ਪੰਜਾਬ

punjab

ETV Bharat / jagte-raho

ਹੋਟਲ ਦੇ ਕਮਰੇ 'ਚ ਵਿਦਿਆਰਥਣ ਨੇ ਖ਼ੁਦ ਨੂੰ ਲਾਈ ਅੱਗ - ਬੀਸੀਏ ਦੀ ਵਿਦਿਆਰਥਣ ਨੇ ਹੋਟਲ ਕਮਰੇ ਚ ਕੀਤੀ ਖ਼ੁਦਕੁਸ਼ੀ

ਬਠਿੰਡਾ ਦੀ ਇੱਕ ਨੌਜਵਾਨ ਕੁੜੀ ਵੱਲੋਂ ਹੋਟਲ ਦੇ ਵਿੱਚ ਕਮਰੇ ਵਿੱਚ ਖ਼ੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਬੀਸੀਏ ਦੀ ਸਟੂਡੈਂਟ ਸੀ ਤੇ ਕਿਸੇ ਪਰੇਸ਼ਾਨੀ ਦੇ ਚੱਲਦਿਆਂ ਆਪਣੇ ਸਰੀਰ 'ਤੇ ਪੈਟਰੋਲ ਪਾ ਕੇ ਖ਼ੁਦ ਨੂੰ ਸਾੜ ਲਿਆ।

ਹੋਟਲ ਦੇ ਕਮਰੇ 'ਚ ਵਿਦਿਆਰਥਣ ਨੇ ਖ਼ੁਦ ਨੂੰ ਲਾਈ ਅੱਗ

By

Published : Aug 4, 2019, 6:34 AM IST

ਬਠਿੰਡਾ : ਨਾਰੰਗ ਹਪਸਤਾਲ ਵਿੱਚ ਬਣੇ ਇੰਪੀਰੀਅਲ ਗੋਲਡ ਹੋਟਲ ਵਿੱਚ ਬੀਤੀ ਰਾਤ ਇੱਕ ਕੁੜੀ ਵੱਲੋਂ ਕਮਰਾ ਲਿਆ ਗਿਆ ਸੀ। ਉਸ ਨੇ ਹੋਟਲ ਵਿੱਚ ਦਿੱਤੀ ਸ਼ਨਾਖਤ ਮੁਤਾਬਕ ਆਪਣਾ ਨਾਂਅ ਅਮਨਦੀਪ ਕੌਰ ਦੱਸਿਆ ਸੀ ਅਤੇ ਉਹ ਬਠਿੰਡਾ ਦੇ ਪਿੰਡ ਫ਼ਰੀਦਕੋਟ ਕੋਟਲੀ ਦੀ ਰਹਿਣ ਵਾਲੀ ਸੀ।

ਜਾਣਕਾਰੀ ਮੁਤਾਬਕ ਉਸ ਨੇ ਇਕੱਲੀ ਨੇ ਹੀ ਹੋਟਲ ਵਿੱਚ ਕਮਰਾ ਲਿਆ ਸੀ ਅਤੇ ਉਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਸੀ। ਉਸ ਨੇ ਹੋਟਲ ਦੇ ਕਮਰੇ ਵਿੱਚ ਹੀ ਆਪਣੇ ਆਪ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ। ਹੋਟਲ ਦੇ ਕਮਰਾ ਨੰਬਰ 13 ਵਿੱਚ ਲੱਗੀ ਅੱਗ ਦੇ ਨਾਲ ਸਭ ਕੁਝ ਸੜ ਕੇ ਸੁਆਹ ਹੋ ਗਿਆ।

ਵੇਖੋ ਵੀਡੀਓ।

ਇਹ ਵੀ ਪੜ੍ਹੋ : ਪੁਲਿਸ ਦੇ ਹੱਥੇ ਚੜ੍ਹੇ 2 ਕੌਮਾਂਤਰੀ ਨਸ਼ਾ ਤਸਕਰ

ਹੋਟਲ ਸਟਾਫ ਨੇ ਤਰੁੰਤ ਇਸ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਮ੍ਰਿਤਕ ਕੁੜੀ ਦੇ ਪਰਿਵਾਰ ਨੂੰ ਸੂਚਨਾ ਦੇ ਕੇ ਘਟਨਾ ਸਥਲ ਉੱਤੇ ਬੁਲਾਇਆ ਅਤੇ ਜਿਸ ਤੋਂ ਬਾਅਦ ਹੋਟਲ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ।
ਜਦੋਂ ਹੋਟਲ ਦਾ ਕਮਰਾ ਖੋਲ੍ਹਿਆ ਤਾਂ ਉਕਤ ਕੁੜੀ ਕਮਰੇ ਵਿੱਚ ਸੜ ਕੇ ਸੁਆਹ ਹੋ ਚੁੱਕੀ ਸੀ ਜਿਸ ਨੂੰ ਸਹਾਰਾ ਜਨਸੇਵਾ ਮੈਂਬਰ ਵੱਲੋਂ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ABOUT THE AUTHOR

...view details