ਮੋਗਾ: ਪ੍ਰੇਮ ਪ੍ਰਸੰਗਾਂ ਦੇ ਨਿੱਤ ਨਵੇਂ ਕਿਸੇ ਸਾਹਮਣੇ ਆ ਰਹੇ ਹੈ। ਇਸੇ ਤਰ੍ਹਾਂ ਦਾ ਇੱਕ ਕਿਸਾ ਪਿੰਡ ਚੂਹੜ ਚੱਕ ਤੋਂ ਸਾਹਮਣੇ ਆਇਆ ਹੈ। ਇਥੇ ਪ੍ਰੇਮਿਕਾ ਦੇ ਪਰਿਵਾਰ ਵੱਲੋਂ 18 ਸਾਲ ਦੇ ਨੌਜਵਾਨ ਨੂੰ ਪਿਛਲੀ 27 ਜੁਲਾਈ ਨੂੰ ਅਗਵਾ ਕੀਤਾ ਗਿਆ ਹੈ। ਅਗ਼ਵਾ ਨੌਜਵਾਨ ਦਾ ਨਾਂਅ ਸੁਖਚੈਨ ਸਿੰਘ ਜਿਸ ਦਾ ਆਪਣੇ ਹੀ ਪਿੰਡ ਦੀ ਇੱਕ ਕੁੜੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।
ਜਾਣਕਾਰੀ ਮੁਤਾਬਕ 8 ਦਿਨ ਪਹਿਲਾਂ ਕੁੜੀ ਸੁਖਚੈਨ ਦੇ ਘਰ ਆ ਗਈ ਸੀ ਤੇ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਜਦਕਿ ਸੁਖਚੈਨ ਦੇ ਮਾਤਾ-ਪਿਤਾ ਨੇ ਕੁੜੀ ਨੂੰ ਸਮਝਾ ਬੁਝਾ ਕੇ ਉਸ ਦੇ ਘਰ ਭੇਜ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਬੀਤੀ 27 ਜੁਲਾਈ ਨੂੰ ਕੁੜੀ ਪਰਿਵਾਰ ਵੱਲੋਂ ਸੁਖਚੈਨ ਸਿੰਘ ਨੂੰ ਫੋਨ ਕਰ ਕੇ ਆਪਣੇ ਘਰ ਸੱਦਿਆ ਗਿਆ ਤੇ ਉਸ ਦੇ ਨਾਲ ਕੁੱਟਮਾਰ ਕੀਤੀ ਗਿਆ।
ਜ਼ਿਕਰਯੋਗ ਹੈ ਕਿ ਸੁਖਚੈਨ ਨਾਲ ਅਣ ਮਨੁੱਖੀ ਤਸ਼ੱਦਦ ਕਰਦੇ ਹੋਏ ਉਸ ਦਾ ਵੀਡੀਓ ਵੀ ਬਣਾਇਆ ਗਿਆ ਤੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਦਿੱਤਾ ਗਿਆ ਹੈ। ਇਸ ਕੁੱਟਮਾਰ ਤੋਂ ਬਾਅਦ ਤੋਂ ਹੀ ਸੁਖਚੈਨ ਗਾਇਬ ਹੈ। ਸੁਖਚੈਨ ਦੇ ਪਰਿਵਾਰ ਦਾ ਕੁੜੀ ਪਰਿਵਾਰ 'ਤੇ ਕੁੱਟਮਾਰ ਕਰਨ ਤੇ ਅਗ਼ਵਾ ਕਰਨ ਦਾ ਦੋਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖਚੈਨ ਕੁੜੀ ਦੇ ਪਰਿਵਾਰ ਕੋਲ ਹੀ ਹੈ। ਸੁਖਚੈਨ ਦਾ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਹੈ ਕਿ ਸੁਖਚੈਨ ਨੂੰ ਕੁੜੀ ਦੇ ਪਰਿਵਾਰ ਦੀ ਕੈਦ ਤੋਂ ਰੀਹਾਂ ਕਰਵਾਇਆ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਇਸ ਮੋਕੇ ਐੱਸ.ਐੱਚ.ਓ ਭੁਪਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਜਲਦ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਵੇਗਾ। ਪੁਲਿਸ ਵੱਲੋਂ ਕੁੜੀ ਦੇ ਪਰਿਵਾਰ ਉੱਪਰ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।