ਐਨੀ ਬੇਬਾਕੀ ਨਾਲ ਕੀਤੀ ਚੋਰੀ ਕੋਈ ਸੋਚ ਨਹੀਂ ਸਕਦਾ, ਵੇਖੋ ਵੀਡੀਓ - robbery
ਅੰਮ੍ਰਿਤਸਰ ਦੇ ਬਟਾਲਾ ਰੋਡ ਤੋਂ ਦੋ ਚੋਰ ਇੱਕ ਸਪਲੈਂਡਰ ਮੋਟਰ ਸਾਇਕਲ ਚੋਰੀ ਕਰ ਫ਼ਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਅੰਮ੍ਰਿਤਸਰ: ਸ਼ਹਿਰ ਵਿੱਚ ਆਏ ਦਿਨ ਹੀ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅੱਜਕੱਲ ਚੋਰ ਕਿਸੇ ਦੇ ਵੀ ਮੋਟਰ ਸਾਇਕਲ ਨੂੰ ਇਸ ਤਰ੍ਹਾਂ ਲੈ ਜਾਂਦੇ ਹਨ ਜਿਵੇਂ ਉਹ ਮੋਟਰਸਾਇਕਲ ਉਨ੍ਹਾਂ ਦੀ ਆਪਣੀ ਹੋਵੇ। ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਅੰਮ੍ਰਿਤਸਰ ਦੇ ਬਟਾਲਾ ਰੋਡ ਤੋਂ ਸਾਹਮਣੇ ਆਈ ਹੈ, ਜਿਥੇ ਦੋ ਚੋਰ ਇੱਕ ਸਪਲੈਂਡਰ ਮੋਟਰਸਾਇਕਲ ਚੋਰੀ ਕਰ ਕੇ ਲੈ ਗਏ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਸੀਸੀਟੀਵੀ ਫੋਟੇਜ਼ ਵੇਖ ਤਾਂ ਇੰਜ ਲੱਗਦਾ ਹੈ, ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸ਼ਖਸ਼ ਆਪਣੀ ਖੁਦ ਦੀ ਮੋਟਰ ਸਾਇਕਲ ਲੈਣ ਆਏ ਹੋਣ। ਘਟਨਾ ਨੂੰ ਅੰਜਾਮ ਦੇਣ ਲਈ ਪਹਿਲਾਂ ਇੱਕ ਲੜਕਾ ਮੋਟਰ ਸਾਇਕਲ ਨੂੰ ਚਾਬੀ ਲਾਉਂਦਾ ਹੈ ਅਤੇ ਫਿਰ ਪਿੱਛੇ ਲੱਗੀਆਂ ਗੱਡੀਆਂ ਨੂੰ ਹਟਾਉਂਦਾ ਹੈ। ਉਸ ਤੋਂ ਬਆਦ ਉਹ ਮੋਟਰ ਸਾਇਕਲ ਲੈਕੇ ਰਫੂਚੱਕਰ ਹੋ ਜਾਂਦੇ ਹਨ।