ਪੰਜਾਬ

punjab

ETV Bharat / jagte-raho

ਬਠਿੰਡਾ 'ਚ ਬੇਰਹਮੀ ਨਾਲ ਨੌਜਵਾਨ ਦੇ ਕਤਲ ਕੇਸ ਦੀ ਸੁਲਝੀ ਗੁੱਥੀ, 3 ਮੁਲਜ਼ਮ ਕਾਬੂ - ਬੀੜ ਤਲਾਬ ਬਸਤੀ

ਬਠਿੰਡਾ ਦੇ ਪਿੰਡ ਬੀੜ ਤਲਾਬ ਬਸਤੀ 'ਚ ਇੱਕ 19 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ 3 ਨੌਜਵਾਨਾਂ ਨੂੰ ਇਸ ਮਾਮਲੇ 'ਚ ਕਾਬੂ ਕੀਤਾ। ਇੱਕ ਮੁਲਜ਼ਮ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਉਸਦੀ ਕਰੀਬੀ ਰਿਸ਼ਤੇਦਾਰ ਦੀ ਲੜਕੀ ਨੂੰ ਤੰਗ ਕਰਦਾ ਸੀ, ਜਿਸ ਕਾਰਨ ਉਨ੍ਹੇ ਆਪਣੇ ਸਾਥੀਆਂ ਸਮੇਤ ਨੌਜਵਾਨ 'ਤੇ ਹਮਲਾ ਕੀਤਾ।

ਫੋਟੋ

By

Published : Jul 4, 2019, 11:50 PM IST

ਬਠਿੰਡਾ: ਪਿੰਡ ਬੀੜ ਤਲਾਬ ਬਸਤੀ ਇਲਾਕੇ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ 3 ਪੁਲਿਸ ਨੇ 3 ਮੁਲਜ਼ਮਾਂ ਨੂੰ ਗਿਰਫਤਾਰ ਕੀਤਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮਨੀ ਸਿੰਘ ਵਜੋਂ ਹੋਈ ਹੈ।ਐਸ.ਐਸ.ਪੀ. ਬਠਿੰਡਾ ਨੇ ਪ੍ਰੈਸ ਕਾਨਫਰੰਸ ਕਰ ਸਾਰੀ ਘਟਨਾ ਦਾ ਖੁਲਾਸਾ ਕੀਤਾ ਹੈ।

ਵੀਡੀਓ

ਐਸ.ਐਸ.ਪੀ. ਨਾਨਕ ਸਿੰਘ ਨੇ ਦਸਿਆ ਕਿ ਇਸ ਕੇਸ ਨੂੰ ਸੁਲਝਾਓਨ ਲਈ ਐਸ.ਪੀ. ਗੁਰਵਿੰਦਰ ਸਿੰਘ ਸੰਘਾ ਤੇ ਸੀਆਈਏ-2 ਦੇ ਇੰਚਾਰਜ ਤਜਿੰਦਰ ਸਿੰਘ ਨੇ ਟੀਮ ਬਣਾ ਕੇ 3 ਮੁਲਜ਼ਮ ਨੂੰ ਗਿਰਫਤਾਰ ਕੀਤਾ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਰਵੀ ਸਿੰਘ ਉਰਫ ਥੀਬੁ, ਵਿੱਕੀ ਸਿੰਘ ਤੇ ਸੰਦੀਪ ਸਿੰਘ ਵਜੋਂ ਹੋਈ ਹੈ।

ਫ਼ਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, 6 ਗੈਂਗਸਟਰ ਹਥਿਆਰਾਂ ਸਮੇਤ ਗਿਰਫ਼ਤਾਰ

ਐਸ.ਐਸ.ਪੀ. ਨੇ ਦਸਿਆ ਕਿ ਮੁਲਜ਼ਮ ਰਵੀ ਸਿੰਘ ਦਾ ਕਹਿਣਾ ਹੈ ਕਿ ਮਨੀ ਸਿੰਘ ਉਸਦੀ ਕਰੀਬੀ ਰਿਸ਼ਤੇਦਾਰ ਲੜਕੀ ਨੂੰ ਤੰਗ ਕਰਦਾ ਸੀ, ਜਿਸ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਉਸ ਨੇ ਇਹ ਹਮਲਾ ਕੀਤਾ ਸੀ। ਕਤਲ ਕਰਨ ਵਾਲੇ ਆਰੋਪੀਆਂ ਦੀ ਉਮਰ ਘੱਟ ਦੱਸੀ ਜਾ ਰਹੀ ਹੈ, ਰਵੀ ਸਿੰਘ ਜੋ ਕਿ 11ਵੀਂ ਕਲਾਸ ਦਾ ਵਿਦਿਆਰਥੀ, ਵਿਕੀ ਸਿੰਘ 10ਵੀਂ ਕਲਾਸ ਦਾ ਵਿਦਿਆਰਥੀ ਹੈ, ਸੰਦੀਪ ਸਿੰਘ ਫਲੈਕਸ ਬੋਰਡ ਦਾ ਕੰਮ ਕਰਦਾ ਹੈ। ਪੁਲਿਸ ਨੇ ਮੁਲਜ਼ਮਾਂ 'ਤੇ ਪਰਚਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details