ਪੰਜਾਬ

punjab

ETV Bharat / lifestyle

ਹੋਲੀ ਦੇ ਤਿਉਹਾਰ ਮੌਕੇ ਜਾਣੋਂ ਵਿਸ਼ੇਸ਼ ਰਾਸ਼ੀਫਲ, ਕਿਹੜੇ ਰੰਗਾਂ ਨਾਲ ਹੋਲੀ ਖੇਡਣਾ ਰਹੇਗਾ ਸ਼ੁੱਭ

ਹੋਲੀ ਦੇ ਤਿਉਹਾਰ ਮੌਕੇ ਆਪਣੇ ਰਾਸ਼ੀਫਲ ਨਾਲੋ ਜਾਣੋ, ਕਿੰਝ ਰਹੇਗਾ ਤੁਹਾਡੇ ਲਈ ਹੋਲੀ ਦਾ ਤਿਉਹਾਰ। ਆਪਣੀ ਰਾਸ਼ੀ ਮੁਤਾਬਕ ਜਾਣੋ ਕਿਹੜੇ ਰੰਗਾਂ ਨਾਲ ਹੋਲੀ ਖੇਡਣਾ ਰਹੇਗਾ ਤੁਹਾਡੇ ਲਈ ਸ਼ੁਭ।

ਹੋਲੀ ਦੇ ਤਿਉਹਾਰ ਮੌਕੇ ਜਾਣੋਂ ਵਿਸ਼ੇਸ਼ ਰਾਸ਼ੀਫ
ਹੋਲੀ ਦੇ ਤਿਉਹਾਰ ਮੌਕੇ ਜਾਣੋਂ ਵਿਸ਼ੇਸ਼ ਰਾਸ਼ੀਫ

By

Published : Mar 29, 2021, 7:01 AM IST

ਹੈਦਾਰਾਬਾਦ : ਹੋਲੀ ਰੰਗਾਂ ਦਾ ਤਿਉਹਾਰ ਹੈ। ਇਸ ਦਾ ਸਬੰਧ ਮਹਿਜ਼ ਰੰਗਾਂ ਤੋਂ ਹੀ ਨਹੀਂ ਬਲਕਿ ਧਾਰਮਕ ਦ੍ਰਿਸ਼ਟੀ ਤੋਂ ਵੀ ਕਾਫ਼ੀ ਅਹਿਮ ਹੈ। ਰਾਕਸ਼ਸ ਹਰਣਾਖਸ਼ ਅਤੇ ਭਗਵਾਨ ਵਿਸ਼ਣੂ ਦੀ ਕਥਾ ’ਤੇ ਅਧਾਰਿਤ ਇਹ ਤਿਉਹਾਰ ਇਨਸਾਨ ’ਤੇ ਰਾਸ਼ੀ ਦੇ ਹਿਸਾਬ ਨਾਲ ਅਸਰ ਪਾਉਂਂਦਾ ਹੈ। ਇਹੀ ਕਾਰਨ ਹੈ ਕਿ ਜੋਤਿਸ਼ ਸਾਸ਼ਤਰ ਮੁਤਾਬਕ ਰਾਸ਼ੀ ਦੇ ਹਿਸਾਬ ਨਾਲ ਹੋਲੀ ਦੇ ਰੰਗਾਂ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹੋਲੀ ਦੇ ਵਿਸ਼ੇਸ਼ ਤਿਉਹਾਰ ਮੌਕੇ ਆਪਣੇ ਰਾਸ਼ਫਲ ਨਾਲੋ ਜਾਣੋ, ਕਿੰਝ ਰਹੇਗਾ ਤੁਹਾਡੇ ਲਈ ਹੋਲੀ ਦਾ ਤਿਉਹਾਰ। ਆਪਣੀ ਰਾਸ਼ੀ ਮੁਤਾਬਕ ਜਾਣੋ ਕਿਹੜੇ ਰੰਗਾਂ ਨਾਲ ਹੋਲੀ ਖੇਡਣਾ ਰਹੇਗਾ ਤੁਹਾਡੇ ਲਈ ਸ਼ੁਭ।

