ਅੰਮ੍ਰਿਤਸਰ : ਮਾਮਲਾ ਨਗੀਨਾ ਇਲਾਕੇ ਦੀ ਇੱਕ ਪੋਸ਼ ਕਾਲੋਨੀ ਦਾ ਹੈ ਜਿੱਥੇ ਕੁੱਝ ਚੋਰਾਂ ਵਲੋਂ ਪੰਜਾਬ ਪੁਲਿਸ ਦੇ ਹੀ ਇੱਕ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ।
ਸਥਾਨਕ ਵਸਨੀਕਾਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਦਰਅਸਲ ਪੁਲਿਸ ਮੁਲਾਜ਼ਮ ਦਾ ਮੁੰਡਾ ਟਿਊਸ਼ਨ ਸੈਂਟਰ ਵਿੱਚ ਪੜਾਈ ਕਰਨ ਲਈ ਗਿਆ ਸੀ ਤੇ ਸੈਂਟਰ ਦੇ ਬਾਹਰ ਹੀ ਆਪਣਾ ਮੋਟਰਸਾਈਕਲ ਖੜਾ ਕਰ ਦਿੱਤਾ ਪਰ ਕੁਝ ਦੇਰ ਬਾਅਦ ਚੋਰਾਂ ਨੇ ਮੋਟਰਸਾਈਕਲ 'ਤੇ ਹੱਥ ਸਾਫ਼ ਕਰ ਦਿੱਤਾ।