ਜਲੰਧਰ: ਲੰਘੀ ਰਾਤ ਨੂੰ ਇੱਥੋਂ ਦੇ ਪੀਏਪੀ ਕੰਪਲੈਕਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੁਲਾਜ਼ਮ ਦੀ ਮੌਤ ਡਿਊਟੀ ਦੌਰਾਨ ਅਚਾਨਕ ਗੋਲੀ ਲੱਗਣ ਨਾਲ ਹੋਈ ਹੈ। ਮ੍ਰਿਤਕ ਪੁਲਿਸ ਮੁਲਾਜ਼ਮ ਦਾ ਨਾਂਅ ਪ੍ਰਿਤਪਾਲ ਸਿੰਘ ਸੀ।
ਡਿਊਟੀ ਦੌਰਾਨ ਗੋਲੀ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ - ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ
ਲੰਘੀ ਰਾਤ ਨੂੰ ਜਲੰਧਰ ਦੇ ਪੀਏਪੀ ਕੰਪਲੈਕਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਡਿਊਟੀ ਦੌਰਾਨ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਪੁਲਿਸ ਮੁਲਾਜ਼ਮ ਦਾ ਨਾਂਅ ਪ੍ਰਿਤਪਾਲ ਸਿੰਘ ਸੀ।
ਜਲੰਧਰ ਦੇ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਨਾਂਅ ਦਾ ਪੁਲਿਸ ਮੁਲਾਜ਼ਮ ਪੀਏਪੀ ਦੀ ਨੌਵੀਂ ਬਟਾਲੀਅਨ ਵਿੱਚ ਤੈਨਾਤ ਸੀ। ਪ੍ਰਿਤਪਾਲ ਸਿੰਘ ਨੇ ਕੱਲ੍ਹ ਸ਼ਾਮ ਛੇ ਵਜੇ ਸੰਤਰੀ ਦੀ ਡਿਊਟੀ ਲਈ ਪੀਏਪੀ ਦੇ ਗੇਟ ਨੰਬਰ 7 ਉੱਤੇ ਗਿਆ ਸੀ। ਉਨ੍ਹਾਂ ਕਿਹਾ ਕਿ ਗੇਟ ਨੰਬਰ 7 ਉੱਤੇ ਬਤੌਰ ਸੰਤਰੀ ਉਸ ਨੇ ਆਪਣੀ ਡਿਊਟੀ ਨੂੰ ਜੁਆਇਨ ਕੀਤਾ ਤਾਂ ਅਚਾਨਕ ਦੂਜੇ ਮੁਲਾਜ਼ਮ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਜਿਸ ਮਗਰੋਂ ਜਦ ਉਹ ਮੌਕੇ ਉੱਤੇ ਪੁੱਜਾ ਤਾਂ ਪ੍ਰਿਤਪਾਲ ਸਿੰਘ ਲਹੂ ਲੁਹਾਨ ਸੀ ਤੇ ਉਹ ਜ਼ਮੀਨ ਉੱਤੇ ਡਿੱਗਿਆ ਹੋਇਆ ਸੀ।
ਪ੍ਰਿਤਪਾਲ ਸਿੰਘ ਨੂੰ ਫੌਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਨੇ ਧਾਰਾ 174 ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।