ਪੰਜਾਬ

punjab

ETV Bharat / jagte-raho

ਸਕੀ ਭੈਣ ਨੇ ਆਪਣੇ ਦੋਸਤ ਨਾਲ ਮਿਲ ਕੇ ਭਰਾ ਦਾ ਕੀਤਾ ਕਤਲ - punjab police

ਕੋਟਕਪੁਰਾ ਵਿੱਚ ਪੁਲਿਸ ਨੇ ਸਕੇ ਭਰਾ ਦੇ ਕਤਲ ਦੇ ਮਾਮਲੇ ਵਿੱਚ ਭੈਣ ਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਹੈ।

ਸਕੀ ਭੈਣ ਨੇ ਆਪਣੇ ਦੋਸਤ ਨਾਲ ਮਿਲਕੇ ਭਰਾ ਦਾ ਕੀਤਾ ਕਤਲ
ਸਕੀ ਭੈਣ ਨੇ ਆਪਣੇ ਦੋਸਤ ਨਾਲ ਮਿਲਕੇ ਭਰਾ ਦਾ ਕੀਤਾ ਕਤਲ

By

Published : Mar 20, 2020, 6:24 PM IST

ਕੋਟਕਪੁਰਾ / ਫ਼ਰੀਦਕੋਟ : ਥਾਣਾ ਸਦਰ ਕੋਟਕਪੁਰਾ ਦੀ ਪੁਲਿਸ ਨੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਹੱਲ ਕੀਤਾ। ਪੁਲਿਸ ਨੇ ਇੱਕ ਨੌਜਵਾਨ ਦੇ ਕਤਲ 'ਚ ਨੌਜਵਾਨ ਦੀ ਭੈਣ ਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕੀਤਾ ।

ਬੀਤੇ ਦਿਨੀਂ ਪਿੰਡ ਪੰਜਾਗਰਾਈ ਕਲਾਂ ਦੀ ਹੱਡਾ ਰੋੜੀ ਦੇ ਨਜ਼ਦੀਕ ਇੱਕ ਅਣਪਛਾਤੇ ਨੌਜਾਵਨ ਦੀ ਲਾਸ਼ ਮਿਲੀ ਸੀ ਅਤੇ ਮ੍ਰਿਤਕ ਦੀ ਪਹਿਚਾਣ ਸੁਨੀਲ ਕੁਮਾਰ ਵਜੋਂ ਹੋਈ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਸ ਅੰਨ੍ਹੇ ਕਤਲ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ।

ਸਕੀ ਭੈਣ ਨੇ ਆਪਣੇ ਦੋਸਤ ਨਾਲ ਮਿਲਕੇ ਭਰਾ ਦਾ ਕੀਤਾ ਕਤਲ

ਇਸ ਮਾਮਲੇ ਬਾਰੇ ਮੀਡੀਆ ਨਾਲ ਗੱਲ ਕਰਦੇ ਹੋਏ ਐੱਸਪੀ ਸੇਵਾ ਸਿੰਘ ਮੱਲੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਸਕੀ ਭੈਣ ਦੇ ਚਮਕੌਰ ਸਿੰਘ ਨਾਮੀਂ ਵਿਅਕਤੀ ਨਾਲ ਪ੍ਰੇਮ ਸਬੰਧ ਸਨ। ਇਸ ਨੇ ਹੀ ਚਮਕੌਰ ਸਿੰਘ ਨਾਲ ਮਿਲਕੇ ਸੁਨੀਲ ਦਾ ਕਤਲ ਕੀਤਾ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵੇਂ ਮੁਲਜ਼ਮਾਂ ਨੇ ਸੁਨੀਲ ਦੇ ਸਿਰ 'ਤੇ ਹਥੌੜੀ ਮਾਰਨ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਐੱਸਪੀ ਮੱਲੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਇੱਕ ਦਿਨ ਲਾਸ਼ ਨੂੰ ਕਮਰੇ ਵਿੱਚ ਹੀ ਰੱਖਿਆ ਅਤੇ ਦੂਜੇ ਦਿਨ ਇਸ ਕਤਲ ਨੂੰ ਸੜਕ ਹਾਦਸੇ ਦੀ ਸ਼ਕਲ ਦੇਣ ਲਈ ਲਾਸ਼ ਨੂੰ ਰਾਹ ਵਿੱਚ ਸੁੱਟ ਦਿੱਤਾ। ਐੱਸਪੀ ਨੇ ਕਿਹਾ ਕਿ ਸੁਨੀਲ ਇਨ੍ਹਾਂ ਦੋਵਾਂ ਦੇ ਰਿਸ਼ਤੇ ਵਿੱਚ ਅੜਿੱਕਾ ਬਣ ਰਿਹਾ ਸੀ, ਜਿਸ ਕਾਰਨ ਇਨ੍ਹਾਂ ਦੋਵਾਂ ਨੇ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀਆਂ ਖ਼ਬਰਾਂ ਝੂਠ: ਕੈਪਟਨ

ABOUT THE AUTHOR

...view details