ਲੁਧਿਆਣਾ: ਨੂਰਵਾਲਾ ਰੋਡ 'ਤੇ ਸਥਿਤ ਪੰਚਸ਼ੀਲ ਕਲੌਨੀ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਦਾਦੀ ਨੇ ਆਪਣੀ 2 ਵਰ੍ਹਿਆਂ ਦੀ ਪੋਤੀ ਦੇ ਹੱਥ 'ਤੇ ਜਲਦਾ ਜਲਦਾ ਤੇਲ ਪਾ ਦਿੱਤਾ। ਇਸ ਘਟਨਾ 'ਚ ਮਾਸੂਮ ਬੱਚੀ ਦਾ ਹੱਥ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ। ਪੀੜਤ ਬੱਚੀ ਦੀ ਮਾਤਾ ਦੇ ਮੁਤਾਬਕ ਦਾਦੀ ਨੇ ਇਸ ਤੋਂ ਪਹਿਲਾ ਵੀ ਬੱਚੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਦਾਦੀ ਅਜਿਹਾ ਇਸ ਲਈ ਕਰਦੀ ਹੈ ਕਿਉਂਕਿ ਉਸ ਨੂੰ ਪੋਤਾ ਚਾਹੀਦਾ ਹੈ।
ਬੱਚੀ ਦੀ ਮਾਂ ਸੰਗੀਤਾ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦੀ ਸੱਸ ਦਰਸ਼ਨਾ ਨੇ ਹੀ ਉਨ੍ਹਾਂ ਦੀ 2 ਸਾਲ ਦੀ ਧੀਅ ਦੇ ਹੱਥ ਕੜ੍ਹਦੇ ਤੇਲ ਵਿੱਚ ਪਾ ਦਿੱਤੇ। ਬੱਚੀ ਦਾ ਇੱਕ ਹੱਥ ਝੁਲਸ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ। ਉਨ੍ਹਾਂ ਕਿਹਾ ਕਿ ਉਸ ਦੀ ਸੱਸ ਦਰਸ਼ਨਾ ਉਸ ਦੀ ਧੀ ਨੂੰ ਜਨਮ ਵੇਲੇ ਤੋਂ ਹੀ ਪਸੰਦ ਨਹੀਂ ਸੀ ਕਰਦੀ ਕਿਉਂਕਿ ਉਹ ਦੂਜਾ ਵੀ ਮੁੰਡਾ ਹੀ ਚਾਹੁੰਦੀ ਸੀ।