ਜਲੰਧਰ: ਪਿਛਲੇ ਦਿਨੀਂ ਸ਼ਹਿਰ ਦੇ ਤੇਜ਼ ਮੋਹਨ ਨਗਰ ਦੀ ਗਲੀ ਨੰਬਰ 4 ਵਿੱਚ ਪ੍ਰਾਪਰਟੀ ਡੀਲਰ ਤਰੁਣ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋਇਆ ਸੀ, ਉਸ ਦੀ ਬੀਤੇ ਦਿਨੀਂ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਜਿਸ ਵਿਅਕਤੀ ਨੇ ਪ੍ਰਾਪਰਟੀ ਡੀਲਰ ਤਰੁਣ ਉਰਫ਼ ਲੱਲੀ ਉੱਤੇ ਹਮਲਾ ਕੀਤੀ ਸੀ ਉਸ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਵੀਡੀਓ ਜਾਰੀ ਕਰਕੇ ਆਪਣਾ ਇਲਜ਼ਾਮ ਕਬੂਲ ਕਰ ਲਿਆ ਹੈ ਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਤਰੁਣ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਨੇ ਮੰਨੇ ਤੋਂ ਪੈਸੇ ਲੈਣੇ ਸੀ ਤੇ ਮੰਨਾ ਪੈਸਿਆਂ ਦੇਣ ਤੋਂ ਟਾਲ-ਮਟੋਲ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੰਨਾ ਆਪਣੇ ਆਪ ਨੂੰ ਮਾਰ ਕੇ ਸਾਡੇ ਉੱਤੇ ਮਾਰਨ ਦੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਅਜਿਹਾ ਨਹੀਂ ਹੋ ਸਕਿਆ ਤਾਂ ਮੰਨੇ ਨੇ ਲੱਲੀ ਨੂੰ ਇਕੱਲਾ ਦੇਖ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਦਿੱਤਾ। ਇਸ ਹਮਲੇ ਵਿੱਚ ਉਹ ਕਾਫੀ ਜ਼ਖ਼ਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜਿਹੜਾ ਮੰਨੇ ਨੇ ਲੱਲੀ ਉੱਤੇ ਹਮਲੇ ਕੀਤਾ ਸੀ ਉਸ ਵਿੱਚ ਮੰਨੇ ਦਾ ਪੂਰਾ ਪਰਿਵਾਰ ਮੌਜੂਦ ਸੀ ਪਰ ਹੁਣ ਮੰਨਾ ਆਪਣੇ ਪਰਿਵਾਰ ਨੂੰ ਬਚਾਉਣ ਲਈ ਆਪਣੇ ਉੱਤੇ ਸਾਰਾ ਇਲਜ਼ਾਮ ਲੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੰਨੇ ਨੇ ਪੈਸੇ ਆਪਣੇ ਵਹੁਟੀ ਦੇ ਗਰਭਵਤੀ ਹੋਣ ਕਰਕੇ ਲਏ ਸੀ।