ਪੰਜਾਬ

punjab

ETV Bharat / jagte-raho

ਤਰਨ ਤਾਰਨ: ਲੁੱਟ-ਖੋਹ ਦੇ 6 ਮੈਂਬਰਾਂ ਦੇ ਗਿਰੋਹ 'ਚੋਂ ਇੱਕ ਵਿਅਕਤੀ ਕਾਬੂ - ਲੁੱਟ-ਖੋਹ ਦੇ 6 ਮੈਂਬਰਾਂ ਦੇ ਗਿਰੋਹ

ਤਰਨ ਤਾਰਨ ਦੇ ਥਾਣਾ ਸਰਹਾਲੀ ਪੁਲਿਸ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਮੈਂਬਰਾਂ ਦੇ ਗਿਰੋਹ 'ਚੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ।

ਫ਼ੋਟੋ
ਫ਼ੋਟੋ

By

Published : Feb 29, 2020, 11:11 PM IST

ਤਰਨ ਤਾਰਨ: ਬੀਤੇ ਦਿਨੀਂ ਤਰਨ ਤਾਰਨ ਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਲੁੱਟ-ਖੋਹ ਦੇ 6 ਮੈਂਬਰੀ ਗਿਰੋਹ 'ਚੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਦੱਸਣਯੋਗ ਹੈ ਕਿ ਇਹ ਗਿਰੋਹ ਕੌਮਾਂਤਰੀ ਮਾਰਗ 'ਤੇ ਤੇਜ਼ਧਾਰ ਵਾਲੇ ਹਥਿਆਰਾਂ ਦੀ ਨੌਕ 'ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ।

ਵੀਡੀਓ

ਐਸ.ਐਚ.ਓ ਚੰਦਰ ਭੂਸ਼ਣ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਪਿੰਡ ਮਾਨਾਂਵਾਲਾ ਕੋਲ ਆਈ 20 ਕਾਰ ਦੇ ਚਾਲਕਾਂ ਨੇ ਟਰਾਲੀ ਚਾਲਕ ਨੂੰ ਗੋਲੀ ਮਾਰ ਕੇ ਅਰਜਨ ਮਹਿੰਦਰਾ ਟਰੈਕਟਰ ਖੋਹ ਲਿਆ ਹੈ। ਇਸ ਸੂਚਨਾ ਦੇ ਆਧਾਰ 'ਤੇ ਸਰਹਾਲੀ ਪੱਟੀ ਮੌੜ 'ਤੇ ਲਖਵਿੰਦਰ ਸਿੰਘ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਇਸ ਮਗਰੋਂ ਟਰੈਕਟਰ ਸਵਾਰ ਓਂਕਾਰ ਸਿੰਘ ਨੂੰ ਰੋਕ ਕੇ ਉਸ ਦੀ ਪੁੱਛ ਪੜਤਾਲ ਕੀਤੀ ਗਈ।

ਇਹ ਵੀ ਪੜ੍ਹੋ:ਚਰਨਜੀਤ ਸਿੰਘ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾ ਦੇ ਤਿੰਨ ਪੁਲਿਸ ਸਟੇਸ਼ਨਾਂ ਦਾ ਰੱਖਿਆ ਨੀਂਹ ਪੱਥਰ

ਮੁਲਜ਼ਮ ਓਂਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਟਰੈਕਟਰ ਮਾਨਾਂਵਾਲ ਕੌਮਾਂਤਰੀ ਮਾਰਗ ਤੋਂ ਖੋਹਿਆ ਹੈ। ਮੁਲਜ਼ਮ ਨੇ ਇਸ ਲੁੱਟ ਖੋਹ ਨੂੰ ਅੰਜ਼ਾਮ ਦੇਣ ਵਾਲਿਆਂ ਸਾਥੀਆਂ ਬਾਰੇ ਵੀ ਦੱਸਿਆ। ਉਸ ਨੇ ਆਪਣੇ ਤਿੰਨ ਸਾਥੀਆਂ ਦਾ ਨਾਂਅ ਜੁਗਰਾਜ ਸਿੰਘ, ਇੰਦਰਜੀਤ ਸਿੰਘ ਤੇ ਪ੍ਰਤਾਪ ਸਿੰਘ ਦੀ ਜਾਣਕਾਰੀ ਮਹੁੱਈਆ ਕਰਵਾਈ। ਚੰਦਰ ਭੂਸ਼ਨ ਨੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details