ਮੇਸ਼

ਹੋਲੀ ਦੇ ਦਿਨ ਮੇਸ਼ ਰਾਸ਼ੀ ਵਾਲਿਆਂ ਲਈ ਗੁਲਾਬੀ, ਲਾਲ ,ਪੀਲੇ ਜਾਂ ਚਿੱਟੇ ਰੰਗ ਨਾਲ ਹੋਲੀ ਖੇਡਣਾ ਸ਼ੁੱਭ ਰਹੇਗਾ। ਤੁਹਾਨੂੰ ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਨੂੰ ਰੰਗਾਂ ਦਾ ਟਿੱਕਾ ਲਾ ਕੇ ਹੋਲੀ ਖੇਡਣੀ ਚਾਹੀਦੀ ਹੈ। ਕੈਮੀਕਲ ਰੰਗਾਂ ਨਾਲ ਹੋਲੀ ਖੇਡਣ ਤੋਂ ਬਚੋ।

ਬ੍ਰਿਖ

ਹੋਲੀ ਖੇਡਣ ਵਿੱਚ ਬ੍ਰਿਖ ਰਾਸ਼ੀ ਦੇ ਲੋਕ ਨੀਲੇ,ਹਰੇ, ਚਮਕੀਲੇ ਤੇ ਚਿੱਟੇ ਰੰਗ ਦੀ ਵੱਧ ਵਰਤੋਂ ਕਰਨ। ਤੁਹਾਨੂੰ ਗਹਿਰੇ ਲਾਲ ਰੰਗ ਨਾਲ ਹੋਲੀ ਖੇਡਣ ਤੋਂ ਬਚਣਾ ਚਾਹੀਦਾ ਹੈ। ਧਿਆਨ ਰੱਖੋ ਕਿ ਬ੍ਰਿਖ ਰਾਸ਼ੀ ਦੇ ਲੋਕ ਫੁੱਲਾਂ ਨਾਲ ਬਣੇ ਰੰਗਾਂ ਦੀ ਵਰਤੋਂ ਕਰਨ। ਤੁਹਾਨੂੰ ਸੂਰਜ ਨੂੰ ਅਰਘ ਦੇ ਕੇ ਹੋਲੀ ਖੇਡਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।

ਮਿਥੁਨ

ਮਿਥੁਨ ਰਾਸ਼ੀ ਦੇ ਲੋਕ ਹਲਕੇ ਨੀਲੇ ਜਾਂ ਗਹਿਰੇ ਹਰੇ ਰੰਗ ਦੇ ਨਾਲ ਹੋਲੀ ਖੇਡਣ ਲਈ ਸਾਰੇ ਹੀ ਸ਼ੇਅਡਸ ਦੀ ਵਰਤੋਂ ਕਰ ਸਕਦੇ ਹਨ। ਹੋਲੀ ਖੇਡਣ ਦੀ ਸ਼ੁਰੂਆਤ ਤੁਹਾਨੂੰ ਭਗਵਾਨ ਸ਼ਿਵ ਦੇ ਮੰਦਰ ਜਾ ਕੇ ਕਰਨੀ ਚਾਹੀਦੀ ਹੈ। ਤੁਹਾਨੂੰ ਭਗਵਾਨ ਸ਼ਿਵ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਮੂਰਤੀਆਂ ਉੱਤੇ ਰੰਗ ਲਾ ਕੇ ਭਵਿੱਖ ਲਈ ਪ੍ਰਰਾਥਨਾ ਕਰਨੀ ਚਾਹੀਦੀ ਹੈ।

ਕਰਕ

ਕਰਕ ਰਾਸ਼ੀ ਦੇ ਲੋਕ ਚਿੱਟੇ, ਗੁਲਾਬੀ, ਲਾਲ ਅਤੇ ਕਿਸੇ ਵੀ ਹਲਕੇ ਰੰਗ ਨਾਲ ਹੋਲੀ ਖੇਡ ਸਕਦੇ ਹਨ। ਹੋਲੀ ਖੇਡਣ ਤੋਂ ਪਹਿਲਾਂ ਭਗਵਾਨ ਵਿਸ਼ਨੂੰ ਨੂੰ ਗੁਲਾਲ, ਅਬੀਰ, ਹਲਦੀ ਮਿਲਾ ਕੇ ਮਿਲਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਤੁਹਾਨੂੰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਹੋਲੀ ਖੇਡਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।

ਸਿੰਘ

ਸਿੰਘ ਰਾਸ਼ੀ ਵਾਲੇ ਲੋਕਾਂ ਨੂੰ ਕੇਸਰੀਆ, ਲਾਲ, ਗੁਲਾਬੀ, ਹਰੇ, ਹਲਕੇ ਪੀਲੇ ਰੰਗ ਨਾਲ ਹੋਲੀ ਖੇਡਣੀ ਚਾਹੀਦੀ ਹੈ। ਹੋਲੀ ਖੇਡਣ ਤੋਂ ਪਹਿਲਾਂ, ਤੁਹਾਨੂੰ ਕੁਮਕੁਮ ਮਿਲਾ ਕੇ ਭਗਵਾਨ ਸੂਰਜ ਨੂੰ ਅਰਘ ਭੇਂਟ ਕਰਨਾ ਚਾਹੀਦਾ ਹੈ। ਉਸੇ ਸਮੇਂ, ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਪਿਤਾ ਨੂੰ ਰੰਗ ਲਾਉਣਾ ਚਾਹੀਦਾ ਹੈ।

