ਪੰਜਾਬ

punjab

ETV Bharat / lifestyle

ਸ਼ੈੱਫ ਵਿਕਾਸ ਖੰਨਾ ਕਰਨਗੇ ਫੂਡ ਟਰੱਕ ਰਾਹੀ ਕਮਜ਼ੋਰ ਕਮਿਊਨਟੀ ਦੀ ਮਦਦ - ਸੈੱਫ ਵਿਕਾਸ ਖੰਨਾ

ਨਿਊਯਾਰਕ ਵਿੱਚ ਰਹਿ ਰਹੇ ਸ਼ੈੱਫ ਵਿਕਾਸ ਖੰਨਾ ਨੇ ਇੱਕ ਫੂਡ ਟਰੱਕ ਦੀ ਸਹਾਇਤਾ ਨਾਲ ਟ੍ਰਾਂਸਜੈਂਡਰਾਂ, ਸੈਕਸ ਵਰਕਰਾਂ ਤੇ ਏਡਜ਼ ਦੇ ਮਰੀਜ਼ਾਂ ਨੂੰ ਖਾਣਾ ਵੰਡਣ ਦਾ ਫ਼ੈਸਲਾ ਲਿਆ ਹੈ। ਇਹ ਟਰੱਕ ਇੱਕੋਂ ਦਿਨ ਵਿੱਚ 2 ਮਿਲੀਅਨ ਲੋਕਾਂ ਵਿੱਚ ਖਾਣਾ ਵੰਡੇਗਾ।

Happier than when I got Michelin star: Vikas Khanna on conducting 'world's largest food drive'
ਸੈੱਫ ਵਿਕਾਸ ਖੰਨਾ ਨੇ ਫੂਡ ਟਰੱਕ ਸ਼ੁਰੂ ਕਰਨ ਦੀ ਕੀਤੀ ਤਿਆਰੀ, ਕਰਨਗੇ ਕਮਜ਼ੋਰ ਕਮਿਊਨਟੀ ਦੀ ਮਦਦ

By

Published : Jun 10, 2020, 3:50 PM IST

ਨਵੀਂ ਦਿੱਲੀ: ਭਾਰਤ ਦੇ ਮਸ਼ਹੂਰ ਸ਼ੈੱਫ ਵਿਕਾਸ ਖੰਨਾ ਹੁਣ ਕੋਰੋਨਾ ਮਹਾਂਮਾਰੀ ਦੌਰਾਨ ਗਰੀਬ ਲੋਕਾਂ, ਪ੍ਰਵਾਸੀ ਮਜ਼ਦੂਰਾਂ, ਟ੍ਰਾਂਸਜੈਂਡਰਾਂ ਤੇ ਸੈਕਸ ਵਰਕਸ ਲਈ ਖਾਣ ਦਾ ਇੰਤਜ਼ਾਮ ਕਰਨ ਜਾ ਰਹੇ ਹਨ। ਦਰਅਸਲ ਹਾਲ ਹੀ ਵਿੱਚ ਉਨ੍ਹਾਂ ਨੇ ਲੌਕਡਾਊਨ ਵਿੱਚ ਸੋਸ਼ਲ ਮੀਡੀਆ ਰਾਹੀਂ ਇੱਕ ਜਰਨਲ ਸਟੋਰ ਤੇ ਇੱਕ ਟਰੱਕ ਚਾਲਕ ਦਾ ਇੰਤਜ਼ਾਮ ਕੀਤਾ ਹੈ, ਜੋ ਲੌਕਡਾਊਨ ਕਾਰਨ ਭੁੱਖੇ ਬੈਠੇ ਲੋਕਾਂ ਨੂੰ ਖਾਣਾ ਵੰਡੇਗਾ।

ਦੱਸ ਦੇਈਏ ਕਿ ਸ਼ੈੱਫ ਵਿਕਾਸ ਦਾ ਇਹ ਫੂਡ ਟਰੱਕ ਦੁਨੀਆ ਦਾ ਸਭ ਤੋਂ ਵੱਡਾ ਟਰੱਕ ਹੋਵੇਗਾ, ਜੋ ਇੱਕੋਂ ਦਿਨ ਵਿੱਚ 2 ਮਿਲੀਅਨ ਲੋਕਾਂ ਵਿੱਚ ਖਾਣਾ ਵੰਡੇਗਾ। ਦੱਸਣਯੋਗ ਹੈ ਕਿ ਟਰੱਕ ਦਾ ਕੰਮ ਕਮਜ਼ੋਰ ਕਮਿਊਨਟੀ ਜਿਵੇਂ ਟ੍ਰਾਂਸਜੈਂਡਰਾਂ ਤੇ ਸੈਕਸ ਵਰਕਰਾਂ ਨੂੰ ਲੱਭ ਕੇ ਉਨ੍ਹਾਂ ਦੀ ਮਦਦ ਕਰੇਗਾ।

ਇਸ ਤੋਂ ਇਲਾਵਾ ਸ਼ੈੱਫ ਨੇ ਐਨਡੀਆਰਐਫ ਤੇ ਮੁੰਬਈ ਸਥਿਤ ਸੰਚਾਰ ਫਰਮ ਮੈਕਸਿਮਸ ਕੋਲੈਬਜ਼ ਦੀ ਸਹਾਇਤਾ ਨਾਲ ਬੈਂਗਲੁਰੂ, ਕੋਲਕਾਤਾ, ਮੁੰਬਈ ਸਮੇਤ 125 ਸ਼ਹਿਰਾਂ ਵਿੱਚ ਭੋਜਨ ਵੰਡ ਚੁੱਕਿਆ ਹੈ।

ਇਸ ਦੇ ਨਾਲ ਹੀ ਵਿਕਾਸ ਦਾ ਕਹਿਣਾ ਹੈ, "ਉਹ ਕਮਜ਼ੋਰ ਕਮਿਊਨਿਟੀ ਵਾਲੇ ਲੋਕ ਜਿਵੇਂ ਅਪੰਗ, ਟ੍ਰਾਂਸਜੈਂਡਰ, ਸੈਕਸ ਵਰਕਰਸ, ਏਡਜ਼ ਦੇ ਮਰੀਜ਼ ਤੇ ਵਰਿਧ ਆਸ਼ਰਮ ਵਿੱਚ ਰਹਿ ਰਹੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹਾਂ।"

ABOUT THE AUTHOR

...view details