ਪੁਤਲੀਘਰ ਬੰਬ ਧਾਮਕਾ: ਸੜਕ ਉੱਤੇ ਲਾਸ਼ ਰੱਖ ਕੇ ਕੀਤਾ ਰੋਡ ਜਾਮ, ਮੌਕੇ ਉੱਤੇ ਪੁੱਜੇ ਓ.ਪੀ ਸੋਨੀ - bomb blast news update
ਅੰਮ੍ਰਿਤਸਰ ਵਿੱਚ ਪੁਤਲੀਘਰ ਸਥਿਤ ਲਵਕੁੱਸ਼ ਨਗਰ ਕਬਾੜ ਨੂੰ ਛਾਂਟਣ ਦੌਰਾਨ ਹੋਏ ਧਮਾਕੇ ਵਿਚ ਦੋ ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਦੇ ਰੋਸ ਵਜੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਇਲਾਕਾ ਵਾਸੀਆਂ ਨੇ ਪੁਲਿਸ ਦੀ ਲਾਪਰਵਾਹੀ ਤੇ ਪੰਜਾਬ ਸਰਕਾਰ ਵਲੋਂ ਅਣਦੇਖੀ ਕਰਨ ਦੇ ਦੋਸ਼ ਲਗਾਉਂਦਿਆਂ ਪੁਤਲੀਘਰ ਚੌਕ ਵਿੱਚ ਲਾਸ਼ਾਂ ਨੂੰ ਰੱਖ ਕੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ। ਵਿਧਾਇਕ ਓ.ਪੀ ਸੋਨੀ ਨੇ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ ਤੇ ਉਨ੍ਹਾਂ ਨੂੰ ਸਰਕਾਰ ਵਲੋਂ ਹਰ ਸਹੂਲਤ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਮੰਗ ਵੀ ਮੰਨਵਾਉਣਗੇ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਧਰਨਾ ਚੁੱਕਿਆ ਤੇ ਧਰਮਪਾਲ ਨੂੰ ਪੁਤਲੀਘਰ ਸਥਿਤ ਕਬਰਸਤਾਨ ਵਿਖੇ ਦਫਨਾਉਣ ਤੋਂ ਤੇ ਹੋਰ ਮ੍ਰਿਤਕ ਦਾ ਸ਼ਿਵਪੁਰੀ ਵਿਖੇ ਸਸਕਾਰ ਕਰ ਦਿੱਤਾ ਗਿਆ।
ਫ਼ੋਟੋ