲਰ ਕਰਵਾਉਣ ਨਾਲ ਹੇਅਰ ਡ੍ਰਾਈ ਹੋ ਜਾਂਦੇ ਨ, ਪਰ ਉਸ ਸਮੱਸਿਆ ਦੇ ਕਈ ਹੱਲ ਵੀ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਗਲਤ ਕਲਰ ਕਰਵਾਉਣ ਨਾਲ ਇਨਸਾਨ ਗੰਜਾ ਵੀ ਹੋ ਸਕਦਾ ਹੈ।
ਹੋਰ ਪੜ੍ਹੋ: ਐਲੀ ਮਾਂਗਟ ਤੇ ਰੰਮੀ ਰੰਧਾਵਾ ਨੂੰ ਉਨ੍ਹਾਂ ਦੇ ਸਰੋਤਿਆਂ ਦੀ ਸਲਾਹ
ਜਾਵੇਦ ਹਬੀਬ ਨੇ ਕਿਹਾ,"ਅੱਜ ਹੇਅਰ ਡ੍ਰੈਸਰਸ ਹੀਰੋ ਬਣਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਹੀਰੋ ਨਹੀਂ ਬਣਨਾ ਚਾਹੀਦਾ ਬਸ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ। ਜੇਕਰ ਉਹ ਨਤੀਜਾ ਵਧੀਆ ਦੇਣਗੇ ਤਾਂ ਗ੍ਰਾਹਕ ਆਪਣੇ ਆਪ ਖੁਸ਼ ਹੋ ਜਾਵੇਗਾ।"