ਪੰਜਾਬ

punjab

By

Published : Jul 12, 2020, 12:37 PM IST

ETV Bharat / jagte-raho

ਨਿੱਜੀ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਚਿੱਟੇ ਦਿਨ ਹੋਈ ਲੱਖਾਂ ਦੀ ਲੁੱਟ

ਫ਼ਰੀਦਕੋਟ ਦੇ ਹਲਕਾ ਕੋਟਕਪੁਰਾ ਵਿੱਚ ਦਿਨ ਦਿਹਾੜੇ ਇੱਕ ਨਿੱਜੀ ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰਮਚਾਰੀ ਮੁਤਾਬਕ ਉਹ ਨੇੜਲੇ ਪਿੰਡਾਂ ਤੋਂ ਕੁਲੈਕਸ਼ਨ ਕਰ ਵਾਪਸ ਪਰਤ ਰਿਹਾ ਸੀ, ਰਸਤੇ 'ਚ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਤੋਂ 86 ਹਜ਼ਾਰ ਰੁਪਏ ਦੀ ਲੁੱਟ ਕੀਤੀ ਤੇ ਫਰਾਰ ਹੋ ਗਏ।

ਨਿੱਜੀ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਚਿੱਟੇ ਦਿਨ ਹੋਈ ਲੱਖਾਂ ਦੀ ਲੁੱਟ
ਨਿੱਜੀ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਚਿੱਟੇ ਦਿਨ ਹੋਈ ਲੱਖਾਂ ਦੀ ਲੁੱਟ

ਫ਼ਰੀਦਕੋਟ : ਕੋਟਕਪੁਰਾ ਦੇ ਪਿੰਡ ਲਾਲੇਆਨਾ ਤੋਂ ਪਿੰਡ ਡੈਪਈ ਰੋਡ 'ਤੇ ਇੱਕ ਨਿੱਜੀ ਫਾਈਨਾਂਸ ਕੰਪਨੀ ਦੇ ਕਰਚਮਾਰੀ ਤੋਂ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਪੀੜਤ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਮਿਡਲੈਂਡ ਮਾਈਕਰੋ ਫਾਈਨਾਂਸ ਕੰਪਨੀ ਵਿੱਚ ਸੈਂਟਰ ਅਫਸਰ ਵਜੋਂ ਕੁਲੈਕਸ਼ਨ ਦਾ ਕੰਮ ਕਰਦਾ ਹੈ। ਇਸ ਦਾ ਮੁੱਖ ਦਫਤਰ ਜਲੰਧਰ ਵਿੱਚ ਹੈ। ਸੁਖਜਿੰਦਰ ਨੇ ਦੱਸਿਆ ਕਿ ਉਹ ਅੱਜ ਪਿੰਡ ਰੋਮਾਣਾ ਅਤੇ ਢੈਪਈ ਤੋਂ ਸੈਲਫ ਹੈਲਪ ਗਰੁੱਪ ਦੀ ਮਹਿਲਾਵਾਂ ਤੋਂ ਕਿਸਤਾਂ ਦੇ ਪੈਸੇ ਇੱਕਠੇ ਕਰਨ ਗਿਆ ਸੀ।

ਨਿੱਜੀ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਚਿੱਟੇ ਦਿਨ ਹੋਈ ਲੱਖਾਂ ਦੀ ਲੁੱਟ

ਜਦ ਉਹ ਕੁਲੈਕਸ਼ਨ ਕਰਕੇ ਵਾਪਸ ਪਰਤ ਰਿਹਾ ਸੀ ਤਾਂ 2 ਅਣਪਛਾਤੇ ਮੋਟਰਸਾਈਕਲ ਸਵਾਰ ਉਸ ਦੇ ਬਰਾਬਰ ਆ ਕੇ ਜਬਰਨ ਉਸ ਕੋਲੋਂ ਬੈਗ ਖੋਹਣ ਦੀ ਕੋਸ਼ਿਸ਼ ਕਰਨ ਲੱਗੇ। ਉਕਤ ਲੁਟੇਰਿਆਂ ਨੇ ਜਦ ਉਸ ਕੋਲੋਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਸਣੇ ਸੜਕ 'ਤੇ ਡਿੱਗ ਗਿਆ, ਲੁੱਟੇਰੇ ਜ਼ਬਰਨ ਉਸ ਦਾ ਪੈਸਿਆਂ ਵਾਲਾ ਬੈਗ ਖੋਹ ਕੇ ਉਥੋਂ ਫਰਾਰ ਹੋ ਗਏ। ਉਸ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੁਖਜਿੰਦਰ ਨੇ ਦੱਸਿਆ ਕਿ ਬੈਗ ਵਿੱਚ 86 ਹਜ਼ਾਰ ਰੁਪਏ, ਕੰਪਨੀ ਦੇ ਜ਼ਰੂਰੀ ਕਾਗਜ਼ਾਤ ਤੇ ਸੈਲਫ ਹੈਲਪ ਗਰੁੱਪ ਦੀ ਮਹਿਲਾਵਾਂ ਦੇ ਜ਼ਰੂਰੀ ਕਾਗਜ਼ਾਤ ਵੀ ਸਨ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕੋਟਕਪੁਰਾ ਦੇ ਡੀਐਸਪੀ ਬਲਕਾਰ ਸਿੰਘ ਸੰਧੂ ਨੇ ਉਨ੍ਹਾਂ ਨੇ ਪੀੜਤ ਕਰਮਚਾਰੀ ਦੇ ਬਿਆਨ ਮੁਤਾਬਕ ਅਣਪਛਾਤੇ ਲੁਟੇਰਿਆਂ ਵਿਰੁੱਧ ਸ਼ਿਕਾਇਤ ਦਰਜ ਕਰ ਲਈ ਹੈ। ਇਹ ਮਾਮਲਾ ਥਾਣਾ ਸਿਟੀ ਕੋਟਕਪੂਰਾ ਵਿਖੇ ਧਾਰਾ 111, 379 ਤੇ 34 ਦੇ ਤਹਿਤ ਦਰਜ ਕੀਤਾ ਗਿਆ। ਪੁਲਿਸ ਵੱਲੋਂ ਇਲਾਕੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।

ABOUT THE AUTHOR

...view details