ਚੰਡੀਗੜ੍ਹ: ਐਸਿਡ ਅਟੈਕ ਸਰਵਾਈਵਰ, ਅਨਮੋਲ ਰੋਦਰੀਗਜ਼ ਸਾਡੇ ਸਾਰਿਆਂ ਲਈ ਪ੍ਰੇਰਣਾ ਬਣੀ ਹੈ। ਉਸ ਦੀ ਹਿੰਮਤ ਨੇ ਹੀ ਲੋਕਾਂ ਨੂੰ ਮਨਮੋਹਕ ਬਣਾਇਆ ਹੈ। ਜਦ ਉਹ ਸਿਰਫ਼ 2 ਮਹੀਨੇ ਦੀ ਸੀ, ਉਸ ਦੇ ਪਿਤਾ ਨੇ ਉਸ ਦੀ ਮਾਂ 'ਤੇ ਤੇਜ਼ਾਬ ਸੁੱਟ ਦਿੱਤਾ ਸੀ। ਉਹ ਉਸ ਸਮੇਂ ਆਪਣੀ ਮਾਂ ਦੀ ਗੋਦੀ 'ਤੇ ਪਈ ਸੀ ਤੇ ਇਸ ਹਮਲੇ ਦਾ ਸ਼ਿਕਾਰ ਉਹ ਖ਼ੁਦ ਵੀ ਹੋ ਗਈ। ਉਸ ਦੀ ਮਾਂ ਦੀ ਮੌਤ ਇਸ ਹਾਦਸੇ ਕਾਰਨ ਹੋ ਗਈ ਸੀ।
ਹੋਰ ਪੜ੍ਹੋ: ਅਮਿਤ ਸ਼ਾਹ ਦੇ ਬਿਆਨ 'ਤੇ ਬੋਲੇ ਮਸ਼ਹੂਰ ਅਦਾਕਾਰ ਰਜਨੀਕਾਂਤ
ਅਨਮੋਲ ਨੂੰ ਆਪਣੇ ਸਰੀਰ ਅਤੇ ਦਿਮਾਗ ਪਏ ਦਾਗਾ ਨਾਲ ਲੜਣ ਲਈ 5 ਸਾਲ ਦਾ ਸਮਾਂ ਲੱਗਿਆ। ਹਸਪਤਾਲ ਵਿੱਚ, ਅਨਮੋਲ ਨਾਲ ਵਧੀਆ ਸਲੂਕ ਕੀਤਾ ਜਾਂਦਾ ਸੀ, ਇਹੀ ਕਾਰਨ ਸੀ ਕਿ ਹਸਪਤਾਲ 'ਚ ਮਿਲੀਆ ਅਜਿਹੇ ਮਾਹੌਲ ਨੇ ਉਸ ਨੂੰ ਵਾਪਰੇ ਹਾਦਸੇ ਨਾਲ ਲੜਣ ਦੀ ਹਿੰਮਤ ਦਿੱਤੀ। ਜਲਦੀ ਹੀ ਅਨਮੋਲ ਨੂੰ ਉਸ ਦੀ ਸਿੱਖਿਆ ਅਤੇ ਉਸ ਦੀਆਂ ਸਾਰੀਆਂ ਜ਼ਰੂਰਤਾਂ ਦੀ ਸੰਭਾਲ ਲਈ ਇੱਕ ਅਨਾਥ ਆਸ਼ਰਮ ਵਿਚ ਭੇਜਿਆ ਗਿਆ।
ਅਨਮੋਲ ਨੂੰ ਅਨਾਥ ਆਸ਼ਰਮ ਛੱਡਣਾ ਪਿਆ। 18 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ, ਅਨਾਥ ਆਸ਼ਰਮ ਬੱਚਿਆਂ ਨੂੰ ਵਿਅਕਤੀਗਤ ਤੌਰ 'ਤੇ ਜਿਉਂਣ ਲਈ ਕਹਿੰਦੇ ਹਨ। ਅਨਮੋਲ ਕਾਲਜ ਵਿੱਚ ਟੋਪਰ ਸੀ ਪਰ ਉਸ ਦਾ ਸੰਘਰਸ਼ ਨਿੱਜੀ ਪੱਧਰ 'ਤੇ ਚੱਲ ਰਿਹਾ ਸੀ। ਕਾਲਜ ਦੇ ਬੱਚੇ ਅਨਮੋਲ ਨਾਲ ਦੋਸਤੀ ਨਹੀਂ ਕਰਨਾ ਚਾਹੁੰਦੇ ਸਨ। ਹਰ ਕੋਈ ਅਨਮੋਲ ਦੇ ਚਿਹਰੇ ਕਰਕੇ ਉਸ ਨਾਲ ਦੋਸਤੀ ਕਰਨਾ ਪੰਸਦ ਨਹੀਂ ਕਰਦੇ ਸਨ। ਕਿਸੇ ਨੇ ਵੀ ਅਨਮੋਲ ਨੂੰ ਕਦੇ ਵੀ ਵਿਅਕਤੀਗਤ ਤੌਰ ਤੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਕਈ ਮੁਸ਼ਕਲਾਂ ਨਾਲ ਜੂਝਦਿਆਂ ਅਨਮੋਲ ਗ੍ਰੈਜੂਏਟ ਹੋ ਗਈ।
