ਪੰਜਾਬ

punjab

ETV Bharat / jagte-raho

ਧੁੰਦ ਕਾਰਨ ਖੰਨਾ 'ਚ ਕੌਮੀ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਦੋ ਮੌਤਾਂ

ਸ਼ਨਿਚਰਵਾਰ ਦੀ ਸਵੇਰੇ ਨੂੰ ਖੰਨਾ ਦੇ ਨੈਸ਼ਨਲ ਹਾਈਵੇਅ 'ਤੇ ਧੁੰਦ ਕਾਰਨ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਸੜਕ ਹਾਦਸਾ ਦੌਰਾਨ 5 ਵਾਹਨ ਆਪਸ ਵਿੱਚ ਟਕਰਾਏ ਅਤੇ ਇਸ ਹਾਦਸੇ ਵਿੱਚ ਮੌਕੇ 'ਤੇ 2 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਵੇਰੇ ਕਰੀਬ 8 ਵਜੇ ਦੇ ਵਾਪਰਿਆ ਹੈ।

ਫ਼ੋਟੋ
ਫ਼ੋਟੋ

By

Published : Jan 16, 2021, 4:03 PM IST

Updated : Jan 16, 2021, 5:41 PM IST

ਖੰਨਾ: ਸ਼ਨਿਚਰਵਾਰ ਦੀ ਸਵੇਰੇ ਨੂੰ ਖੰਨਾ ਦੇ ਨੈਸ਼ਨਲ ਹਾਈਵੇਅ 'ਤੇ ਧੁੰਦ ਕਾਰਨ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੜਕ ਹਾਦਸੇ ਵਿੱਚ ਟਰਾਲੇ ਨੇ ਖੜੇ ਟੈਂਪੂ ਨੂੰ ਟਕੱਰ ਮਾਰੀ। ਟਕੱਰ ਬੜੀ ਜ਼ੋਰਦਾਰ ਸੀ, ਜਿਸ ਕਾਰਨ ਆਲੇ-ਦੁਆਲੇ ਖੜੇ ਵਾਹਨ ਵੀ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਮੌਕੇ 'ਤੇ 2 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਵੇਰੇ ਕਰੀਬ 8 ਵਜੇ ਦੇ ਵਾਪਰਿਆ ਹੈ।

ਚਸ਼ਮਦੀਦ ਨੇ ਕਿਹਾ ਕਿ ਇਹ ਹਾਦਸਾ ਉਨ੍ਹਾਂ ਨੇ ਆਪਣੀ ਅੱਖੀਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਤੇ ਹੋਰ ਕਈ ਲੋਕਾਂ ਨੇ ਸਵੇਰੇ ਧੁੰਦ ਹੋਣ ਕਾਰਨ ਖੰਨਾ ਦੇ ਨੈਸ਼ਨਲ ਹਾਈਵੇਅ ਉੱਤੇ ਆਪਣੇ ਵਾਹਨਾਂ ਨੂੰ ਰੋਕਿਆ ਹੋਇਆ ਸੀ। ਸਾਰੀਆਂ ਹੀ ਗੱਡੀਆਂ ਕਤਾਰਾਂ ਵਿੱਚ ਖੜੀਆਂ ਸੀ। ਇੰਨ੍ਹੇ ਨੂੰ ਹੀ ਪਿਛੋਂ ਆ ਰਹੇ ਤੇਜ਼ ਰਫ਼ਤਾਰ ਵਾਲੇ ਟਰਾਲੇ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ। ਟੱਕਰ ਹੋਣ ਨਾਲ ਉੱਥੇ ਖੜੇ ਵਾਹਨ ਵੀ ਆਲੇ-ਦੁਆਲੇ ਦੀਆਂ ਗੱਡੀਆਂ ਨਾਲ ਟਕਰਾ ਗਏ।

ਧੁੰਦ ਕਾਰਨ ਖੰਨਾ 'ਚ ਕੌਮੀ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਦੋ ਮੌਤਾਂ

ਉਨ੍ਹਾਂ ਕਿਹਾ ਕਿ ਇਸ ਸੜਕ ਹਾਦਸੇ ਵਿੱਚ ਮੌਕੇ ਉੱਤੇ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਫੱਟੜ ਵਿਅਕਤੀਆਂ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਜਦੋਂ ਇੱਥੇ ਹਾਦਸਾ ਵਾਪਰਿਆ ਉਸ ਵੇਲੇ ਉਨ੍ਹਾਂ ਨੇ ਐਂਬੂਲੈਂਸ ਨੂੰ ਫੋਨ ਕੀਤਾ ਪਰ ਐਂਬੂਲੈਂਸ ਵਾਲਿਆਂ ਨੇ ਫੋਨ ਹੀ ਨਹੀਂ ਚੁੱਕਿਆ, ਨਾ ਹੀ ਹਾਦਸੇ ਵਾਲੀ ਥਾਂ ਉੱਤੇ ਕੋਈ ਪੁਲਿਸ ਮੁਲਾਜ਼ਮ ਪਹੁੰਚਿਆ।

Last Updated : Jan 16, 2021, 5:41 PM IST

ABOUT THE AUTHOR

...view details