ਪੰਜਾਬ

punjab

ETV Bharat / jagte-raho

JAGTE RAHO: ਸਾਈਬਰ ਅਪਰਾਧੀਆਂ ਵੱਲੋਂ ਡਾਟਾ ਚੋਰੀ ਕਰਨ ਲਈ ਵਰਤਿਆ ਜਾਂਦਾ ਹੈ ਨਵਾਂ ਢੰਗ "ਜੂਸ ਜੈਕਿੰਗ" - ਜਾਗਤੇ ਰਹੋ

ਜਨਤਕ ਥਾਵਾਂ 'ਤੇ ਆਪਣੇ ਫੋਨ ਨੂੰ ਚਾਰਜ ਕਰਨ ਤੋਂ ਸੁਚੇਤ ਰਹੋ। ਹੈਕਰ ਤੁਹਾਡੇ ਡਾਟਾ ਨੂੰ ਟੈਪ ਕਰਨ ਲਈ ਜਨਤਕ ਥਾਵਾਂ 'ਤੇ ਦਿੱਤੇ ਮੁਫ਼ਤ ਚਾਰਜਿੰਗ ਪੁਆਇੰਟਸ ਦੀ ਵਰਤੋਂ ਕਰ ਰਹੇ ਹਨ। ਜਨਤਕ ਥਾਵਾਂ 'ਤੇ ਚਾਰਜਿੰਗ ਸਹੂਲਤ ਹੁਣ ਮੋਬਾਈਲ ਫੋਨ ਦੇ ਡਾਟਾ ਲਈ ਖ਼ਤਰਾ ਸਾਬਿਤ ਹੋ ਸਕਦੀ ਹੈ। ਤਕਨਾਲੋਜੀ ਅਤੇ ਸਾਈਬਰ ਕ੍ਰਾਈਮ ਦੇ ਵਧਦੇ ਦੌਰ ਵਿੱਚ ਅਪਰਾਧੀਆਂ ਵੱਲੋਂ ਡਾਟਾ ਚੋਰੀ ਕਰਨ ਲਈ ਇੱਕ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਹੈ, ਜਿਸ ਨੂੰ 'ਜੂਸ ਜੈਕਿੰਗ' ਕਿਹਾ ਜਾਂਦਾ ਹੈ।

ਜੂਸ ਜੈਕਿੰਗ
ਜੂਸ ਜੈਕਿੰਗ

By

Published : Jun 20, 2020, 7:01 AM IST

ਬੰਗਲੁਰੂ (ਕਰਨਾਟਕ): ਤਕਨਾਲੋਜੀ ਅਤੇ ਸਾਈਬਰ ਕ੍ਰਾਈਮ ਦੇ ਵਧਦੇ ਦੌਰ ਵਿੱਚ ਅਪਰਾਧੀਆਂ ਵੱਲੋਂ ਡਾਟਾ ਚੋਰੀ ਕਰਨ ਲਈ ਇੱਕ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਹੈ, ਜਿਸ ਨੂੰ 'ਜੂਸ ਜੈਕਿੰਗ' ਕਿਹਾ ਜਾਂਦਾ ਹੈ। ਬਹੁਤ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਫਿਰ ਵੀ ਇਸ ਪ੍ਰਤੀ ਜਾਗਰੁਕ ਹੋਣ ਤੋਂ ਇਲਾਵਾ ਇਸ ਦੀ ਕੋਈ ਸਾਵਧਾਨੀ ਨਹੀਂ ਹੈ। ਜਦੋਂ ਤੋਂ ਮੋਬਾਈਲ ਫੋਨ ਦੀ ਚਾਰਜਿੰਗ ਕੇਬਲ ਨੂੰ ਵੀ ਸਹੂਲਤ ਲਈ ਡਾਟਾ ਕੇਬਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਉਦੋਂ ਤੋਂ ਜੂਸ ਜੈਕਿੰਗ ਬਿਨ੍ਹਾਂ ਰੁਕਾਵਟ ਪੀੜਤਾਂ ਦੇ ਮੋਬਾਈਲ ਫੋਨਾਂ ਵਿੱਚ ਸਟੋਰ ਕੀਤੇ ਨਿੱਜੀ ਡਾਟੇ ਨੂੰ ਹੈਕ ਕਰਨ ਦਾ ਢੁਕਵਾਂ ਤਰੀਕਾ ਬਣ ਗਿਆ ਹੈ।

