ਦੇਹਰਾਦੂਨ: ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਨੌਜਵਾਨਾਂ 'ਚ ਨਸ਼ੇ ਦੀ ਲੱਤ ਵੱਧਦੀ ਜਾ ਰਹੀ ਹੈ। ਨਸ਼ੇ ਦੇ ਕਾਰਨ ਇੱਕ ਹੱਸਦਾ-ਖੇਡਦਾ ਪਰਿਵਾਰ ਮਹਿਜ ਕੁੱਝ ਘੰਟਿਆਂ ਅੰਦਰ ਖ਼ਤਮ ਹੋ ਗਿਆ। ਦੇਹਰਾਦੂਨ ਦੇ ਸਹਿਸਪੁਰ ਥਾਣੇ 'ਚ ਪੈਂਦੇ ਪਿੰਡ ਭਾਉਵਾਲਾ ਬੇਲੋਵਾਲਾ ਨਾਲ ਵਿਖੇ ਇੱਕ ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਮਾਂ ਦਾ ਕਤਲ ਕਰ ਦਿੱਤਾ ਤੇ ਬਾਅਦ 'ਚ ਖ਼ੁਦਕੁਸ਼ੀ ਕਰ ਲਈ।
ਜਾਣਕਾਰੀ ਮੁਤਾਬਕ ਹਰਿਆਣਾ ਦੇ ਸਾਬਕਾ ਟਰਾਂਸਪੋਰਟ ਕਮਿਸ਼ਨਰ ਦਾ ਬੇਟਾ ਨਸ਼ੇ ਦਾ ਆਦੀ ਸੀ। ਨਸ਼ੇ ਦੀ ਕਮੀ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਮਾਂ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਬਾਅਦ 'ਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਮ੍ਰਿਤਕ ਨੌਜਵਾਨ ਦੀ ਪਛਾਣ ਜੈਯ ਪੰਡਤ ਵਜੋਂ ਹੋਈ ਹੈ। ਜੈਯ ਦੀ ਨਸ਼ੇ ਦੀ ਲੱਤ ਇਨ੍ਹੀਂ ਕੁ ਵੱਧ ਗਈ ਸੀ ਕਿ ਉਹ ਨਸ਼ੇ ਲਈ ਕੁੱਝ ਵੀ ਕਰ ਸਕਦਾ ਸੀ। ਸਵੇਰੇ ਦੇ ਸਮੇਂ ਉਸ ਨੇ ਮਾਂ ਸੁਸ਼ੀਲਾ ਕੋਲੋਂ ਨਸ਼ਾ ਖਰੀਦਣ ਲਈ ਪੈਸਿਆਂ ਦੀ ਮੰਗ ਕੀਤੀ। ਮਾਂ ਨੇ ਬੇਟੇ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਗੁੱਸੇ 'ਚ ਵਿੱਚ ਆ ਕੇ ਜੈਯ ਨੇ ਮਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮਾਂ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਵੀ ਖ਼ੁਦਕੁਸ਼ੀ ਕਰ ਲਈ।
ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪੁਹੰਚ ਕੇ ਹਲਾਤਾਂ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਇਸ ਬਾਰੇ ਦੱਸਦੇ ਹੋਏ ਵਿਕਾਸ ਨਗਰ ਦੇ ਸਰਕਲ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੁੱਝ ਦਿਨਾਂ ਤੋਂ ਜੈਯ ਦਾ ਇੱਕ ਦੋਸਤ ਵੀ ਆ ਕੇ ਉਨ੍ਹਾਂ ਨਾਲ ਰਹਿ ਰਿਹਾ ਸੀ। ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।