ਪੰਜਾਬ

punjab

ETV Bharat / jagte-raho

ਸਾਬਕਾ ਫੌਜੀ ਨੇ 12 ਸਾਲਾ ਨਾਬਾਲਗ ਕੁੜੀ ਨਾਲ ਕੀਤੀ ਜ਼ਬਰਦਸਤੀ - Former soldier attempts to rape

ਫਰੀਦਕੋਟ ਦੇ ਪਿੰਡ ਖੱਚੜਾਂ ਵਿੱਚ ਸਾਬਕਾ ਫ਼ੌਜੀ ਵੱਲੋਂ 12 ਸਾਲਾ ਨਾਬਾਲਗ ਕੁੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਨੇ ਕਥਿਤ ਦੌਸ਼ੀ ਸਾਬਕਾ ਫੌਜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸਾਬਕਾ ਫੌਜੀ ਨੇ 12 ਸਾਲਾ ਨਾਬਾਲਗ ਕੁੜੀ ਨਾਲ ਕੀਤੀ ਜ਼ਬਰਦਸਤੀ
ਸਾਬਕਾ ਫੌਜੀ ਨੇ 12 ਸਾਲਾ ਨਾਬਾਲਗ ਕੁੜੀ ਨਾਲ ਕੀਤੀ ਜ਼ਬਰਦਸਤੀ

By

Published : Jun 25, 2020, 10:56 AM IST

Updated : Jun 25, 2020, 9:12 PM IST

ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਖੱਚੜਾਂ ਵਿੱਚ ਸਾਬਕਾ ਫ਼ੌਜੀ ਵੱਲੋਂ 12 ਸਾਲਾ ਨਾਬਾਲਿਗ ਕੁੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕਥਿਤ ਦੌਸ਼ੀ ਸਾਬਕਾ ਫੌਜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸਾਬਕਾ ਫੌਜੀ ਨੇ 12 ਸਾਲਾ ਨਾਬਾਲਗ ਕੁੜੀ ਨਾਲ ਕੀਤੀ ਜ਼ਬਰਦਸਤੀ

ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਦੇਰ ਰਾਤ ਸੂਚਨਾ ਮਿਲੀ ਸੀ ਕਿ ਪਿੰਡ ਖੱਚੜਾਂ ਵਿੱਚ ਇੱਕ ਸਾਬਕਾ ਫ਼ੌਜੀ ਨੇ ਪਿੰਡ ਦੀ ਇੱਕ 12 ਸਾਲਾ ਦੀ ਕੁੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੀੜਤਾਂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਲਈ ਪੀੜਤਾਂ ਆਪਣੇ ਚਾਚਾ ਚਾਚੀ ਕੋਲ ਰਹਿੰਦੀ ਹੈ ਤੇ ਜਿਸ ਵਿਅਕਤੀ ਨੇ ਪੀੜਤਾਂ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਉਨ੍ਹਾਂ ਦਾ ਗੁਆਂਢੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਫ਼ੌਜੀ ਦੀ ਉਮਰ 63 ਸਾਲ ਦੱਸੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਨੇ ਸਾਬਕਾ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ 'ਤੇ ਅਪਰਾਧਿਕ ਧਾਰਾ 366 ਦੇ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ:ਰੂਪਨਗਰ: ਸਵਾੜਾ ਦੇ ਇੱਕ ਫਾਰਮ 'ਚ ਤਿੰਨ ਵਿਅਕਤੀਆਂ ਦਾ ਕਤਲ

Last Updated : Jun 25, 2020, 9:12 PM IST

ABOUT THE AUTHOR

...view details