ਪੰਜਾਬ

punjab

ETV Bharat / jagte-raho

ਲੁਧਿਆਣਾ: ਨਸ਼ੇੜੀਆਂ ਨੇ ਕੀਤਾ ਬਜ਼ੁਰਗ ਦਾ ਕਤਲ, ਇੱਕ ਕਾਬੂ - ਨਸ਼ੇੜੀਆਂ

ਲੁਧਿਆਣਾ ਸ਼ਹਿਰ ਦੀ ਰੇਲਵੇ ਲਾਈਨ ਉੱਤੇ ਇੱਕ ਬਜ਼ੁਰਗ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਕ ਵਿਅਕਤੀ ਕਾਬੂ ਕਰ ਲਿਆ ਹੈ।

murdered in Ludhiana
ਲੁਧਿਆਣਾ: ਨਸ਼ੇੜੀਆਂ ਨੇ ਕੀਤਾ ਬਜ਼ੁਰਗ ਦਾ ਕਤਲ, ਇੱਕ ਕਾਬੂ

By

Published : Jul 24, 2020, 5:04 PM IST

Updated : Jul 24, 2020, 5:57 PM IST

ਲੁਧਿਆਣਾ: ਸ਼ਹਿਰ ਵਿੱਚ ਇੱਕ ਬਜ਼ੁਰਗ ਵਿਅਕਤੀ ਦਾ ਸ਼ਰੇਆਮ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇੱਕ ਫਰਾਰ ਦੱਸਿਆ ਜਾ ਰਿਹਾ ਹੈ।

ਲੁਧਿਆਣਾ: ਨਸ਼ੇੜੀਆਂ ਨੇ ਕੀਤਾ ਬਜ਼ੁਰਗ ਦਾ ਕਤਲ, ਇੱਕ ਕਾਬੂ

ਚਸ਼ਮਦੀਦ ਨੇ ਦੱਸਿਆ ਕਿ ਦੋ ਵਿਅਕਤੀ ਇੱਕ ਬਜ਼ੁਰਗ ਵਿਅਕਤੀ ਨਾਲ ਕੁੱਟਮਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਬਜ਼ੁਰਗ ਵਿਅਕਤੀ ਨੂੰ ਉਨ੍ਹਾਂ ਵਿਅਕਤੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਬਜ਼ੁਰਗ ਦਾ ਗਲਾ ਘੁੱਟ ਦਿੱਤਾ। ਉਨ੍ਹਾਂ ਨੇ ਇਨ੍ਹਾਂ ਦੋ ਵਿਅਕਤੀਆਂ ਚੋਂ ਇੱਕ ਵਿਅਕਤੀ ਨੂੰ ਫੜ ਲਿਆ ਸੀ ਤੇ ਦੂਜਾ ਵਿਅਕਤੀ ਫਰਾਰ ਹੋ ਗਿਆ।

ਐਸ.ਐਚ.ਓ ਬਲਬੀਰ ਭੁੰਮਣ ਨੇ ਦੱਸਿਆ ਕਿ ਉਨ੍ਹਾਂ ਨੂੰ ਬਜ਼ੁਰਗ ਵਿਅਕਤੀ ਦੇ ਕਤਲ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਉੱਤੇ ਪਹੁੰਚੇ ਕੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਪੈਨਸ਼ਨ ਕੱਢਵਾ ਕੇ ਜਾ ਰਿਹਾ ਸੀ ਇਸ ਦੌਰਾਨ ਰਾਹ ਵਿੱਚ ਕੁੱਝ ਨਸ਼ੇੜੀ ਉਸ ਦੇ ਪਿੱਛੇ ਲੱਗ ਗਏ। ਉਨ੍ਹਾਂ ਦੱਸਿਆ ਬਜ਼ੁਰਗ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਬੂ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਬਜ਼ੁਰਗ ਵਿਅਕਤੀ ਦੀ ਸ਼ਨਾਖਤ ਕਰਦੇ ਹੋਏ ਕਿਹਾ ਕਿ ਬਜ਼ੁਰਗ ਵਿਅਕਤੀ ਦੀ ਉਮਰ 60 ਸਾਲ ਹੈ।

ਇਹ ਵੀ ਪੜ੍ਹੋ:ਪਠਾਨਕੋਟ ਵਾਸੀ ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ

Last Updated : Jul 24, 2020, 5:57 PM IST

ABOUT THE AUTHOR

...view details