ਬਠਿੰਡਾ : ਜ਼ਿਲ੍ਹੇ ਦੇ ਪਿੰਡ ਰਾਏ ਕੇ ਖ਼ੁਰਦ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕਲਯੁਗੀ ਪੁੱਤ ਨੇ ਆਪਣੇ ਮਾਂ-ਪਿਓ ਅਤੇ ਭਰਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜਖ਼ਮੀ ਕਰ ਦਿੱਤਾ ਹੈ, ਜਿਸ ਵਿੱਚ ਉਸ ਦੀ ਪਤਨੀ ਰਾਜਵੀਰ ਕੌਰ ਦੀ ਮੌਤ ਹੋ ਗਈ ਹੈ।
ਪਤੀ ਨੇ ਪਤਨੀ ਸਮੇਤ ਮਾਪਿਆਂ ਤੇ ਭਰਾ ਨੂੰ ਕੀਤਾ ਜ਼ਖ਼ਮੀ, ਪਤਨੀ ਦੀ ਮੌਤ ਘਟਨਾ ਦੀ ਜਾਣਕਾਰੀ ਦਿੰਦਿਆਂ ਬੇਟੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਸਭ ਤੋਂ ਵੱਡੇ ਬੇਟੇ ਹਰਦੀਪ ਸਿੰਘ ਨੇ ਬੀਤੀ ਰਾਤ ਕਰੀਬ 11.00 ਵਜੇ ਆਪਣੇ 12-13 ਸਾਥੀਆਂ ਨਾਲ ਪੂਰੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ। ਜਿਸ ਵਿੱਚ ਹਰਦੀਪ ਸਿੰਘ ਦੀ ਪਤਨੀ ਰਾਜਵੀਰ ਕੌਰ ਦੀ ਮੌਤ ਹੋ ਗਈ ਅਤੇ ਹਰਦੀਪ ਦਾ ਪਿਤਾ ਅਤੇ ਉਸ ਦਾ ਛੋਟਾ ਭਰਾ ਵੀ ਗੰਭੀਰ ਜ਼ਖ਼ਮੀ ਹੋ ਗਏ ਹਨ। ਜਦਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਰਦੀਪ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਤੋਂ ਬਾਅਦ ਮ੍ਰਿਤਕ ਦੀ ਮਾਂ ਬਲਜਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਰਾਜਵੀਰ ਕੌਰ ਦਾ 3 ਮਹੀਨੇ ਪਹਿਲਾਂ ਹਰਦੀਪ ਸਿੰਘ ਨਾਲ ਵਿਆਹ ਹੋਇਆ ਸੀ। ਰਾਜਵੀਰ ਦੀ ਮਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹ ਸਾਨੂੰ ਧਮਕੀ ਦੇ ਰਿਹਾ ਸੀ ਕਿ ਹਰਦੀਪ ਉਸ ਦੀ ਬੇਟੀ ਨੂੰ ਮਾਰ ਦੇਵੇਗਾ। ਪਰ ਬੀਤੇ ਰਾਤ ਉਸ ਨੇ ਤੇਜ਼ ਹਥਿਆਰਾਂ ਦੇ ਨਾਲ ਆਪਣੇ ਮਾਂ-ਪਿਓ, ਭਰਾ ਤੇ ਪਤਨੀ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਸ ਦੀ ਬੇਟੀ ਰਾਜਵੀਰ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਵਿਰੁੱਧ ਸਖ਼ਤ ਕਾਰਵਾਈ ਕਰ ਸਜ਼ਾ ਦਿੱਤੀ ਜਾਵੇ।
ਇਹ ਵੀ ਪੜ੍ਹੋ : ਛੁੱਟੀ 'ਤੇ ਆਏ ਫ਼ੌਜੀ ਨੇ ਗੁਆਂਢ 'ਚ ਰਹਿਣ ਵਾਲੇ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ
ਮੌਕਾ-ਏ-ਵਾਰਦਾਤ 'ਤੇ ਪਹੁੰਚੇ ਡੀਐੱਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਨਾਅ ਦੇ ਲੜਕੇ ਨੇ ਆਪਣੇ ਮਾਂ-ਬਾਪ, ਛੋਟੇ ਭਰਾ ਅਤੇ ਪਤਨੀ 'ਤੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਉਸ ਦੀ ਪਤਨੀ ਰਾਜਵੀਰ ਕੌਰ ਦੀ ਮੌਤ ਹੋ ਗਈ। ਡੀਐੱਸਪੀ ਨੇ ਕਿਹਾ ਕਿ ਫਿਲਹਾਲ ਪੁਲਿਸ ਪੀੜਤਾਂ ਦੇ ਬਿਆਨ ਲੈ ਰਹੀ ਹੈ ਅਤੇ ਉਸ ਤੋਂ ਬਾਅਦ ਬਣਦੀ ਕਰੇਗੀ।