ਪੰਜਾਬ

punjab

ETV Bharat / jagte-raho

ਨਗਰ ਨਿਗਮ ਦਾ ਅਧਿਕਾਰੀ ਵਿਚੌਲੇ ਸਣੇ 25 ਹਜ਼ਾਰ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਕਾਬੂ - ਇੰਸਪੈਕਟਰ ਸੁਨੀਲ ਕੁਮਾਰ ਗੁਲਾਟੀ

ਵਿਜੀਲੈਂਸ ਬਿਓਰੋ ਨੇ ਨਗਰ ਨਿਗਮ ਪਟਿਆਲਾ 'ਚ ਤਾਇਨਾਤ ਇੰਸਪੈਕਟਰ ਸੁਨੀਲ ਕੁਮਾਰ ਗੁਲਾਟੀ ਅਤੇ ਉਸ ਦੇ ਵਿਚੌਲੇ ਰਾਕੇਸ਼ ਬਹਿਲ ਨੂੰ 25 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ।

Patiala Municipal Corporation Inspector, one more arrested by Vigilance in bribery case
ਨਗਰ ਨਿਗਮ ਦਾ ਅਧਿਕਾਰੀ ਵਿਚੌਲੇ ਸਣੇ 25 ਹਜ਼ਾਰ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਕਾਬੂ

By

Published : Oct 10, 2020, 9:21 PM IST

ਚੰਡੀਗੜ੍ਹ/ਪਟਿਆਲਾ: ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਨਗਰ ਨਿਗਮ ਪਟਿਆਲਾ 'ਚ ਤਾਇਨਾਤ ਇੰਸਪੈਕਟਰ ਸੁਨੀਲ ਕੁਮਾਰ ਗੁਲਾਟੀ ਅਤੇ ਉਸ ਦੇ ਵਿਚੌਲੇ ਰਾਕੇਸ਼ ਬਹਿਲ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ।

ਨਗਰ ਨਿਗਮ ਦਾ ਅਧਿਕਾਰੀ ਵਿਚੌਲੇ ਸਣੇ 25 ਹਜ਼ਾਰ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਕਾਬੂ

ਇਸ ਬਾਰੇ ਮੀਡੀਆ ਨੂੰ ਦੱਸ ਦੇ ਹੋਏ ਵਿਜੀਲੈਂਸ ਦੇ ਉਪ-ਕਪਤਾਨ ਪੁਲਿਸ ਜਤਿੰਸਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਨੀਲ ਕੁਮਾਰ ਗੁਲਾਟੀ ਨਗਰ ਨਿਗਮ ਦੀ ਲੈਂਡ ਬ੍ਰਾਂਚ ਵਿੱਚ ਤਾਇਨਾਤ ਹੈ। ਮੁਲਜ਼ਮ ਅਤੇ ਇਸ ਦੇ ਵਿਚੌਲੇ ਰਾਕੇਸ਼ ਬਹਿਲ ਨੂੰ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ, ਵਾਸੀ ਪਿੰਡ ਨੰਦਪੁਰ, ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਵਿਭਾਗ ਨੇ 25 ਹਜ਼ਾਰ ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਦਬੋਚ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਇੰਸਪੈਕਟਰ ਸੁਨੀਲ ਕੁਮਾਰ ਗੁਲਾਟੀ ਨੇ ਉਸ ਦੀ ਦੁਕਾਨ ਦਾ ਨਵਾਂ ਸਾਈਡ ਗੇਟ ਖੋਲਣ ਬਦਲੇ 50,000 ਰੁਪਏ ਹੋਰ ਰਿਸ਼ਵਤ ਦੀ ਮੰਗ ਕੀਤੀ ਹੈ ਜਦਕਿ ਉਸ ਵਲੋਂ ਪਹਿਲਾਂ ਹੀ ਉਕਤ ਇੰਸਪੈਕਟਰ ਨੂੰ 40,000 ਰੁਪਏ ਰਿਸ਼ਵਤ ਵਜੋਂ ਦਿੱਤੇ ਜਾ ਚੁਕੇ ਹਨ ਅਤੇ ਹੁਣ ਉਸ ਵਲੋਂ ਹੋਰ 50,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 25000 ਰੁਪਏ ਵਿੱਚ ਤੈਅ ਹੋਇਆ ਹੈ।

ਇਸ ਦੌਰਾਨ ਸ਼ਿਕਾਇਤਕਰਤਾ ਨੂੰ ਮੁਲਜ਼ਮ ਨੇ ਉਸ ਦੇ ਵਿਚੌਲੇ ਨੂੰ ਰਿਸ਼ਵਤ ਦੀ ਰਕਮ ਦੇਣ ਲਈ ਕਿਹਾ ਸੀ। ਜਦੋਂ ਸ਼ਿਕਾਇਤਕਰਤਾ ਵਿਚੌਲੇ ਕੋਲ ਪੈਸੇ ਦੇਣ ਪਹੁੰਚਿਆਂ ਤਾਂ ਵਿਭਾਗ ਨੇ ਦੋਵਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵਲੋਂ ਦੋਸ਼ਾਂ ਦੀ ਪੜਤਾਲ ਉਪਰੰਤ ਦੋਸ਼ੀ ਇੰਸਪੈਕਟਰ ਦੇ ਵਿਚੌਲੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 25000 ਰੁਪਏ ਦੀ ਰਿਸ਼ਵਤ ਵਜੋਂ ਲੈਂਦਿਆਂ ਮੌਕੇ 'ਤੇ ਕਾਬੂ ਕਰ ਲਿਆ ਗਿਆ। ਡੀਐਸਪੀ ਨੇ ਦੱਸਿਆ ਕਿ ਇਸ ਸਬੰਧੀ ਉਕਤ ਮੁਲਜ਼ਮ ਖ਼ਿਲਾਫ਼ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨਾਂ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕੀਤੀ ਗਈ ਹੈ।

ABOUT THE AUTHOR

...view details