ਪੰਜਾਬ

punjab

ETV Bharat / jagte-raho

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹੋਈ ਮੋਹਾਲੀ ਅਦਾਲਤ 'ਚ ਪੇਸ਼ੀ

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਦੇ ਅਧੀਨ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਕੇਸ ਦੀ ਅਗਲੀ ਸੁਣਵਾਈ 18 ਅਕਤੂਬਰ ਨੂੰ ਰਖੀ ਗਈ ਹੈ।

ਫ਼ੋਟੋ

By

Published : Oct 5, 2019, 2:14 AM IST

ਮੁਹਾਲੀ: ਪੰਜਾਬ ਦੇ ਨਾਮੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਵੱਲੋਂ ਪੇਸ਼ੀ ਲਈ ਮੁਹਾਲੀ ਦੀ ਅਦਾਲਤ ਵਿੱਚ ਲਿਆਦਾ ਗਿਆ। ਬਿਸ਼ਨੋਈ ਵਿਰੁੱਧ ਅਦਾਲਤ ਵੱਲੋਂ ਦੋਸ਼ ਆਇਦ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਲਾਰੈਂਸ ਬਿਸ਼ਨੋਈ 'ਤੇ ਕਈ ਕੇਸ ਦਰਜ ਹਨ। ਇਨ੍ਹਾਂ ਕੇਸਾ ਦੀ ਕੜੀ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਦੇਣ ਵਾਲਾ ਕੇਸ ਵੀ ਸ਼ਾਮਲ ਹੈ। ਇਸ ਕੇਸ ਤੋਂ ਬਾਅਦ ਬਿਸ਼ਨੋਈ ਕਾਫ਼ੀ ਚਰਚਾ ਵਿੱਚ ਰਿਹਾ ਸੀ।

VIDEO: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹੋਈ ਮੋਹਾਲੀ ਅਦਾਲਤ ਵਿੱਚ ਪੇਸ਼ੀ

ਇਸ ਵੇਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਰਾਜਸਥਾਨ ਦੀ ਭਰਤਗੜ੍ਹ ਦੀ ਜੇਲ੍ਹ ਵਿੱਚ ਬੰਦ ਹੈ, ਜਿਸ ਨੂੰ ਮੋਹਾਲੀ ਪੁਲਿਸ ਵੱਲੋਂ ਪ੍ਰੋਡਕਸ਼ਨ ਵਰੰਟ 'ਤੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਬਿਸ਼ਨੋਈ ਦੀ ਪੇਸ਼ੀ ਸਾਲ 2011 ਵਿੱਚ ਉਸ ਵੱਲੋਂ ਕੀਤੇ ਗਏ, ਮੋਹਾਲੀ ਦੇ ਫ਼ੇਸ–8 ਵਿੱਚ ਡੀਏਵੀ ਕਾਲਜ ਦੇ ਇੱਕ ਵਿਦਿਆਰਥੀ ਨਾਲ ਝਗੜਾ ਵਾਲੇ ਮਾਮਲੇ 'ਤੇ ਹੋਈ ਹੈ। ਬਿਸ਼ਨੋਈ ਨੇ ਵਿਦਿਆਰਥੀ 'ਤੇ ਕ੍ਰਿਪਾਨਾਂ ਨਾਲ ਹਮਲਾ ਕਰ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ।

ਇਨ੍ਹਾਂ ਧਾਰਾਵਾਂ ਦੇ ਅਧੀਨ ਚੱਲ ਰਿਹਾ ਹੈ ਬਿਸ਼ਨੋਈ 'ਤੇ ਕੇਸ

ਬਿਸ਼ਨੋਈ ਉੱਪਰ ਵੱਖ-ਵੱਖ ਧਾਰਵਾ ਦੇ ਤਹਿਤ ਮਾਮਲੇ ਦਰਜ ਹਨ, 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਫ਼ਿਲਹਾਲ ਪੇਸ਼ੀ ਤੋਂ ਬਾਅਦ ਬਿਸ਼ਨੋਈ ਨੂੰ ਅੰਬਾਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 18 ਅਕਤੂਬਰ ਨੂੰ ਰਖੀ ਗਈ ਹੈ।

ABOUT THE AUTHOR

...view details