ਪੰਜਾਬ

punjab

ETV Bharat / jagte-raho

ਸੰਨੀ ਦਿਓਲ ਦੇ ਰੋਡ ਸ਼ੋਅ 'ਚ ਚੋਰੀ ਕਰਨ ਵਾਲੀਆਂ ਔਰਤਾਂ ਕਾਬੂ - sunny deol

ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਚੋਰੀ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਦੇ ਗਿਰੋਹ ਨੂੰ ਕਾਬੂ ਕੀਤਾ ਗਿਆ।

ਔਰਤਾਂ ਦਾ ਚੋਰ-ਗਿਰੋਹ ਕਾਬੂ, ਝਾਰਖੰਡ ਦੀਆਂ ਹਨ ਵਾਸੀ

By

Published : May 25, 2019, 7:58 PM IST

ਪਠਾਨਕੋਟ : ਪੁਲਿਸ ਨੂੰ ਮਿਲੀ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਲੰਬੇ ਸਮੇਂ ਤੋਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀਆਂ 6 ਔਰਤਾਂ ਨੂੰ ਕਾਬੂ ਕੀਤਾ ਗਿਆ।

ਔਰਤਾਂ ਦਾ ਚੋਰ-ਗਿਰੋਹ ਕਾਬੂ, ਝਾਰਖੰਡ ਦੀਆਂ ਹਨ ਵਾਸੀ

ਜਾਣਕਾਰੀ ਮੁਤਾਬਕ ਇਹ ਔਰਤਾਂ ਭੀੜ ਵਾਲੇ ਇਲਾਕਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਸਨ।

ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਵੀ ਇੰਨ੍ਹਾਂ ਔਰਤਾਂ ਨੇ ਅਜਿਹਾ ਕਾਰਾ ਕੀਤਾ ਸੀ।

ਤੁਹਾਨੂੰ ਦੱਸ ਦਈਏ ਕਿ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਰੋਡ ਸ਼ੋਅ 'ਚ ਕਈ ਜੇਬ ਕੱਟਣ ਦੇ ਮਾਮਲੇ ਸਾਹਮਣੇ ਆਉਂਦੇ ਸਨ। ਚੋਣਾਂ ਦੌਰਾਨ ਸੰਨੀ ਦਿਓਲ ਦੇ ਰੋਡ ਸ਼ੋਅ 'ਚ ਇੱਕ ਔਰਤ ਨੇ ਜਦੋਂ ਪਟੇਲ ਚੌਕ 'ਚ ਇੱਕ ਵਰਕਰ ਦੀ ਜੇਬ ਕੱਟਣ ਦਾ ਯਤਨ ਕੀਤਾ ਤਾਂ ਉਸ ਨੇ ਤੁਰੰਤ ਔਰਤ ਨੂੰ ਫੜ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ।

ਜਾਣਕਾਰੀ ਦਿੰਦੇ ਹੋਏ ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ 6 ਔਰਤਾਂ ਦਾ ਗਰੁੱਪ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਭੀੜ ਵਾਲੇ ਇਲਾਕਿਆਂ ਵਿੱਚ ਜੇਬ ਕੱਟਣ ਅਤੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਜਿਸ ਨੂੰ ਬੀਤੇ ਦਿਨੀਂ ਗੁਰਦਾਸਪੁਰ ਤੋਂ ਕਾਬੂ ਕੀਤਾ ਗਿਆ ਹੈ। ਇੰਨ੍ਹਾਂ 6 ਔਰਤਾਂ ਤੋਂ ਚੋਰੀ ਦੇ 38000 ਰੁਪਏ ਬਰਾਮਦ ਕੀਤੀ ਗਏ ਅਤੇ ਇੰਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਉੱਕਤ ਔਰਤਾਂ ਝਾਰਖੰਡ ਦੀਆਂ ਵਾਸੀ ਹਨ, ਪਰ ਰਾਮ ਨਗਰ ਗੁਰਦਾਸਪੁਰ ਵਿਖੇ ਰਹਿੰਦੀਆਂ ਹਨ।

ABOUT THE AUTHOR

...view details