ਗੁਰਦਾਸਪੁਰ : ਕਸਬਾ ਬਟਾਲਾ ਵਿਖੇ ਸ਼ਾਮ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਗੁਰਦਾਸਪੁਰ ਬਾਈਪਾਸ ਨੇੜੇ 6 ਲੋਕ ਟਰਾਲੇ ਦੀ ਚਪੇਟ 'ਚ ਆ ਗਏ। ਇਨ੍ਹਾਂ ਚੋਂ 3 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਜਦੋਂ ਕਿ 3 ਲੋਕ ਗੰਭੀਰ ਜ਼ਖਮੀ ਹੋ ਗਏ ਹਨ।
ਬਟਾਲਾ 'ਚ ਗੁਰਦਾਸਪੁਰ ਬਾਈਪਾਸ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਔਰਤਾਂ ਦੀ ਮੌਤ,3 ਜ਼ਖਮੀ
ਬਟਾਲਾ ਵਿੱਚ ਗੁਰਦਾਸਪੁਰ ਬਾਈਪਾਸ 'ਤੇ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ। ਇਥੇ ਇੱਕ ਬੱਚੇ ਸਣੇ 6 ਲੋਕ ਟਰਾਲੇ ਦੀ ਚਪੇਟ 'ਚ ਆ ਗਏ। ਇਨ੍ਹਾਂ ਚੋਂ 3 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਨ੍ਹਾਂ ਚੋਂ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ।
ਰਾਹਗੀਰਾਂ ਦੇ ਮੁਤਾਬਕ ਇਸ ਸੜਕ ਹਾਦਸੇ 'ਚ ਇੱਕ ਕਰੈਸ਼ਰ ਟਰਾਲੇ ਨੇ ਪਠਾਨਕੋਟ ਤੋਂ ਗੁਰਦਾਸਪੁਰ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ। ਇਨ੍ਹਾਂ ਦੋ ਮੋਟਰਸਾਈਕਲਾਂ ਤਿੰਨ ਔਰਤਾਂ ਤੇ ਬੱਚੇ ਸਣੇ ਕੁੱਲ 6 ਲੋਕ ਸਵਾਰ ਸਨ। ਟਰਾਲੇ ਹੇਠ ਆਉਣ ਕਾਰਨ ਤਿੰਨਾਂ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਨਵਜਾਤ ਬੱਚੇ ਸਣੇ ਕੁੱਲ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ।
ਪੁਲਿਸ ਅਧਿਕਾਰੀ ਸ਼ਿਵ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਨਾਲ ਮੌਕੇ 'ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਐਂਮਬੂਲੈਂਸ ਰਾਹੀਂ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਇਹ ਗੱਲ ਪਤਾ ਲੱਗ ਸਕੀ ਹੈ। 2 ਮੋਟਰਸਾਈਲਾਂ 'ਤੇ ਸਵਾਰ 6 ਲੋਕ ਟਰਾਲੇ ਦੀ ਚਪੇਟ 'ਚ ਆ ਗਏ। ਇਨ੍ਹਾਂ ਚੋਂ 3 ਔਰਤਾਂ ਦੀ ਮੌਕੇ 'ਤੇ ਹੀ ਮੌਤ ਗਈ ਹੈ। ਪੁਲਿਸ ਵੱਲੋਂ ਟਰਾਲੇ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਫਰਾਰ ਡਰਾਈਵਰ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਜਾਰੀ ਹੈ। ਉਨ੍ਹਾਂ ਜਲਦ ਤੋਂ ਜਲਦ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਸਖ਼ਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ।