ਲੁਧਿਆਣਾ: ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਬੱਚਿਆਂ ਨੂੰ ਅਗਵਾਹ ਕਰਨ ਵਾਲੇ ਮੁਲਜ਼ਮ ਨੂੰ ਦੋ ਅਗਵਾਹ ਕੀਤੇ ਬੱਚਿਆਂ ਸਣੇ ਕਾਬੂ ਕੀਤਾ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਹਿਚਾਣ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ। ਮੁਲਜ਼ਮ ਬੱਚਿਆਂ ਨੂੰ ਅਗਵਾਹ ਕਰਕੇ ਉਨ੍ਹਾਂ ਤੋਂ ਮਜ਼ਦੂਰੀ ਦਾ ਕੰਮ ਕਰਵਾਉਂਦਾ ਸੀ। ਪੁਲਿਸ ਅਨੁਸਾਰ ਇਹ ਹੁਣ ਤੱਕ 5 ਬੱਚਿਆਂ ਨੂੰ ਅਗਵਾਹ ਕਰ ਚੁੱਕਿਆ ਹੈ। ਜਿਨ੍ਹਾਂ ਵਿੱਚੋਂ ਦੋ ਨੂੰ ਪੁਲਿਸ ਨੇ ਬਰਾਮਦ ਕੀਤਾ ਹੈ, ਦੋ ਆਪ ਭੱਜ ਕੇ ਆਪਣੇ ਘਰ ਜਾ ਚੁੱਕੇ ਹਨ ਅਤੇ ਤੀਜੇ ਬੱਚੇ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ।
ਲੁਧਿਆਣਾ ਪੁਲਿਸ ਨੇ ਅਗਵਾਹਕਾਰ ਦੇ ਕਬਜ਼ੇ 'ਚੋਂ ਦੋ ਬੱਚਿਆਂ ਨੂੰ ਕਰਵਾਇਆ ਅਜ਼ਾਦ
ਲੁਧਿਆਣਾ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਬੱਚਿਆਂ ਨੂੰ ਅਗਵਾਹ ਕਰਨ ਵਾਲੇ ਮੁਲਜ਼ਮ ਨੂੰ ਦੋ ਅਗਵਾਹ ਕੀਤੇ ਬੱਚਿਆਂ ਸਣੇ ਕਾਬੂ ਕੀਤਾ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਹਿਚਾਣ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ। ਮੁਲਜ਼ਮ ਬੱਚਿਆਂ ਨੂੰ ਅਗਵਾਹ ਕਰਕੇ ਉਨ੍ਹਾਂ ਤੋਂ ਮਜ਼ਦੂਰੀ ਦਾ ਕੰਮ ਕਰਵਾਉਂਦਾ ਸੀ। ਪੁਲਿਸ ਅਨੁਸਾਰ ਇਹ ਹੁਣ ਤੱਕ 5 ਬੱਚਿਆਂ ਨੂੰ ਅਗਵਾਹ ਕਰ ਚੁੱਕਿਆ ਹੈ। ਜਿਨ੍ਹਾਂ ਵਿੱਚੋਂ ਦੋ ਨੂੰ ਪੁਲਿਸ ਨੇ ਬਰਾਮਦ ਕੀਤਾ ਹੈ, ਦੋ ਆਪ ਭੱਜ ਕੇ ਆਪਣੇ ਘਰ ਜਾ ਚੁੱਕੇ ਹਨ ਅਤੇ ਤੀਜੇ ਬੱਚੇ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ।
ਲੁਧਿਆਣਾ ਪੁਲਿਸ ਦੇ ਜੁਆਇੰਟ ਕਮਿਸ਼ਨਰ ਕੰਵਰਦੀਪ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਬੀਤੀ 12 ਅਕਤੂਬਰ ਨੂੰ ਜਮਾਲਪੁਰ ਇਲਾਕੇ ਤੋਂ ਮਨੀਸ਼ ਕੁਮਾਰ ਨਾਂ ਦਾ ਬੱਚਾ ਅਗਵਾਹ ਹੋਇਆ ਸੀ। ਇਸ ਬੱਚੇ ਦੀ ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਅਤੇ ਪਰਿਵਾਰ ਦੇ ਕਾਫੀ ਨੱਠਭੱਜ ਕਰਨ ਤੋਂ ਬਾਅਦ ਕ੍ਰਿਸ਼ਨ ਕੁਮਾਰ ਨਾਮੀ ਮੁਲਜ਼ਮ ਨੂੰ ਕਾਬੂ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਅਗਵਾਹ ਹੋਏ ਬੱਚੇ ਮਨੀਸ਼ ਕੁਮਾਰ ਤੋਂ ਇਲਾਵਾ ਇੱਕ ਹੋਰ ਬੱਚਾ ਉਸ ਕੋਲੋਂ ਬਰਾਮਦ ਹੋਇਆ। ਜੁਆਇੰਟ ਕਮਿਸ਼ਨਰ ਨੇ ਦੱਸਿਆ ਕਿ ਬੱਚਿਆਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਮੁਲਜ਼ਮ ਕੋਲੋਂ ਤੋਂ ਮਜ਼ਦੂਰੀ ਕਰਵਾਉਂਦਾ ਸੀ ਅਤੇ ਤਸੀਹੇ ਵੀ ਦਿੰਦਾ ਸੀ।
ਜੁਆਇੰਟਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਵੀ ਮੁਲਜ਼ਮ ਕ੍ਰਿਸ਼ਮ ਕੁਮਾਰ ਪਹਿਲਾਂ ਵੀ ਤਿੰਨ ਬੱਚੇ ਅਗਵਾਹ ਕਰ ਚੁੱਕਾ ਹੈ।ਜਿਨ੍ਹਾਂ ਵਿੱਚੋਂ ਦੋ ਬੱਚੇ ਪਹਿਲਾਂ ਹੀ ਮੁਲਜ਼ਮ ਦੀ ਗ੍ਰਿਫ਼ਤ 'ਚੋਂ ਭੱਜ ਚੁੱਕੇ ਹਨ ਅਤੇ ਆਪੋ-ਆਪਣੇ ਘਰਾਂ ਵਿਚ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇੱਜ ਬੱਚੇ ਬਾਰੇ ਹਾਲੇ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਲਦ ਵੀ ਉਸ ਦਾ ਪਤਾ ਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਗਵਾਹ ਦੇ ਮਾਮਲੇ ਦਰਜ ਹਨ।