ਲੁਧਿਆਣਾ: ਬੀਤੇ ਦਿਨ ਮੁਹੱਲਾ ਨਿਊ ਸ਼ਕਤੀ ਨਗਰ ਦੀ ਗਲੀ ਨੰਬਰ 17 ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਰਾਤ ਦੇ 10 ਵਜੇ ਦੇ ਕਰੀਬ 15 ਤੋਂ 20 ਨੌਜਵਾਨਾਂ ਨੇ ਇੱਕ ਘਰ 'ਤੇ ਹਮਲਾ ਕਰ ਦਿੱਤਾ। ਇਨ੍ਹਾਂ ਨੌਜਵਾਨਾਂ ਨੇ ਇੱਟਾਂ-ਰੋੜਿਆਂ ਅਤੇ ਕੱਚ ਦੀਆ ਬੋਤਲਾਂ ਨਾਲ ਮੀਂਹ ਵਰਾਉਂਦਿਆ ਅਤੇ ਗਾਹਲੀ ਗਲੋਚ ਕਰਦਿਆਂ ਜਾਨੋ ਮਾਰਣ ਦੀਆਂ ਧਮਕੀਆਂ ਦਿੰਦੇ ਹੋਏ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਡਰ ਕੇ ਘਰ ਦੇ ਮੁੱਖੀ ਬਜ਼ੁਰਗ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।
ਲੁਧਿਆਣਾ: ਘਰ 'ਤੇ ਹੋਏ ਹਮਲੇ ਤੋਂ ਡਰੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਬੀਤੇ ਦਿਨ ਮੁਹੱਲਾ ਨਿਊ ਸ਼ਕਤੀ ਨਗਰ ਦੀ ਗਲੀ ਨੰਬਰ 17 ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਰਾਤ ਦੇ ਦਸ ਵਜੇ ਦੇ ਕਰੀਬ 15 ਤੋਂ 20 ਨੌਜਵਾਨਾਂ ਨੇ ਇੱਕ ਘਰ 'ਤੇ ਹਮਲਾ ਕਰ ਦਿੱਤਾ।
ਹਮਲਾਵਰਾਂ ਦੇ ਹੱਥਾਂ ਵਿੱਚ ਕੱਚ ਦੀਆਂ ਬੋਤਲਾਂ ਅਤੇ ਪੱਥਰ ਅਤੇ ਕੁੱਝ ਹੋਰ ਹਥਿਆਰ ਫੜੇ ਹੋਏ ਸਨ ਤੇ ਉਹ ਲਗਾਤਾਰ ਉਨ੍ਹਾਂ 'ਤੇ ਵਾਰ ਕਰ ਰਹੇ ਸਨ, ਦੇਖਦੇ ਹੀ ਦੇਖਦੇ ਗਲੀ ਇੱਟਾਂ, ਪੱਥਰਾਂ ਅਤੇ ਕੱਚ ਨਾਲ ਭਰ ਗਈ। ਇਹ ਸਾਰੀ ਘਟਨਾ ਗਲੀ ਵਿੱਚ ਲੱਗੇ CCTV ਕੈਮਰੇ ਵਿੱਚ ਵੀ ਕੈਦ ਹੋ ਗਈ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਲੜਕੇ ਮਨਦੀਪ ਸਿੰਘ ਨੇ ਦਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੇ ਛੋਟੇ ਭਰਾ ਦੀ ਮੁਹੱਲੇ ਦੇ ਇੱਕ ਨੌਜਵਾਨ ਨਾਲ ਮਾਮੂਲੀ ਤਕਰਾਰ ਹੋਈ ਸੀ, ਮੁੜ ਤੋਂ ਉਨ੍ਹਾਂ ਲੋਕਾਂ ਨੇ ਉਸ ਦੇ ਭਰਾ ਨੂੰ ਘੇਰ ਕੇ ਕੁੱਟਮਾਰ ਕੀਤੀ ਪਰ ਲੌਕਡਾਊਨ ਦੇ ਕਾਰਨ ਉਨ੍ਹਾਂ ਨੇ ਕੋਈ ਕਾਰਵਾਈ ਨਾ ਕੀਤੀ ਪਰ ਪੁਲਿਸ ਨੂੰ ਸੂਚਨਾ ਜਰੂਰ ਦਿਤੀ ਗਈ ਸੀ।