ਜਲੰਧਰ: ਫਿਲੌਰ ਨਜ਼ਦੀਕ ਪਿੰਡ ਸੇਲਕੀਆਣਾ ਵਿੱਚ 'ਚ ਹੋਈ ਲੜਾਈ ਵਿੱਚ ਘਰ ਦੀ ਭੰਨ ਤੋੜ ਤੇ ਕਾਰ ਨੂੰ ਅੱਗ ਲਲਗਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਲੜਾਈ ਵਿੱਚ ਇੱਕ ਧਿਰ ਨੇ ਦੂਜੀ ਧਿਰ ਦੇ ਘਰ ਵਿੱਚ ਦਾਖ਼ਲ ਹੋ ਕੇ ਔਰਤਾਂ ਦੀ ਕੁੱਟਮਾਰ ਕੀਤੀ ਅਤੇ ਘਰ ਵਿੱਚ ਪਏ ਸਮਾਨ ਦੀ ਭੰਨ ਤੌੜ ਦੇ ਨਾਲ ਹੀ ਸਕਾਰਪੀਓ ਗੱਡੀ ਨੂੰ ਅੱਗ ਲਗਾ ਦਿੱਤੀ।
ਹਸਪਤਾਲ ਵਿਖੇ ਜੇ-ਏ-ਇਲਾਜ ਪੀੜਤ ਮਹਿਲਾ ਰੀਨਾ ਨੇ ਦੱਸਿਆ ਕਿ ਉਸ ਦਾ ਪਤੀ ਕਿਸ਼ੋਰ ਕੁਮਾਰ ਬਾਹਰ ਕੀ ਕੁੱਝ ਕਰਦਾ ਹੈ, ਇਸ ਬਾਰੇ ਉਨਾਂ ਨੂੰ ਕੁੱਝ ਵੀ ਨਹੀ ਪਤਾ। ਪ੍ਰੰਤੂ ਦੂਸਰੀ ਧਿਰ ਵੱਲੋਂ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਕੇ ਲੜਾਈ ਕੀਤੀ ਅਤੇ ਉਨ੍ਹਾਂ ਦੀ ਘਰ ਦੀ ਭੰਨ ਤੋੜ ਕਰਨ ਦੇ ਨਾਲ ਹੀ ਬਾਹਰ ਖੜੀ ਗੱਡੀ ਨੂੰ ਅੱਗ ਲਗਾ ਦਿਤੀ। ਇਸ ਲਈ ਉਨ੍ਹਾਂ ਕਿਹਾ ਕਿ ਲੜਾਈ ਹੋਣ ਦੇ ਬਾਵਜੂਦ ਵੀ ਕਈ ਘੰਟੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਦੇ ਸਰਪੰਚ ਤੇ ਉਸ ਦੀ ਪਤਨੀ ਨੇ ਉਨ੍ਹਾਂ ਦੇ ਕੱਪੜੇ ਪਾੜੇ ਹਨ। ਪੀੜਤ ਰੀਨਾ ਨੇ ਕਿਹਾ ਕਿ ਸਰਪੰਚ ਅਤੇ ਉਸ ਦੀ ਪਤਨੀ ਨਾਲ 5-6 ਮੁੰਡਿਆਂ ਨੇ ਉਸ , ਉਸ ਦੀ ਜਠਾਣੀ ਤੇ ਦਰਾਣੀ ਨਾਲ ਬਦਸਲੂਕੀ ਕੀਤੀ ਹੈ।