ਤਰਨ ਤਾਰਨ: ਸਥਾਨਕ ਸ਼ਹਿਰ ਦੇ ਅਧੀਨ ਪੈਂਦੇ ਪਿੰਡ ਜੋੜਾ ਵਿਖੇ ਇੱਕ ਭਰਾ ਵੱਲੋਂ ਤੇਜ਼ਧਾਰ ਹਥਿਆਰ ਨਾਲ ਆਪਣੇ ਹੀ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਰਾ ਨੇ ਆਪਣੇ ਭਰਾ ਦਾ ਕਤਲ ਖੇਤਾਂ 'ਚ ਪਾਣੀ ਨੂੰ ਲੈ ਕੇ ਕੀਤਾ ਹੈ।
ਖੇਤਾਂ 'ਚ ਪਾਣੀ ਨੂੰ ਲੈ ਕੇ ਇੱਕ ਭਰਾ ਨੇ ਦੂਜੇ ਭਰਾ ਦਾ ਕੀਤਾ ਕਤਲ - One brother killed brother
ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਜੋੜਾ ਵਿਖੇ ਇੱਕ ਭਰਾ ਵੱਲੋਂ ਤੇਜ਼ਧਾਰ ਹਥਿਆਰ ਨਾਲ ਆਪਣੇ ਹੀ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਨਾਂਅ ਰਤਨ ਸਿੰਘ ਹੈ। ਉਨ੍ਹਾਂ ਕਿਹਾ ਕਿ ਰਤਨ ਸਿੰਘ ਦਾ ਆਪਣੇ ਭਰਾ ਗੁਰਬਚਨ ਸਿੰਘ ਨਾਲ ਪਾਣੀ ਨੂੰ ਲੈ ਕੇ ਝਗੜਾ ਚਲ ਰਿਹਾ ਸੀ। ਰਤਨ ਸਿੰਘ ਗੁਰਬਚਨ ਸਿੰਘ ਤੋਂ ਆਪਣੀ ਮੋਟਰ ਦੇ ਕਨੈਕਸ਼ਨ ਦਾ ਹਿੱਸਾ ਮੰਗ ਰਿਹਾ ਸੀ। ਜਦੋਂ ਅੱਜ ਰਤਨ ਸਿੰਘ ਖੇਤ ਵਿੱਚ ਪਾਣੀ ਲਗਾਉਣ ਲਈ ਗਿਆ ਤਾਂ ਉੱਥੇ ਗੁਰਬਚਨ ਸਿੰਘ ਨੇ 5 ਵਿਅਕਤੀਆਂ ਨਾਲ ਮਿਲ ਕੇ ਰਤਨ ਸਿੰਘ ਦੇ ਸਿਰ ਉੱਤੇ ਕੁਲਹਾੜਾ ਮਾਰਿਆ ਜਿਸ ਨਾਲ ਉਸ ਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਨੇ ਕਿਹਾ ਕਿ ਰਤਨ ਸਿੰਘ ਤੇ ਗੁਰਬਚਨ ਸਿੰਘ ਕੋਲ 2-2 ਕਿਲ੍ਹੇ ਦੀ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਗੁਰਬਚਨ ਸਿੰਘ ਨੂੰ ਜ਼ਮੀਨ ਮੋਟਰ ਦੇ ਕੋਲ ਮਿਲੀ ਹੈ ਤੇ ਰਤਨ ਸਿੰਘ ਨੂੰ ਜ਼ਮੀਨ ਮੋਟਰ ਤੋਂ ਪਰੇ ਮਿਲੀ ਹੈ। ਮੋਟਰ ਤੋਂ ਪਰੇ ਜ਼ਮੀਨ ਹੋਣ ਕਾਰਨ ਗੁਰਬਚਨ ਸਿੰਘ ਰਤਨ ਸਿੰਘ ਨੂੰ ਮੋਟਰ ਦਾ ਪਾਣੀ ਨਹੀਂ ਦਿੰਦਾ ਜਿਸ ਕਰਕੇ ਉਨ੍ਹਾਂ ਦਾ ਝਗੜਾ ਚਲ ਰਿਹਾ ਸੀ ਤੇ ਕਲ੍ਹ ਉਨ੍ਹਾਂ ਦੀ ਖੇਤ ਵਿੱਚ ਲੜਾਈ ਹੋ ਗਈ ਸੀ ਜਿਸ ਵਿੱਚਕਾਰ ਗੁਰਬਚਨ ਸਿੰਘ ਨੇ ਰਤਨ ਸਿੰਘ ਦੇ ਸਿਰ ਉੱਤੇ ਤੇਜ਼ਧਾਰ ਵਾਲੇ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।