ਪੰਜਾਬ

punjab

ETV Bharat / jagte-raho

ਮਾਛੀਵਾੜਾ ਪੁਲਿਸ ਵੱਲੋਂ ਹੈਰੋਇਨ ਸਮੇਤ 2 ਕਾਬੂ - Machhiwara police arrested 2 with drugs

ਮਾਛੀਵਾੜਾ ਸਾਹਿਬ ਪੁਲਿਸ ਨੇ 2 ਵਿਅਕਤੀਆਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ। ਦੋਨੋਂ ਵਿਅਕਤੀ ਮਾਛੀਵਾੜਾ ਸਾਹਿਬ ਦੇ ਹੀ ਰਹਿਣ ਵਾਲੇ ਹਨ।

ਮਾਛੀਵਾੜਾ ਪੁਲਿਸ ਵੱਲੋਂ ਹੈਰੋਇਨ ਸਮੇਤ 2 ਕਾਬੂ

By

Published : Aug 3, 2019, 7:28 AM IST

ਮਾਛੀਵਾੜਾ : ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਹਰ ਵਕਤ ਹਰਕਤ ਵਿੱਚ ਰਹਿੰਦੀ ਹੈ। ਇਸੇ ਤਹਿਤ ਮਾਛੀਵਾੜਾ ਪੁਲਿਸ ਦੁਆਰਾ ਸ਼ਹਿਰ ਵਿੱਚ ਸਬ-ਇੰਸਪੈਕਟਰ ਸੰਦੀਪ ਕੌਰ ਦੀ ਅਗਵਾਈ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਦੋ ਵਿਅਕਤੀ ਬੁਲਟ ਮੋਟਰਸਾਈਕਲ 'ਤੇ ਆ ਰਹੇ ਸਨ ਜੋ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਗਏ।

ਵੇਖੋ ਵੀਡੀਓ।

ਜਦੋਂ ਪੁਲਿਸ ਦੁਆਰਾ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਦੋਨੋਂ ਦੋਸ਼ੀ ਮਾਛੀਵਾੜਾ ਸਾਹਿਬ ਦੇ ਹੀ ਰਹਿਣ ਵਾਲੇ ਸਨ। ਪੁਲਿਸ ਦੁਆਰਾ ਉਹਨਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੌਜਵਾਨ ਵਿਅਕਤੀਆਂ ਦੁਆਰਾ ਨਸ਼ਿਆਂ ਦੇ ਦਲਦਲ ਵਿੱਚ ਫਸਣ ਨਾਲ ਪੰਜਾਬ ਦੀ ਨੌਜਵਾਨੀ ਖ਼ਤਮ ਹੋ ਰਹੀ ਹੈ। ਪੁਲਿਸ ਦੁਆਰਾ ਵੀ ਹਰ ਤਰ੍ਹਾਂ ਨਾਲ ਸਖ਼ਤੀ ਵਰਤ ਕੇ ਇਸ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

For All Latest Updates

TAGGED:

ABOUT THE AUTHOR

...view details