ਕੰਨਿਆ

ਹੋਲੀ ਖੇਡਣ ਲਈ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਕੁਦਰਤ ਨਾਲ ਜੁੜੇ ਰੰਗ ਜਿਵੇ-ਹਰੇ, ਹਲਕੇ ਹਰੇ, ਅਸਮਾਨੀ ਨੀਲੇ, ਸਮੁੰਦਰ ਦੇ ਨੀਲੇ ਰੰਗ ਦੀ ਵਰਤੋਂ ਕਰੋ। ਵਿਆਹੁਤਾ ਲੋਕਾਂ ਨੂੰ ਭਗਵਾਨ ਗਣੇਸ਼ ਨੂੰ ਰੰਗ ਲਗਾ ਕੇ ਹੋਲੀ ਖੇਡਣਾ ਸ਼ੁਰੂ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ, ਤੁਹਾਨੂੰ ਆਪਣੇ ਗੁਰੂ ਨੂੰ ਵੀ ਰੰਗ ਵੀ ਲਗਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ।

ਤੁਲਾ

ਤੁਸਾ ਰਾਸ਼ੀ ਦੇ ਲੋਕਾਂ ਨੂੰ ਹਰ ਤਰ੍ਹਾਂ ਦੇ ਰੰਗਾਂ ਨਾਲ ਪਿਆਰ ਹੁੰਦਾ ਹੈ। ਹੋਲੀ ਖੇਡਣ ਲਈ ਤੁਲਾ ਰਾਸ਼ੀ ਦੇ ਲੋਕ ਗੁਲਾਬੀ, ਚਿੱਟਾ,ਨੀਲਾ ਜਾਂ ਕਿਸੇ ਤਰ੍ਹਾਂ ਦੇ ਚਮਕੀਲੇ ਰੰਗ ਦੀ ਵਰਤੋਂ ਕਰ ਸਕਦੇ ਹਨ। ਤੁਲਾ ਰਾਸ਼ੀ ਦੇ ਲੋਕਾਂ ਨੂੰ ਹੋਲੀ ਖੇਡਣ ਦੀ ਸ਼ੁਰੂਆਤ ਆਪਣੇ ਜੀਵਨ ਸਾਥੀ ਨੂੰ ਰੰਗ ਲਾ ਕੇ ਕਰਨੀ ਚਾਹੀਦੀ ਹੈ। ਜੇਕਰ ਤੁਹਾਡਾ ਵਿਆਹ ਨਹੀਂ ਹੋਇਆ ਤਾਂ ਕਿਸੇ ਛੋਟੀ ਬੱਚੀ ਨੂੰ ਕੰਨਿਆਂ ਮੰਨ ਕੇ ਉਸ ਦੇ ਪੈਰਾਂ ਵਿੱਚ ਰੰਗ ਲਗਾਉਣਾ ਚਾਹੀਦਾ ਹੈ।

ਬ੍ਰਿਸ਼ਚਕ

ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਨੂੰ ਹੋਲੀ ਖੇਡਣ ਲਈ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਬ੍ਰਿਸ਼ਚਕ ਜਲ ਤੱਥ ਦੀ ਰਾਸ਼ੀ ਹੈ। ਅਜਿਹੇ ਵਿੱਚ ਪਾਣੀ ਦੀ ਦੁਰਵਰਤੋਂ ਕਰਨਾ ਤੁਹਾਨੂੰ ਨੁਕਸਾਨ ਦੇ ਸਕਦਾ ਹੈ। ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਲਈ ਲਾਲ, ਗਹਿਰਾ ਲਾਲ ਤੇ ਗੁਲਾਬੀ ਰੰਗ ਵਰਗੇ ਰੰਗ ਹੋਲੀ ਖੇਡਣ ਲਈ ਬੇਹਦ ਸ਼ੁੱਭ ਹੁੰਦੇ ਹਨ। ਹੋਲੀ ਖੇਡਣ ਦੀ ਸ਼ੁਰੂਆਤ ਹਨੁਮਾਨ ਜੀ ਨੂੰ ਸੰਦੂਰੀ ਰੰਗ ਜਾਂ ਕੇਸਰੀਆ ਰੰਗ ਲਾ ਕੇ ਕਰਨੀ ਚਾਹੀਦੀ ਹੈ।

