ਪੰਜਾਬ

punjab

ETV Bharat / jagte-raho

ਜਾਮਨਗਰ ਕਸਟਮ ਵਿਭਾਗ ਤੋਂ ਚੋਰੀ ਹੋਇਆ 1 ਕਰੋੜ 10 ਲੱਖ ਰੁਪਏ ਦਾ ਸੋਨਾ - ਕ੍ਰਾਇਮ ਨਿਊ਼ਜ਼

ਜਾਮਨਗਰ ਦੇ ਕਸਟਮ ਵਿਭਾਗ ਨੇ 1 ਕਰੋੜ 10 ਲੱਖ ਰੁਪਏ ਦਾ ਸੋਨਾ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਭੁਜ ਕਸਟਮ ਵਿਭਾਗ ਦਾ ਇਹ ਸੋਨਾ ਜਾਮਨਗਰ ਕਸਟਮ ਦਫ਼ਤਰ ਲਿਆਂਦਾ ਗਿਆ ਸੀ।

ਜਾਮਨਗਰ ਕਸਟਮ ਵਿਭਾਗ ਤੋਂ ਚੋਰੀ ਹੋਇਆ 1 ਕਰੋੜ 10 ਲੱਖ ਰੁਪਏ ਦਾ ਸੋਨਾ
ਜਾਮਨਗਰ ਕਸਟਮ ਵਿਭਾਗ ਤੋਂ ਚੋਰੀ ਹੋਇਆ 1 ਕਰੋੜ 10 ਲੱਖ ਰੁਪਏ ਦਾ ਸੋਨਾ

By

Published : Dec 18, 2020, 5:19 PM IST

ਜਾਮਨਗਰ : ਜਾਮਨਗਰ ਦੇ ਕਸਟਮ ਵਿਭਾਗ ਨੇ 10 ਕਰੋੜ ਰੁਪਏ ਦਾ ਸੋਨਾ ਚੋਰੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿੱਚ ਵਿਭਾਗ ਦੇ ਅਧਿਕਾਰੀ ਦੀ ਸ਼ਮੂਲੀਅਤ ਸੰਭਵ ਹੈ।

1982 ਅਤੇ 1986 ਦੌਰਾਨ ਕੱਛ ਕਸਟਮ ਵਿਭਾਗ ਵੱਲੋਂ ਜ਼ਬਤ ਕੀਤੇ ਗਏ ਸਮਗਲਿੰਗ ਰਾਹੀਂ ਲਿਆਂਦਾ ਗਿਆ ਇਹ ਸੋਨਾ ਭੁਜ ਕਸਟਮ ਦਫ਼ਤਰ 'ਚ ਸਟੋਰ ਕੀਤਾ ਗਿਆ ਸੀ। ਹਾਲਾਂਕਿ, 2001 ਵਿੱਚ ਆਏ ਭਿਆਨਕ ਭੁਚਾਲ ਤੋਂ ਬਾਅਦ, ਦਸਤਾਵੇਜ਼ ਅਤੇ ਸਾਮਾਨ ਨੂੰ ਜਾਮਨਗਰ ਤੇ ਕੱਛ ਕਸਟਮ ਦਫ਼ਤਰ ਲਿਆਂਦੇ ਗਏ ਸਨ।

ਭੂਚਾਲ ਤੋਂ ਬਾਅਦ ਜਦੋਂ ਭੁਜ ਕਸਟਮ ਵਿਭਾਗ ਦਫ਼ਤਰ ਨੂੰ ਮੁੜ ਤੋਂ ਖੋਲ੍ਹਿਆ ਗਿਆ ਤਾਂ ਵਿਭਾਗ ਨੇ ਪੱਤਰ ਰਾਹੀਂ ਕਥਿਤ ਤੌਰ 'ਤੇ 2 ਕਿੱਲੋਗ੍ਰਾਮ ਘੱਟ ਸੋਨਾ ਪ੍ਰਾਪਤ ਹੋਣ ਬਾਰੇ ਸੂਚਨਾ ਦਿੱਤੀ।

ਕਈ ਸਾਲਾਂ ਤੱਕ ਪੱਤਰ-ਵਿਹਾਰ ਚਲਦਾ ਰਿਹਾ ਅਤੇ ਆਖ਼ਿਰ 'ਚ ਇਹ ਸਾਰਾ ਮਾਮਲਾ ਅਹਿਮਦਾਬਾਦ ਦੇ ਚੀਫ਼ ਕਸਟਮ ਦਫ਼ਤਰ ਕੋਲ ਪਹੁੰਚ ਗਿਆ।

ਫਿਲਹਾਲ ਜਾਮਨਗਰ ਸਿਟੀ ਬੀ ਡਵੀਜ਼ਨ 'ਚ 1 ਕਰੋੜ 10 ਲੱਖ ਰੁਪਏ ਦਾ ਸੋਨਾ ਚੋਰੀ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਚੋਰੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details