ਹੋਰ ਪੜ੍ਹੋ: ਰੰਮੀ ਤੇ ਪ੍ਰਿੰਸ ਰੰਧਾਵਾ ਨੂੰ ਗਾਇਕੀ ਮਿਲੀ ਵਿਰਾਸਤ ਵਿੱਚ
ਅਨਮੋਲ ਨੂੰ ਬਹੁਤ ਚੁਣੋਤੀਆਂ ਤੋਂ ਬਾਅਦ ਨੌਕਰੀ ਮਿਲੀ, ਪਰ ਉਸ ਨੂੰ ਸਿਰਫ਼ 2 ਮਹੀਨਿਆਂ ਵਿੱਚ ਹੀ ਨੌਕਰੀ ਛੱਡਣੀ ਪਈ, ਕਿਉਂਕਿ ਹਰ ਕੋਈ ਉਸ ਦੇ ਚਿਹਰੇ 'ਤੇ ਕੇਂਦ੍ਰਤ ਹੁੰਦਾ ਸੀ। ਇੱਕ ਇੰਟਰਵਿਊ ਵਿੱਚ ਅਨਮੋਲ ਨੇ ਕਿਹਾ ਸੀ, "ਮੈਨੂੰ ਨੌਕਰੀ ਤੋਂ ਚਲੇ ਜਾਣ ਲਈ ਕਿਹਾ ਗਿਆ ਸੀ, ਕਿਉਂਕਿ ਲੋਕਾਂ ਨੇ ਕਿਹਾ ਸੀ ਕਿ ਲੋਕ ਮੇਰੇ ਚਿਹਰੇ ਕਾਰਨ ਉਨ੍ਹਾਂ ਦੇ ਨਾਲ ਕੰਮ 'ਚ ਧਿਆਨ ਨਹੀਂ ਦੇ ਪਾਉਂਦੇ।" ਇਸ ਤੋਂ ਬਾਅਦ ਉਸ ਨੇ ਇੱਕ ਨਵਾਂ ਫ਼ੋਨ ਲਿਆ ਅਤੇ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਆ ਗਈ। ਉਸ ਨੇ ਆਪਣੀਆਂ ਫ਼ੋਟੋਆਂ ਪੋਸਟ ਕਰਨਾ ਸ਼ੁਰੂ ਕੀਤਾ ਅਤੇ ਲੋਕਾਂ ਨੇ ਵੀ ਉਸ ਦਾ ਸਮਰਥਨ ਕੀਤਾ, ਪਰ ਸੋਸ਼ਲ ਮੀਡੀਆ ਅਤੇ ਅਸਲ ਜ਼ਿੰਦਗੀ ਵਿੱਚ ਬਹੁਤ ਅੰਤਰ ਹੁੰਦਾ ਹੈ।
ਅੱਜ ਉਸ ਦੀ ਜ਼ਿੰਦਗੀ ਨਿਰੰਤਰ ਨਵੀਆਂ ਉਚਾਈਆਂ ਵੱਲ ਵੱਧ ਰਹੀ ਹੈ। ਉਹ ਇਸ ਸਮੇਂ ਕਿਨਰ ਨਾਲ ਕੰਮ ਕਰਦੀ ਹੈ ਜੋ ਇੱਕ ਸੰਸਥਾ ਜੋ LGBTQ ਕਮਿਉਨਿਟੀ ਲਈ ਕੰਮ ਕਰਦੀ ਹੈ।ਅਨਮੋਲ ਨੇ ਕਾਫ਼ੀ ਕੁਝ ਸਿਹਾ ਤੇ ਸਭ ਨਫ਼ਰਤ ਤੋਂ ਉੱਪਰ ਉੱਠ ਗਈ। ਉਹ ਅਜਿਹੀ ਕਿਸੇ ਚੀਜ਼ ਨਾਲ ਸੰਘਰਸ਼ ਕਰ ਰਹੀ ਸੀ, ਜਿਸ ਦੀ ਉਹ ਕਦੇ ਹੱਕਦਾਰ ਨਹੀਂ ਸੀ। ਪਰ ਆਪਣੀ ਕਿਸਮਤ 'ਤੇ ਰੋਣ ਦੀ ਬਜਾਏ, ਉਹ ਹੱਸ ਪਈ ਅਤੇ ਹਰ ਚੁਣੌਤੀ ਨੂੰ ਅਪਣਾਇਆ ਜੋ ਉਸ ਦੇ ਰਾਹ ਵਿੱਚ ਆਈ।