ਧਨੁ

ਧਨੂ ਰਾਸ਼ੀ ਦੇ ਲੋਕਾਂ ਲਈ ਪੀਲੇ,ਹਲਕੇ ਪੀਲੇ, ਹਲਕੇ ਲਾਲ ਤੇ ਸੰਦੂਰੀ,ਕੇਸਰੀਆ ਰੰਗਾਂ ਨਾਲ ਹੋਲੀ ਖੇਡਣਾ ਸ਼ੁੱਭ ਹੋਵੇਗਾ। ਧਨੁ ਰਾਸ਼ੀ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਆਪਣੇ ਗੁਰੂ ਨੂੰ ਪੀਲਾ ਰੰਗ ਲਗਾ ਕੇ ਹੋਲੀ ਖੇਡਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੇ ਭਾਗ 'ਚ ਵਾਧਾ ਹੁੰਦਾ ਹੈ।

ਮਕਰ

ਮਕਰ ਰਾਸ਼ੀ ਦੇ ਲੋਕਾਂ ਨੂੰ ਕਾਲੇ ਰੰਗ ਨਾਲ ਹੋਲੀ ਖੇਡਣ ਤੋਂ ਬਚਣਾ ਚਾਹੀਦਾ ਹੈ। ਹੋਲੀ ਖੇਡਣ ਲਈ ਚਿੱਟਾ, ਹਲਕਾ ਨੀਲਾ, ਅਸਮਾਨੀ ਤੇ ਹਰੇ ਰੰਗ ਦੀ ਵਰਤੋਂ ਕਰਨੀ ਚਾਹੀਦੀ ਹੈ। ਮਕਰ ਰਾਸ਼ੀ ਦੇ ਲੋਕਾਂ ਨੂੰ ਹੋਲੀ ਖੇਡਣ ਤੋਂ ਪਹਿਲਾਂ ਭਗਵਾਨ ਕ੍ਰਿਸ਼ਨ ਦੇ ਮੰਦਰ ਵਿੱਚ ਰੰਗ ਭੇਂਟ ਕਰਨਾ ਚਾਹੀਦਾ ਹੈ।

ਕੁੰਭ

ਕੁੰਭ ਰਾਸ਼ੀ ਦੇ ਰਾਸ਼ੀ ਸਵਾਮੀ ਵੀ ਸ਼ਨੀ ਹੈ। ਹੋਲੀ ਖੇਡਣ ਲਈ ਕੁੰਭ ਰਾਸ਼ੀ ਦੇ ਲੋਕਾਂ ਨੂੰ ਨੀਲਾ, ਚਿੱਟਾ,ਬੈਂਗਨੀ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਭਗਵਾਨ ਸ਼ਨੀ ਦੇ ਮੰਦਰ ਵਿੱਚ ਨੀਲਾ ਰੰਗ ਭੇਂਟ ਕਰਕੇ ਹੋਲੀ ਖੇਡਣ ਦੀ ਸ਼ੁਰੂਆਤ ਕਰ ਸਕਦੇ ਹੋ। ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਭਗਵਾਨ ਸ਼ਿਵ ਨੂੰ ਨੀਲਾ ਰੰਗ ਭੇਂਟ ਕਰਕੇ ਵੀ ਹੋਲੀ ਖੇਡੀ ਜਾ ਸਕਦੀ ਹੈ।

ਮੀਨ

ਮੀਨ ਰਾਸ਼ੀ ਲਈ ਹੋਲੀ ਵਿੱਚ ਪੀਲਾ, ਗਹਿਰਾ ਪੀਲਾ, ਗੁਲਾਬੀ, ਹਲਕਾ ਲਾਲ ਤੇ ਚਿੱਟੇ ਰੰਗ ਦੀ ਵਰਤੋਂ , ਉਨ੍ਹਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕਤਾ ਵਧਾਉਂਦੀ ਹੈ। ਮੀਨ ਰਾਸ਼ੀ ਦੇ ਲੋਕਾਂ ਨੂੰ ਭਗਵਾਨ ਵਿਸ਼ਣੂ ਨੂੰ ਹਲਦੀ ਭੇਂਟ ਕਰਕੇ ਹੋਲੀ ਖੇਡਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।

ABOUT THE AUTHOR

...view details