ਪੰਜਾਬ

punjab

ETV Bharat / jagte-raho

ਮੋਗਾ: 4 ਕੁਇੰਟਲ 40 ਕਿਲੋ ਪੋਸਤ ਬਰਾਮਦ, ਮੁਲਜ਼ਮ ਗ੍ਰਿਫ਼ਤਾਰ - Drugs Seized From Moga

ਰਾਜਸਥਾਨ ਤੋਂ ਇੱਕ ਹਾਈਡ੍ਰੌਲਿਕ ਮਸ਼ੀਨ ਹਿਮਾਚਲ ਲਿਜਾ ਰਿਹੇ ਕੈਂਟਰ ਵਿੱਚੋਂ ਡੋਡੇ ਪੋਸਤ ਬਰਾਮਦ ਕੀਤੇ ਗਏ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਰਿਮਾਂਡ 'ਤੇ ਲਿਆ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕੀਤੀ।

ਫ਼ੋਟੋ

By

Published : Sep 1, 2019, 11:17 AM IST

ਮੋਗਾ: ਮੋਗਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਇੱਕ ਕੈਂਟਰ ਜੋ ਕਿ ਮੰਗਲ ਵਾੜਾ ਰਾਜਸਥਾਨ ਤੋਂ ਆ ਰਿਹਾ ਸੀ ਅਤੇ ਹਿਮਾਚਲ ਵਿੱਚ ਇੱਕ ਹਾਈਡ੍ਰੌਲਿਕ ਮਸ਼ੀਨ ਡਿਲੀਵਰ ਕਰਨ ਜਾ ਰਿਹਾ ਸੀ। ਉਸ ਕੈਂਟਰ ਵਿੱਚੋਂ 26 ਬੋਰੀਆਂ ਯਾਨੀ ਕੁੱਲ 4 ਕੁਇੰਟਲ 40 ਕਿਲੋ ਡੋਡੇ ਪੋਸਤ ਬਰਾਮਦ ਕੀਤੇ ਗਏ। ਕੈਂਟਰ ਦੇ ਡਰਾਈਵਰ ਨੂੰ ਮੋਗਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਵੇਖੋ ਵੀਡੀਓ

ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ਼ ਇੰਚਾਰਜ ਐਸਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਇਸ ਵਿੱਚ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੇ ਮਾੜੀ ਮੁਸਤਫ਼ਾ ਤੋਂ ਹਿਮਾਚਲ ਵਾਸੀ ਸੰਦੀਪ ਸਿੰਘ ਜੋਗਾ ਰਾਊਕੇ ਕਲਾਂ ਅਤੇ ਮਨਪ੍ਰੀਤ ਸਿੰਘ ਘੋਗਾ ਰਾਉਕੇ ਕਲਾਂ ਨੂੰ ਡੋਡੇ ਪੋਸਤ ਸਪਲਾਈ ਕਰਨ ਜਾਣਾ ਸੀ। ਥਾਣਾ ਨਿਹਾਲ ਸਿੰਘ ਵਾਲਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ, ਇਸ ਤੋਂ ਇਲਾਵਾ ਕੁਝ ਹੋਰ ਵੀ ਵਿਅਕਤੀਆਂ ਦੇ ਸ਼ਾਮਲ ਹੋਣ ਦੀ ਖ਼ਬਰ ਵੀ ਹੈ।

ਇਹ ਵੀ ਪੜ੍ਹੋ: ਖ਼ਤਰੇ 'ਚ ਪੰਜਾਬ ਪੁਲਿਸ ਦਾ ਭਵਿੱਖ, ਕਿਰਾਏ 'ਤੇ ਚੱਲ ਰਿਹਾ ਥਾਣਾ

ਸੀਆਈਏ ਸਟਾਫ਼ ਇੰਚਾਰਜ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ 'ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ, ਜਦਕਿ ਸੰਦੀਪ ਸਿੰਘ ਜੋਗਾ ਅਤੇ ਮਨਪ੍ਰੀਤ ਸਿੰਘ ਘੋਗਾ ਦੇ ਵਿਰੁਰੱਧ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਅਧੀਨ ਕਈ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਅੰਮ੍ਰਿਤਪਾਲ ਸਿੰਘ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਅਜੇ ਫ਼ਰਾਰ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਵਾਉਣ ਤੋਂ ਬਾਅਦ 2 ਦਿਨਾਂ ਰਿਮਾਂਡ ਲੈ ਲਿਆ ਹੈ। ਪੁੱਛਗਿੱਛ ਕਰਨ ਤੋਂ ਬਾਅਦ ਹੋਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ABOUT THE AUTHOR

...view details