ਪੰਜਾਬ

punjab

ETV Bharat / jagte-raho

ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨਦਾਰ 'ਤੇ ਹਮਲਾ, 60 ਹਜ਼ਾਰ ਦੀ ਲੁੱਟ - Unknown men looted 60000 rupees

ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਦੁਕਾਨਦਾਰ ਨੂੰ ਤੇਜ਼ਧਾਰ ਹਥਿਆਰ ਨਾਲ ਜਖ਼ਮੀ ਕਰ ਦਿੱਤਾ। ਹਮਲਾਵਾਰ ਦੁਕਾਨਦਾਰ ਤੋਂ ਬੈਗ ਲੁੱਟ ਕੇ ਫਰਾਰ ਹੋ ਗਏ। ਪੀੜਤ ਮੁਤਾਬਕ ਬੈਗ ਵਿੱਚ ਲਗਭਗ 60 ਹਜ਼ਾਰ ਰੁਪਏ ਸਨ।

ਫ਼ੋਟੋ

By

Published : Oct 18, 2019, 11:01 PM IST

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਅਧਿਨ ਪੈਂਦੇ ਅਜਨਾਲਾ ਵਿੱਚ ਬੀਤੀ ਰਾਤ ਇੱਕ ਲੁੱਟ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਦੁਕਾਨਦਾਰ ਜਦ ਆਪਣੀ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ 'ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜਖ਼ਮੀ ਕਰ ਦਿੱਤਾ ਗਿਆ। ਹਮਲਾਵਾਰ ਦੁਕਾਨਦਾਰ ਤੋਂ ਬੈਗ ਲੁੱਟ ਫਰਾਰ ਹੋ ਗਏ।

VIDEO: ਅਣਪਛਾਤੇ ਵਿਕਅਤੀਆਂ ਵਲੋਂ ਦੁਕਾਨਦਾਰ 'ਤੇ ਹਮਲਾ, 60 ਹਜ਼ਾਰ ਦੀ ਲੁੱਟ

ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਨੂੰ ਪੁਲਿਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਕਬਜ਼ੇ ਵਿੱਚ ਲੈ ਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਰੋਹਿਤ ਭੱਲਾ ਨੇ ਦੱਸਿਆ ਉਸ ਦੀ ਡੇਰਾ ਬਾਬਾ ਨਾਨਕ ਰੋਡ 'ਤੇ ਪੁਰਾਣੇ ਬਸ ਸਟੈਂਡ ਕੋਲ ਕਰਿਆਨੇ ਦੀ ਦੁਕਾਨ ਹੈ। ਰਾਤ ਨੂੰ ਜਦ ਦੁਕਾਨ ਬੰਦ ਕਰਕੇ ਘਰ ਵਾਪਿਸ ਜਾ ਰਿਹਾ ਸੀ ਤਾਂ ਇਸ ਦੌਰਾਨ ਉਸ 'ਤੇ ਦੋ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਵਾਰਾਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਰੋਹਿਤ ਮੁਤਾਬਕ ਇੱਕ ਹਮਲਾਵਰ ਸਰਦਾਰ ਤੇ ਦੁਜਾ ਮੋਨਾ ਸੀ। ਰੋਹਿਤ ਮੁਤਾਬਕ ਉਸ ਦੇ ਬੈਗ ਵਿੱਚ ਕਰੀਬ 60 ਹਜ਼ਾਰ ਰੁਪਏ ਤੇ ਕੁੱਝ ਜ਼ਰੂਰੀ ਕਾਗਜ਼ ਵੀ ਸਨ।

ਦੁਕਾਨਦਾਰ 'ਤੇ ਹਮਲਾ ਕਰਨ ਵਾਲੇ ਵਿਅਕਤੀਆਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ ਜਿਸ ਦੇ ਆਧਾਰ 'ਤੇ ਪੁਲਿਸ ਨੇ ਅਗਲੀ ਕਾਰਵਾਈ ਵਿੱਢ ਦਿੱਤੀ ਹੈ।

ABOUT THE AUTHOR

...view details