ਪੰਜਾਬ

punjab

ETV Bharat / jagte-raho

ਜਲੰਧਰ:ਬਿਜਲੀ ਦੇ ਟਰਾਂਸਫਾਰਮ ਚੋਂ ਤੇਲ ਚੋਰੀ ਕਰ ਰਹੇ ਚੋਰ,ਪੁਲਿਸ ਦੇਖ ਹੋਏ ਫਰਾਰ - ਚੋਰ ਪੁਲਿਸ ਦੇਖ ਹੋਏ ਫਰਾਰ

ਜਲੰਧਰ ਦੇ ਲੰਮਾ ਪਿੰਡ ਚੌਂਕ ਨੇੜੇ ਬਿਜਲੀ ਦੇ ਟਰਾਂਸਫਾਰਮ ਚੋਂ ਤੇਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੀ ਗਸ਼ਤ ਕਰ ਰਹੀ ਪੀਸੀਆਰ ਟੀਮ ਜਦ ਮੌਕੇ 'ਤੇ ਪੁੱਜੀ ਤਾਂ ਚੋਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਇਸ ਦੀ ਸੂਚਨਾ ਬਿਜਲੀ ਬੋਰਡ ਦੇ ਆਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।

ਬਿਜਲੀ ਦੇ ਟਰਾਂਸਫਾਰਮ ਚੋਂ ਤੇਲ ਚੋਰੀ
ਬਿਜਲੀ ਦੇ ਟਰਾਂਸਫਾਰਮ ਚੋਂ ਤੇਲ ਚੋਰੀ

By

Published : Oct 9, 2020, 8:56 AM IST

ਜਲੰਧਰ : ਅਨਲੌਕ ਹੋਣ ਮਗਰੋਂ ਜਿਥੇ ਲੋਕਾਂ ਦੇ ਕੰਮ ਕਾਜ ਮੁੜ ਸ਼ੁਰੂ ਹੋ ਰਹੇ ਹਨ, ਉਥੇ ਹੀ ਦੂਜੇ ਪਾਸੇ ਚੋਰੀ, ਲੁੱਟ ਤੇ ਕਈ ਅਪਰਾਧਕ ਘਟਨਾਵਾਂ ਵੀ ਵੱਧ ਗਈਆਂ ਹਨ। ਅਜਿਹਾ ਹੀ ਮਾਮਲਾ ਜਲੰਧਰ ਦੇ ਲੰਮਾ ਪਿੰਡ ਇਲਾਕੇ 'ਚ ਸਾਹਮਣੇ ਆਇਆ ਹੈ। ਇਥੇ ਬਿਜਲੀ ਟਰਾਂਸਫਾਰਮਰ ਚੋਂ ਤੇਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਦੀ ਪੀਸੀਆਰ ਟੀਮ ਨੇ ਇਸ ਦੀ ਸੂਚਨਾ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਹੈ।

ਇਸ ਬਾਰੇ ਦੱਸਦੇ ਹੋਏ ਬਿਜਲੀ ਵਿਭਾਗ ਦੇ ਜੇਈ ਦੇਸ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕੇ ਸਵੇਰੇ ਤਿੰਨ ਵਜੇ ਪੁਲਿਸ ਦਾ ਫੋਨ ਆਇਆ। ਜਦ ਉਹ ਲੰਮਾ ਪਿੰਡ ਪੁੱਜੇ ਤਾਂ ਪੁਲਿਸ ਨੇ ਉਨ੍ਹਾਂ ਬਿਜਲੀ ਟਰਾਂਸਫਾਰਮ ਚੋਂ ਤੇਲ ਚੋਰੀ ਹੋਣ ਬਾਰੇ ਦੱਸਿਆ। ਜੇਈ ਦੇਸ ਰਾਜ ਨੇ ਮੌਕੇ 'ਤੇ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਵੀ ਇਸ ਇਲਾਕੇ ਦੇ 3 ਬਿਜਲੀ ਟਰਾਸਫਾਰਮਾਂ ਤੋਂ ਤੇਲ ਚੋਰੀ ਹੋ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਵਿਭਾਗ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ।

ਬਿਜਲੀ ਦੇ ਟਰਾਂਸਫਾਰਮ ਚੋਂ ਤੇਲ ਚੋਰੀ

ਇਸ ਬਾਰੇ ਦੱਸਦੇ ਹੋਏ ਪੀਸੀਆਰ ਟੀਮ ਦੇ ਏਐਸਆਈ ਸੁੱਚਾ ਸਿੰਘ ਨੇ ਦੱਸਿਆ ਕਿ ਸਵੇਰ ਦੇ ਸਮੇਂ ਉਹ ਲੰਮਾ ਪਿੰਡ ਦੇ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਵੇਖਿਆ ਸੁਨਸਾਨ ਰਸਤੇ 'ਚ ਇੱਕ ਗੱਡੀ ਖੜ੍ਹੀ ਵੇਖੀ। ਜਦ ਉਨ੍ਹਾਂ ਦੀ ਟੀਮ ਨੇ ਨੇੜੇ ਪੁੱਜ ਕੇ ਵੇਖਿਆ ਤਾਂ ਤਿੰਨ ਚੋਰ ਬਿਜਲੀ ਟਰਾਂਸਫਾਰਮਰ ਉੱਤੇ ਚੜ ਕੇ ਉਥੋ ਪਾਈਪ ਰਾਹੀਂ ਤੇਲ ਚੋਰੀ ਕਰ ਰਹੇ ਸਨ। ਜਿਵੇਂ ਹੀ ਉਨ੍ਹਾਂ ਨੇ ਪੁਲਿਸ ਟੀਮ ਨੂੰ ਵੇਖਿਆ ਤਾਂ ਉਹ ਚੋਰਾਂ ਦਾ ਸਾਰਾ ਸਮਾਨ ਡਰਮ ਆਦਿ ਉਥੇ ਹੀ ਛੱਡ ਕੇ ਗੱਡੀ 'ਚ ਬੈਠ ਫਰਾਰ ਹੋ ਗਏ। ਪੁਲਿਸ ਦੀ ਪੀਸੀਆਰ ਟੀਮ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ਵਿੱਚ ਕਾਮਯਾਬ ਰਹੇ।

ਪੁਲਿਸ ਤੇ ਬਿਜਲੀ ਵਿਭਾਗ ਦੇ ਅਧਿਕਾਰੀ ਮੁਤਾਬਕ ਚੋਰਾਂ ਨੇ ਟਰਾਂਸਫਾਰਮਰ ਤੋਂ ਤਕਰੀਬਨ 16 ਲੀਟਰ ਤੇਲ ਕੱਢਿਆ ਸੀ। ਇਸ ਤੋਂ ਇਲਾਵਾ ਮੌਕੇ 'ਤੇ 40 ਲੀਟਰ ਤੇਲ ਦੀ ਕੈਨੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਚੋਰੀ ਕੀਤੇ ਗਏ ਤੇਲ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਹੈ।

ABOUT THE AUTHOR

...view details