ਪੰਜਾਬ

punjab

ETV Bharat / lifestyle

ਸਾਹਿਬਜ਼ਾਦੀਆਂ ਦੀ ਅਣਖ ਨੂੰ ਸਮਰਪਿਤ ਏ ਕੇਅ ਦਾ ਧਾਰਮਿਕ ਗੀਤ - ਏ ਕੇਅ ਦਾ ਨਵਾਂ ਧਾਰਮਿਕ ਗਾਣਾ ਦਾਦੀ ਦੇ ਦੂਲਾਰੇ

ਪੰਜਾਬੀ ਗਾਇਕ ਏ ਕੇਅ ਨੇ ਸ਼ਹੀਦੀ ਹਫ਼ਤੇ ਮੌਕੇ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇੱਕ ਧਾਰਮਿਕ ਗਾਣਾ ਰਿਲੀਜ਼ ਕੀਤਾ।

AK new Religious song release
ਫ਼ੋਟੋ

By

Published : Dec 24, 2019, 1:12 PM IST

ਚੰਡੀਗੜ੍ਹ: ਪੰਜਾਬੀ ਗਾਇਕ ਏ ਕੇਅ ਦਾ ਨਵਾਂ ਧਾਰਮਿਕ ਗਾਣਾ 'ਦਾਦੀ ਦੇ ਦੁਲਾਰੇ' ਰਿਲੀਜ਼ ਹੋ ਚੁੱਕਿਆ ਹੈ। ਜ਼ਿਕਰੇਖ਼ਾਸ ਹੈ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ, ਜਿਸਦੇ ਚੱਲਦਿਆਂ ਥਾਂ ਥਾਂ 'ਤੇ ਲੰਗਰ ਤੇ ਪਾਠ ਚੱਲ ਰਿਹਾ ਹੈ।

ਹੋਰ ਪੜ੍ਹੋ: ਇੱਕ ਹੋਰ ਬਾਲੀਵੁੱਡ ਫ਼ਿਲਮ ਵਿੱਚ ਨਜ਼ਰ ਆਉਣਗੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ

ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਸਿੱਖ ਕੌਮ ਲਈ ਕੀਤੀਆਂ ਸ਼ਹੀਦੀਆਂ ਨੂੰ ਗਾਇਕ ਨੇ ਆਪਣੇ ਧਾਰਮਿਕ ਗੀਤ ਨਾਲ ਯਾਦ ਕੀਤਾ ਹੈ। ਇਸ ਗੀਤ ਵਿੱਚ ਏ ਕੇਅ ਨੇ ਸਾਹਿਬਜ਼ਾਦਿਆਂ ਦੀ ਦਲੇਰੀ ਤੇ ਅਣਖਾਂ ਬਾਰੇ ਦੱਸਿਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ: ਜੱਸੀ ਅਤੇ ਕੰਗਨਾ ਦੀ ਫ਼ਿਲਮ 'ਪੰਗਾ' ਲੋਕਾਂ ਨੂੰ ਦਵੇਗੀ ਇਹ ਖ਼ਾਸ ਸੁਨੇਹਾ

ਇਸ ਗੀਤ ਨੂੰ ਜੇਰੀ ਨੇ ਲਿਖਿਆ ਹੈ ਤੇ ਮਿਊਜ਼ਿਕ ਮਿਸਟਰ ਰੁਬਲ ਨੇ ਦਿੱਤਾ ਹੈ। ਗਗਨਦੀਪ ਵੱਲੋਂ ਇਸ ਧਾਰਮਿਕ ਗੀਤ ਦੇ ਵੀਡੀਓ ਨੂੰ ਕਾਫ਼ੀ ਸ਼ਾਨਦਾਰ ਤਰੀਕੇ ਨਾਲ ਤਿਆਰ ਕੀਤਾ ਹੈ। ਜੇ ਗੱਲ ਕਰੀਏ ਏ ਕੇਅ ਦੇ ਕੰਮ ਦੀ ਤਾਂ ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਨੂੰ 'ਡੋਰਾਂ ਉਸ ਰੱਬ 'ਤੇ' ,'ਦੀ ਲੋਸਟ ਲਾਈਫ', 'ਮੁੰਡਾ ਆਈ ਫੋਨ ਵਰਗਾ' ਗਾਣਿਆਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।

ABOUT THE AUTHOR

...view details