ਜੂਸ ਜੈਕਿੰਗ

ਹੈਕਰ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਨ੍ਹਾਂ ਵਿੱਚ ਹਵਾਈ ਅੱਡੇ, ਬੱਸ ਸਟੇਸ਼ਨ, ਰੇਲਵੇ ਸਟੇਸ਼ਨ, ਪਾਰਕ ਅਤੇ ਮਾਲ ਆਦਿ ਆਉਂਦੇ ਹਨ ਜਿਥੇ ਮੁਫ਼ਤ ਚਾਰਜਿੰਗ ਪੁਆਇੰਟ ਲੱਗੇ ਹੁੰਦੇ ਹਨ। ਇਨ੍ਹਾਂ ਵਿੱਚ ਚਾਰਜਿੰਗ ਦੇ ਨਾਲ ਪ੍ਰੀਪ੍ਰੋਗ੍ਰਾਮਡ ਡਾਟਾ ਕੇਬਲ ਲਈ ਯੂਐਸਬੀ ਪੋਰਟ ਲੱਗਿਆ ਹੁੰਦਾ ਹੈ ਜਿਸ ਨਾਲ ਨਿੱਜੀ ਡਾਟਾ ਟ੍ਰਾਂਸਫ਼ਰ ਕੀਤਾ ਜਾਂਦਾ ਹੈ। ਇਸ ਨਾਲ ਹੈਕਰ ਬੈਂਕਿੰਗ, ਸੋਸ਼ਲ ਮੀਡੀਆ ਪ੍ਰੋਫਾਈਲਾਂ, ਨਿੱਜੀ ਡਾਟਾ ਲਈ ਵਰਤੇ ਗਏ ਪਾਸਵਰਡਾਂ ਅਤੇ ਨਿੱਜੀ ਤਸਵੀਰਾਂ ਤੱਕ ਆਦਿ ਪ੍ਰਾਪਤ ਕਰ ਲੈਂਦਾ ਹੈ। ਇਸ ਤੋਂ ਬਾਅਦ ਹੈਕਰ ਪਾਸਵਰਡ ਰੀਸੈਟ ਕਰਨਗੇ ਅਤੇ ਤੁਹਾਨੂੰ ਡਿਵਾਈਸ ਤੋਂ ਬਾਹਰ ਲੌਕ ਕਰ ਦੇਣਗੇ ਜਾਂ ਤੁਹਾਡੇ ਨਿੱਜੀ ਡਾਟੇ ਨਾਲ ਤੁਹਾਨੂੰ ਬਲੈਕਮੇਲ ਕਰਨਗੇ।

ਇਹ ਵੀ ਪੜ੍ਹੋ: ਚੀਨ ਤੋਂ ਤਣਾਅ ਦੇ ਵਿਚਕਾਰ, ਹਵਾਈ ਸੈਨਾ ਨੇ ਸਰਕਾਰ ਨੂੰ 33 ਨਵੇਂ ਜਹਾਜ਼ ਖਰੀਦਣ ਦਾ ਭੇਜਿਆ ਪ੍ਰਸਤਾਵ

ਸੰਯੁਕਤ ਪੁਲਿਸ ਕਮਿਸ਼ਨਰ (ਕ੍ਰਾਈਮ) ਸੰਦੀਪ ਪਾਟਿਲ ਨੇ ਕਿਹਾ ਕਿ ਬੰਗਲੁਰੂ ਦੀ ਰਾਜਧਾਨੀ ਅਤੇ ਰਾਜ ਵਿੱਚ ਸਾਈਬਰ ਅਪਰਾਧ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ, “ਅਸੀਂ ਸਥਾਨਕ ਥਾਣਿਆਂ, ਸੀਸੀਬੀ ਜਾਂ ਸਾਈਬਰ-ਕ੍ਰਾਈਮ ਸਟੇਸ਼ਨ ਤੋਂ ਵੀ ਜਨਤਕ ਥਾਵਾਂ 'ਤੇ ਬੇਤਰਤੀਬੇ ਜਾਂਚ ਕਰਾਂਗੇ ਜਿਥੇ ਚਾਰਜਿੰਗ ਪੁਆਇੰਟ ਉਪਲਬਧ ਹਨ। ਜਦੋਂ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਅਜਿਹੇ ਚਾਰਜਿੰਗ ਪੁਆਇੰਟਾਂ ਤੋਂ ਅਜਿਹਾ ਕੋਈ ਜੁਰਮ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ।” ਜੂਸ ਜੈਕਿੰਗ ਸਿਰਫ਼ ਨਿੱਜੀ ਡਾਟਾ ਨੂੰ ਚੋਰੀ ਕਰਨ ਦੇ ਢੰਗਾਂ ਵਿੱਚੋਂ ਇੱਕ ਹੈ। ਇਸ ਨੂੰ ਰੋਕਣ ਦਾ ਇੱਕੋ-ਇੱਕ ਤਰੀਕਾ ਹੈ, ਜਾਗਰੁਕ ਹੋਣਾ।

ABOUT THE AUTHOR

...view details