ਪੰਜਾਬ

punjab

ETV Bharat / lifestyle

ਜੇਮਜ਼ ਬਾਂਡ ਏਸਟਨ ਮਾਰਟਿਨ ਡੀਬੀ 5 ਦੀ ਹੋਵੇਗੀ ਨਿਲਾਮੀ - ਬਾਂਡ ਫ਼ਿਲਮਾਂ

1965 ਦੀ ਕਾਰ ਐਸਟਨ ਮਾਰਟਿਨ ਡੀਬੀ 5 ਦੀ ਨਿਲਾਮੀ 15 ਅਗਸਤ ਨੂੰ ਕੈਲੀਫੋਰਨੀਆ ਵਿੱਚ ਹੋਣ ਜਾ ਰਹੀ ਹੈ। ਇਸ ਕਾਰ ਦਾ ਮੁੱਲ 4 ਮਿਲੀਅਨ ਡਾਲਰ ਤੋਂ 6 ਮਿਲੀਅਨ ਡਾਲਰ ਤੱਕ ਪੈ ਸਕਦਾ ਹੈ। ਬੇਸ਼ੱਕ ਇਸ ਕਾਰ ਨੂੰ ਬਾਂਡ ਫ਼ਿਲਮਾਂ ਦੇ ਵਿੱਚ ਨਹੀਂ ਵੇਖਿਆ ਗਿਆ ਪਰ ਇਸ ਕਾਰ ਦੀ ਵਰਤੋਂ ਫ਼ਿਲਮਾਂ ਦੇ ਪ੍ਰਮੋਸ਼ਨ 'ਚ ਹੋਈ ਹੈ।

ਫ਼ੋਟੋ

By

Published : Jul 30, 2019, 2:06 PM IST

ਲਾਸ ਐਂਜਲਸ: 1965 ਦੀ ਕਾਰ ਐਸਟਨ ਮਾਰਟਿਨ ਡੀਬੀ 5 ਦੀ ਨਿਲਾਮੀ ਹੋਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਇੱਕ ਮੀਡੀਆ ਰਿਪੋਰਟ ਨੇ ਦਿੱਤੀ ਹੈ। ਇਸ ਗੱਡੀ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਮਸ਼ੀਨ ਗਨਜ਼, ਬੁਲੇਟਪਰੂਫ ਸ਼ੀਲਡ ਅਤੇ ਕਈ ਹੋਰ ਵਿਸ਼ੇਸ਼ ਯੰਤਰ ਵਰਤੇ ਗਏ ਹਨ। ਦੱਸ ਦਈਏ ਕਿ ਇਸ ਕਾਰ ਦੀ ਨਿਲਾਮੀ ਅਗਸਤ ਮਹੀਨੇ ਹੋਵੇਗੀ।

ਜੇਮਜ਼ ਬਾਂਡ ਏਸਟਨ ਮਾਰਟਿਨ ਡੀਬੀ 5 ਦੀ ਹੋਵੇਗੀ ਨਿਲਾਮੀ

ਮੀਡੀਆ ਰਿਪੋਰਟਾਂ ਮੁਤਾਬਿਕ ਇਸ ਕਾਰ ਦਾ ਮੁੱਲ 4 ਮਿਲੀਅਨ ਡਾਲਰ ਤੋਂ 6 ਮਿਲੀਅਨ ਡਾਲਰ ਪੈ ਸਕਦਾ ਹੈ।

ਇਸ ਕਾਰ ਨੂੰ ਬਾਂਡ ਫ਼ਿਲਮਾਂ ਦੇ ਵਿੱਚ ਨਹੀਂ ਵੇਖਿਆ ਗਿਆ ਪਰ ਇਸ ਕਾਰ ਦਾ ਨਬੰਰ "007" ਬਾਂਡ ਫ਼ਿਲਮਾਂ 'ਚ ਜ਼ਰੂਰ ਵੇਖਿਆ ਗਿਆ ਹੈ। ਇਨ੍ਹਾਂ ਫ਼ਿਲਮਾਂ ਦੇ ਵਿੱਚ 'ਗੋਲਡਫ਼ਿੰਗਰ' ਅਤੇ 'ਥੰਡਰਬਾਲ' ਸ਼ਾਮਿਲ ਹਨ।

ਕਾਬਿਲ- ਏ-ਗੌਰ ਹੈ ਕਿ ਇਸ ਕਾਰ ਨੂੰ ਫ਼ਿਲਮਾਂ ਦੇ ਪ੍ਰਮੋਸ਼ਨ 'ਚ ਵਰਤਨ ਤੋਂ ਪਹਿਲਾਂ ਇਸ ਨੂੰ 35 ਸਾਲ ਅਜਾਇਬ ਘਰ ਵਿਚ ਸਟੋਰ ਕੀਤਾ ਗਿਆ ਸੀ। 35 ਸਾਲ ਇਸ ਕਾਰ ਦੀ ਵਰਤੋਂ ਨਹੀਂ ਹੋਈ ਇਸ ਦੇ ਬਾਵਜੂਦ ਵੀ ਇਹ ਕਾਰ ਸਾਫ਼-ਸੁਥਰੀ ਹੈ। ਇਸ ਕਾਰ ਦੇ ਯੰਤਰ ਬਹੁਤ ਹੀ ਪ੍ਰਭਾਵਸ਼ਾਲੀ ਹਨ।

ਜ਼ਿਕਰ-ਏ-ਖ਼ਾਸ ਇਹ ਹੈ ਕਿ ਹੁਣ ਤੱਕ ਜੋ ਕਾਰ ਸਭ ਤੋਂ ਮਹਿੰਗੀ ਵਿੱਕੀ ਹੈ ਉਸ ਕਾਰ 'ਚ ਔਸੀ ਕਾਰ ਜੀਟੀਐਚਓ ਫ਼ੇਸ 3 ਦਾ ਨਾਂਅ ਸ਼ਾਮਿਲ ਹੈ। ਇਹ ਕਾਰ 10 ਲੱਖ ਮਿਲੀਅਨ ਤੋਂ ਵਧ 'ਚ ਵਿੱਕੀ ਸੀ। ਵੇਖਣਾ ਦਿਲਚਸਪ ਹੋਵੇਗਾ ਕਿ ਐਸਟਨ ਮਾਰਟਿਨ ਡੀਬੀ 5 ਔਸੀ ਦਾ ਰਿਕਾਰਡ ਤੋੜ ਪਾਉਂਦੀ ਹੈ ਕਿ ਨਹੀਂ।

ABOUT THE AUTHOR

...view details